ਜਲੰਧਰ, (ਪਰਮਿੰਦਰ ਸਿੰਘ) – ਪੰਜਾਬ ਸਟੇਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜਲੰਧਰ ਦੀ ਮਹੀਨਾਵਾਰ ਮੀਟਿੰਗ ਸ:ਪਿਆਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿਚ ਸਭ ਤੋ ਪਹਿਲਾਂ ਵਿਛੋੜਾ ਦੇ ਗਏ ਪੈਨਸ਼ਨਰ ਸਾਥੀਆਂ ਅਤੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਪ੍ਰਧਾਨ ਸਵਰਗਵਾਸੀ ਮਹਿੰਦਰ ਸਿੰਘ ਪ੍ਰਵਾਨਾ, ਜੋ 4 ਸਾਲ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਸਨ, ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਜਲੀ ਭੇਟ ਕੀਤੀ ਗਈ। ਪ੍ਰਧਾਨ ਪਿਆਰਾ ਸਿੰਘ ਨੇ ਪੈਨਸ਼ਨਰਜ ਪ੍ਰਤੀ ਉਹਨਾ ਦੀ ਲਗਨ ਅਤੇ ਮਿਹਨਤ ਨੂੰ ਵਿਸਤਾਰਪੂਰਵਕ ਯਾਦ ਕੀਤਾ। ਉਹਨਾ ਕਿਹਾ ਕਿ ਉਹਨਾ ਵੱਲੋ ਪੰਜਾਬ ਦੇ ਪੈਨਸ਼ਨਰਜ ਲਈ ਕੀਤੇ ਕੰਮਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਮਾਸਟਰ ਮਨੋਹਰ ਲਾਲ ਸਕੱਤਰ ਵਲੋ ਮੌਜੂਦਾ ਸਰਕਾਰ ਦੁਆਰਾ ਬਕਾਇਆ ਦੇਣ ਬਾਬਤ ਵਰਤੇ ਢੰਗ ਤਰੀਕੇ ਸਬੰਧੀ ਜਾਰੀ ਨੋਟੀਫਿਕੇਸ਼ਨ ਲਈ ਨਿਖੇਧੀ ਮਤਾ ਪੇਸ਼ ਕੀਤਾ। ਜਿਸ ਨੂੰ ਹਾਜਰ ਮੈਂਬਰਾ ਵਲੋ ਗਰਮਜੋਸ਼ੀ ਨਾਲ ਪਾਸ ਕੀਤਾ ਗਿਆ। ਉਹਨਾ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਪੈਨਸ਼ਨਰਜ ਦੀਆ ਬਾਕੀ ਮੰਗਾ ਜਿਵੇ ਕਿ 2.59 ਦਾ ਗੁਣਾਂਕ ਲਾਗੂ ਕਰਨਾ ਅਤੇ ਡੀ.ਏ ਦੀਆ ਬਕਾਇਆ ਰਹਿੰਦੀਆ ਕਿਸ਼ਤਾ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਆਦਿ ਮੰਗਾ ਨਾ ਮੰਨਣ ਦੀ ਸੂਰਤ ਵਿਚ ਪੰਜਾਬ ਦੇ ਪੈਨਸ਼ਨਰਜ ਵਲੋ ਸੰਘਰਸ਼ ਤੇਜ਼ ਕੀਤਾ ਜਾਵੇਗਾ। ਮੀਟਿੰਗ ਦੌਰਾਨ ਵਖ ਵਖ ਬੁਲਾਰਿਆ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿਚ ਜਸਪਾਲ ਸਿੰਘ, ਕਸ਼ਮੀਰੀ ਲਾਲ ਚੰਨ, ਦੌਲਤ ਰਾਮ, ਜੋਗਿੰਦਰ ਸਿੰਘ ਮਕਸੂਦਾ, ਕਸ਼ਮੀਰ ਸਿੰਘ ਬਲ, ਜੋਗਿੰਦਰ ਸਿੰਘ pspcl, ਮਸੀਹ ਚਰਨ, ਪ੍ਰਿੰਸੀਪਲ ਰਜਿੰਦਰ ਸਿੰਘ ਆਦਿ ਇਲਾਵਾ ਹੋਰ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।