International

ਪ੍ਰਦਰਸ਼ਨਕਾਰੀਆਂ ‘ਤੇ ਸਖ਼ਤ ਹੋਈ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ‘ਇਕ ਹਫ਼ਤੇ ਅੰਦਰ ਗੈਰ-ਕਾਨੂੰਨੀ ਹਥਿਆਰ ਕਰਵਾਓ ਜਮ੍ਹਾਂ

ਢਾਕਾ – ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਗ੍ਰਹਿ ਮਾਮਲਿਆਂ ਦੇ ਸਲਾਹਕਾਰ ਬਿ੍ਰਗੇਡੀਅਰ ਜਨਰਲ (ਸੇਵਾਮੁਕਤ) ਐੱਮ ਸਖਾਵਤ ਹੁਸੈਨ ਨੇ ਸੋਮਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਕਿਹਾ ਕਿ ਉਹ 19 ਅਗਸਤ ਤੱਕ ਸਾਰੇ ਗੈਰ-ਕਾਨੂੰਨੀ ਅਤੇ ਅਣਅਧਿਕਾਰਤ ਹਥਿਆਰ ਜਮ੍ਹਾ ਕਰਾਉਣ, ਜਿਨ੍ਹਾਂ ਵਿੱਚ ਹਾਲੀਆ ਹਿੰਸਾ ਦੌਰਾਨ ਏਜੰਸੀਆਂ ਤੋਂ ਲੁੱਟੀ ਗਈ ਰਾਈਫਲ ਵੀ ਸ਼ਾਮਲ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ। ਅਖ਼ਬਾਰ ਦੀ ਰਿਪੋਰਟ ਮੁਤਾਬਕ ਹੁਸੈਨ ਨੇ ਕਿਹਾ ਕਿ ਜੇਕਰ ਇਹ ਹਥਿਆਰ ਨੇੜਲੇ ਥਾਣਿਆਂ ਵਿੱਚ ਜਮ੍ਹਾ ਨਹੀਂ ਕੀਤੇ ਗਏ ਤਾਂ ਅਧਿਕਾਰੀ ਤਲਾਸ਼ੀ ਮੁਹਿੰਮ ਸ਼ੁਰੂ ਕਰਨਗੇ ਅਤੇ ਜੇਕਰ ਕੋਈ ਅਣਅਧਿਕਾਰਤ ਹਥਿਆਰਾਂ ਨਾਲ ਮਿਲਿਆ ਤਾਂ ਉਸ ਵਿਰੁੱਧ ਦੋਸ਼ ਆਇਦ ਕੀਤੇ ਜਾਣਗੇ। ਹੁਸੈਨ ਇੱਥੇ ‘ਕੰਬਾਈਂਡ ਮਿਲਟਰੀ ਹਸਪਤਾਲ’ ਵਿੱਚ ਅਰਧ ਸੈਨਿਕ ਬਲ ‘ਬੰਗਲਾਦੇਸ਼ ਅੰਸਾਰ’ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ‘ਬੰਗਲਾਦੇਸ਼ ਅੰਸਾਰ’ ਦੇ ਮੈਂਬਰ ਭਾਰੀ ਵਿਰੋਧ ਪ੍ਰਦਰਸ਼ਨਾਂ ਦੌਰਾਨ ਜ਼ਖਮੀ ਹੋ ਗਏ, ਜਿਸ ਕਾਰਨ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਅਸਤੀਫ਼ਾ ਦੇਣਾ ਪਿਆ। ਨੌਕਰੀਆਂ ਵਿੱਚ ਰਾਖਵੇਂਕਰਨ ਦੀ ਵਿਵਾਦਗ੍ਰਸਤ ਪ੍ਰਣਾਲੀ ਨੂੰ ਲੈ ਕੇ ਸ਼ੇਖ ਹਸੀਨਾ ਦੀ ਸਰਕਾਰ ਵਿਰੁੱਧ ਪ੍ਰਦਰਸ਼ਨਾਂ ਤੋਂ ਬਾਅਦ ਹਫੜਾ-ਦਫੜੀ ਵਿਚਾਲੇ ਹਸੀਨਾ ਨੇ ਪਿਛਲੇ ਹਫ਼ਤੇ ਅਸਤੀਫ਼ਾ ਦੇ ਦਿੱਤਾ ਸੀ ਅਤੇ ਭਾਰਤ ਚਲੀ ਗਈ ਸੀ। ਹੁਸੈਨ ਨੇ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ ਵਿਦਿਆਰਥੀਆਂ ਸਮੇਤ ਲਗਭਗ 500 ਲੋਕ ਮਾਰੇ ਗਏ ਹਨ ਅਤੇ ਕਈ ਹਜ਼ਾਰ ਲੋਕ ਜ਼ਖਮੀ ਹੋਏ ਹਨ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin