International

ਪੈਰਿਸ ’ਚ ਵੀ ਗੂੰਜੇਗਾ ਜੈ ਸ੍ਰੀ ਰਾਮ, ਭਗਵੇਂ ਰੰਗ ’ਚ ਰੰਗਿਆ ਜਾਵੇਗਾ ਆਈਫਲ ਟਾਵਰ

ਪੈਰਿਸ – 22 ਜਨਵਰੀ ਨੂੰ ਅਯੁੱਧਿਆ ਦੇ ਰਾਮ ਮੰਦਰ ‘’ਚ ਭਗਵਾਨ ਰਾਮ ਦੀ ‘ਪ੍ਰਾਣ ਪ੍ਰਤਿਸ਼ਠਾ’ ਹੋਣ ਜਾ ਰਹੀ ਹੈ। ਜਿਵੇਂ-ਜਿਵੇਂ ਇਹ ਪਲ ਨੇੜੇ ਆਉਂਦਾ ਜਾ ਰਿਹਾ ਹੈ ਉਵੇਂ ਹੀ ਨਾ ਸਿਰਫ਼ ਅਯੁੱਧਿਆ ਬਲਕਿ ਪੂਰੇ ਭਾਰਤ ‘’ਚ ਜਸ਼ਨ ਦਾ ਮਾਹੌਲ ਹੈ। ਦਿੱਲੀ ਦੇ ਪਾਸ਼ ਖੇਤਰਾਂ ਜਿਵੇਂ ਕਿ ਖਾਨ ਮਾਰਕੀਟ ਤੋਂ ਲੈ ਕੇ ਮੁੰਬਈ ਦੀਆਂ ਹਾਊਸਿੰਗ ਸੁਸਾਇਟੀਆਂ, ਬਿਹਾਰ ਦੀ ਮਿਥਿਲਾ – ਸੀਤਾ ਦੀ ਜਨਮ ਭੂਮੀ – ਕਰਨਾਟਕ ਦੇ ਰਾਮਨਗਰ ਜ਼ਿਲ੍ਹੇ – ਜਿੱਥੇ ਭਗਵਾਨ ਰਾਮ ਬਨਵਾਸ ਦੌਰਾਨ ਆਏ ਸਨ – ਸਾਰੇ ਇਸ ਦਿਨ ਲਈ ਬਹੁਤ ਧੂਮਧਾਮ ਨਾਲ ਤਿਆਰੀਆਂ ਕਰ ਰਹੇ ਹਨ।ਪਰ ਅਯੁੱਧਿਆ ਤੋਂ 7,000 ਕਿਲੋਮੀਟਰ ਤੋਂ ਵੱਧ ਦੂਰ ਪੈਰਿਸ ਵੀ ਰਾਮਮਈ ਹੋ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੈਰਿਸ ਨੂੰ ਪਿਆਰ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਹੈ। ਪ੍ਰਾਣ ਪ੍ਰਤਿਸ਼ਠਾ ਤੋਂ ਇੱਕ ਦਿਨ ਪਹਿਲਾਂ ਇੱਥੇ ਇੱਕ ਯਾਤਰਾ ਕੱਢੀ ਜਾਵੇਗੀ। ਪੈਰਿਸ ‘’ਚ ਰਹਿਣ ਵਾਲੇ ਭਾਰਤੀਆਂ ਨੇ 21 ਜਨਵਰੀ ਨੂੰ ‘ਅਯੁੱਧਿਆ ਮੰਦਰ ਮਹੋਤਸਵ’ ਤਹਿਤ ਭਗਵਾਨ ਰਾਮ ਦੀ ਮਹਿਮਾ ਦਾ ਜਸ਼ਨ ਮਨਾਉਣ ਲਈ ਦੋ ਪ੍ਰੋਗਰਾਮ ਰੱਖੇ ਹਨ। ਆਯੋਜਕਾਂ ਨੇ ਇਕ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਐਤਵਾਰ ਨੂੰ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਵਿੱਚ ਹਿੱਸਾ ਲੈ ਸਕਣ।

Related posts

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin