ਮਾਨਸਾ – ਪੈਨਸ਼ਨਰ ਐਸੋਸੀਏਸ਼ਨ ਪੀ.ਐਸ.ਪੀ.ਸੀ.ਐੱਲ ਮੰਡਲ ਮਾਨਸਾ ਦੀ ਚੋਣ ਪੈਨਸ਼ਨਰਜ ਭਵਨ ਮਾਨਸਾ ਵਿਖੇ ਸਰਕਲ ਪ੍ਰਧਾਨ ਸ਼੍ਰੀ ਧੰਨਾ ਸਿੰਘ ਤਿਗੜੀ ਅਤੇ ਸਰਕਲ ਸਕੱਤਰ ਜਤਿੰਦਰ ਕ੍ਰਿਸ਼ਨ ਜੀ ਦੀ ਪ੍ਰਧਾਨਗੀ ਹੇਠ ਸਰਬ ਸੰਮਤੀ ਨਾਲ ਕੀਤੀ ਗਈ। ਇਸ ਚੋਣ ਵਿੱਚ ਮੰਡਲ ਪ੍ਰਧਾਨ ਸ਼੍ਰੀ ਲਖਣ ਲਾਲ ਮੌੜ, ਸੀਨੀਅਰ ਮੀਤ ਪ੍ਰਧਾਨ ਸ਼੍ਰੀ ਚਾਨਣ ਰਾਮ ਸ਼ਰਮਾ, ਮੀਤ ਪ੍ਰਧਾਨ ਸ਼੍ਰੀ ਦਰਸ਼ਨ ਸਿੰਘ ਮੋਫਰ, ਮੰਡਲ ਸਕੱਤਰ ਸ਼੍ਰੀ ਦਰਸ਼ਨ ਸਿੰਘ ਜੋਗਾ, ਜੋਇੰਟ ਸਕੱਤਰ ਸ਼੍ਰੀ ਬਘੇਲ ਸਿੰਘ ਸਰਦੂਲਗੜ੍ਹ, ਵਿੱਤ ਸਕੱਤਰ ਸ਼੍ਰੀ ਬਲਦੇਵ ਸਿੰਘ ਬਰਨਾਲਾ, ਜਥੇਬੰਧਕ ਸਕੱਤਰ ਸ਼੍ਰੀ ਕਰਮ ਸਿੰਘ ਜੋਗਾ, ਪ੍ਰੈੱਸ ਸਕੱਤਰ ਸ਼੍ਰੀ ਜਗਜੀਤ ਸਿੰਘ ਜੋਗਾ, ਐਡੀਟਰ ਸ਼੍ਰੀ ਜੋਗਿੰਦਰ ਸਿੰਘ ਮਾਨਸ਼ਾਹੀਆ ਚੁਣੇ ਗਏ। ਇਸ ਚੌਣ ਵਿੱਚ ਸੂਬਾ ਸਕੱਤਰ ਸ਼੍ਰੀ ਅਮਰਜੀਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਉਹਨਾਂ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਪੇ ਸਕੇਲਾਂ ਦਾ ਏਰੀਅਰ ਦੇਣ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਹ ਮੁਲਾਜਮਾਂ ਨਾਲ ਕੋਝਾ ਮਜਾਕ ਕੀਤਾ ਗਿਆ ਹੈ ਕਿਉਂਕਿ ਪੇ ਸਕੇਲਾਂ ਦਾ ਏਰੀਅਰ 8 ਸਾਲਾਂ ਤੋਂ ਸਰਕਾਰ ਸਾਢੇ ਪੰਜ ਸਾਲਾਂ ਦਾ ਏਰੀਅਰ ਦੱਬੀ ਬੈਠੀ ਹੈ। ਹੁਣ ਜੋ ਨੋਟੀਫਿਕੇਸ਼ਨ ਕੀਤਾ ਗਿਆ ਹੈ ਉਸ ਵਿੱਚ ਏਰੀਅਰ ਦੇਣ ਲਈ ਜਿੱਥੇ ਮੁਲਾਜਮਾਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਮੁਲਾਜਮਾਂ ਦੀ 42 ਕਿਸ਼ਤਾਂ ਭਾਵ 2029 ਤੱਕ ਦੇਣ ਦਾ ਕੀਤਾ ਹੈ ਜੋ ਮੁਲਾਜਮ ਸਵੀਕਾਰ ਨਹੀਂ ਕਰਦੇ। ਉਹਨਾਂ ਕਿਹਾ ਕਿ ਜੇਕਰ ਸਰਕਾਰ ਮੁਲਾਜਮਾਂ ਨਾਲ ਹਮਦਰਦੀ ਹੈ ਤਾਂ ਉਹਨਾਂ ਦੇ ਸਾਰੇ ਏਰੀਅਰ ਨੂੰ ਜੋੜਕੇ 12 ਕਿਸ਼ਤਾਂ ਵਿੱਚ ਬਣਦਾ ਏਰੀਅਰ ਦੇਵੇ ਅਤੇ 85 ਸਾਲ ਤੋਂ ਉਪਰ ਵਾਲੇ ਪੈਨਸ਼ਨਰਾਂ ਨੂੰ ਜਕਮੁਸਤ 2 ਕਿਸ਼ਤਾਂ ਵਿੱਚ ਬਣਦਾ ਏਰੀਅਰ ਦੇਵੇ। ਉਹਨਾਂ ਕਿਹਾ ਕਿ ਇਸ ਨੋਟੀਫਿਕੇਸ਼ਨ ਵਿਰੋਧ ਵਿੱਚ ਸਾਰੇ ਪੰਜਾਬ ਵਿੱਚ ਮੁਲਾਜਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਪੁਤਲੇ ਸਰਕਾਰ ਦੇ 26.02.2025 ਨੂੰ ਫੂਕੇ ਜਾਣਗੇ।
ਇਸ ਸਮਾਗਮ ਨੂੰ ਹੋਰਾਂ ਤੋਂ ਇਲਾਵਾ ਜਗਰਾਜ ਸਿੰਘ ਰੱਲਾ, ਮੇਜਰ ਸਿੰਘ ਦੂਲੋਵਾਲ, ਜਗਮੇਲ ਸਿੰਘ, ਬਿੱਕਰ ਸਿੰਘ ਮਘਾਣੀਆਂ, ਮਨਿੰਦਰ ਸਿੰਘ, ਜਗਦੇਵ ਸਿੰਘ ਜੋਗਾ, ਗੁਰਤੇਜ ਸਿੰਘ ਮੂਸਾ ਅਤੇ ਨਵੇਂ ਚੁਣੇ ਗਏ ਮੰਡਲ ਪ੍ਰਧਾਨ, ਲਖਣ ਲਾਲ ਮੌੜ ਨੇ ਸੰਬੋਧਨ ਕੀਤਾ ਅਤੇ ਆਏ ਸਾਥੀਆਂ ਦਾ ਧੰਨਵਾਦ ਕੀਤਾ।