Sport

ਪੈਰਾ ਸ਼ੂਟਿੰਗ ਵਿਸ਼ਵ ਕੱਪ ‘ਚ ਹਿੱਸਾ ਨਹੀਂ ਲੈ ਸਕਣਗੇ ਸਿੰਘਰਾਜ ਸਮੇਤ ਭਾਰਤ ਦੇ ਇਹ ਛੇ ਖਿਡਾਰੀ

ਨਵੀਂ ਦਿੱਲੀ – ਭਾਰਤ ਸਰਕਾਰ ਦੇ ਦਖ਼ਲ ਦੇ ਬਾਵਜੂਦ ਪੈਰਾ-ਉਲੰਪਿਕ ਵਿਚ ਦੋਹਰਾ ਤਗ਼ਮਾ ਜੇਤੂ ਸਿੰਘਰਾਜ ਅਧਾਨਾ ਸਮੇਤ ਭਾਰਤੀ ਪੈਰਾ ਸ਼ੂਟਿੰਗ ਦਲ ਦੇ ਛੇ ਮੈਂਬਰਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਨਾਲ ਉਹ ਫਰਾਂਸ ‘ਚ ਹੋਣ ਵਾਲੇ ਪੈਰਾ ਸ਼ੂਟਿੰਗ ਵਿਸ਼ਵ ਕੱਪ ‘ਚ ਹਿੱਸਾ ਨਹੀਂ ਲੈ ਸਕਣਗੇ। ਮੁੱਖ ਰਾਸ਼ਟਰੀ ਕੋਚ ਅਤੇ ਭਾਰਤੀ ਪੈਰਾ ਸ਼ੂਟਿੰਗ ਦੇ ਚੇਅਰਮੈਨ ਜੈ ਪ੍ਰਕਾਸ਼ ਨੌਟਿਆਲ ਨੇ ਕਿਹਾ ਕਿ ਤਿੰਨ ਪੈਰਾ ਨਿਸ਼ਾਨੇਬਾਜ਼ ਸਿੰਘਰਾਜ, ਰਾਹੁਲ ਝੱਖੜ ਅਤੇ ਦੀਪਇੰਦਰ ਸਿੰਘ (ਸਾਰੇ ਪੈਰਾ ਪਿਸਟਲ ਨਿਸ਼ਾਨੇਬਾਜ਼) ਅਤੇ ਦੋ ਕੋਚ ਸੁਭਾਸ਼ ਰਾਣਾ (ਰਾਸ਼ਟਰੀ ਕੋਚ) ਅਤੇ ਵਿਵੇਕ ਸੈਣੀ (ਸਹਾਇਕ ਕੋਚ) ਨੂੰ ਵੀਜ਼ਾ ਮਿਲ ਗਿਆ ਹੈ। ਇਸ ਦੇ ਨਾਲ ਹੀ ਟੋਕੀਓ ਪੈਰਾ-ਉਲੰਪਿਕ ‘ਚ ਸੋਨ ਤਗਮਾ ਜਿੱਤਣ ਵਾਲੀ ਅਵਨੀ ਲੇਖਰਾ 7 ਜੂਨ ਨੂੰ ਵਿਸ਼ਵ ਸ਼ੂਟਿੰਗ ਚੈਂਪੀਅਨਸ਼ਿਪ ‘ਚ ਹਿੱਸਾ ਲੈਣ ਲਈ ਫਰਾਂਸ ਜਾਵੇਗੀ। ਇਸ ਤੋਂ ਪਹਿਲਾਂ ਉਸ ਦੀ ਮਾਂ ਅਤੇ ਕੋਚ ਨੂੰ ਅਵਨੀ ਦੀ ਦੇਖਭਾਲ ਲਈ ਵੀਜ਼ਾ ਨਹੀਂ ਮਿਲਿਆ ਸੀ। ਪਰ ਸ਼ਨਿਚਰਵਾਰ ਨੂੰ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨੇ ਅਵਨੀ ਨਾਲ ਸੰਪਰਕ ਕੀਤਾ ਅਤੇ ਉਸ ਦੀ ਮਾਂ ਅਤੇ ਕੋਚ ਨੂੰ ਵੀਜ਼ਾ ਦੇਣ ਦੀ ਜਾਣਕਾਰੀ ਦਿੱਤੀ। ਇਹ ਟੂਰਨਾਮੈਂਟ 4 ਤੋਂ 13 ਜੂਨ ਤਕ ਖੇਡਿਆ ਜਾਣਾ ਹੈ ਅਤੇ ਇਹ ਪੈਰਿਸ ਪੈਰਾ-ਉਲੰਪਿਕ ਲਈ ਕੋਟਾ ਵੀ ਪ੍ਰਦਾਨ ਕਰੇਗਾ।

Related posts

ਆਸਟ੍ਰੇਲੀਆਈ ਮੀਡੀਆ ’ਤੇ ਚੜਿ੍ਹਆ ਭਾਰਤ ਦਾ ਬੁਖਾਰ, ਹਿੰਦੀ-ਪੰਜਾਬੀ ਵਿਚ ਵੀ ਟੈਸਟ ਸੀਰੀਜ਼ ਕੀਤੀ ਕਵਰੇਜ

editor

ਪ੍ਰਧਾਨਮੰਤਰੀ ਮੋਦੀ ਨੇ ਪੰਕਜ ਅਡਵਾਨੀ ਨੂੰ ਵਿਸ਼ਵ ਖਿਤਾਬ ਜਿੱਤਣ ਤੇ ਦਿੱਤੀ ਵਧਾਈ

editor

ਬਦਲਾਅ ਹੋਵੇ ਜਾਂ ਨਾ ਹੋਵੇ, ਸੀਨੀਅਰ ਖਿਡਾਰੀ ਦੌੜਾਂ ਬਣਾਉਣ ਦੇ ਭੁੱਖੇ ਹਨ: ਗੰਭੀਰ

editor