ਥਰਮਲ ਪਲਾਂਟ ਬਣਾਂਵਾਲਾ ਦੇ ਅਧਿਕਾਰੀਆ ਨੂੰ ਵਾਰ-ਵਾਰ ਧਿਆਨ ਦਿਵਾਉਣ ਦੇ ਬਾਵਜੂਦ ਵੀ ਥਰਮਲ ਪਲਾਂਟ ਵਲੋਂ ਬਣਾਂਵਾਲਾ ਬਸ ਸਟੈਂਡ ਤੋਂ ਤਲਵੰਡੀ ਅਕਲੀਆ ਬਸ ਸਟੈਂਡ ਤਕ ਹਰ ਰੋਜ ਟਰੱਕਾ ਦੀ ਧੂੜ ਦਾ ਪ੍ਰਦੂਸ਼ਣ ਲਗਾਤਾਰ ਕੀਤਾ ਜਾ ਰਿਹਾ ਹੈ ।। ਟਰੱਕ ਮੇਨ ਸੜਕ ਉਪਰ ਖੜੇ ਕੀਤੇ ਜਾਂਦੇ ਹਨ ਜਿਸ ਨਾਲ ਹਾਦਸੇ ਹੋ ਰਹੇ ਹਨ।
ਜੇਕਰ ਪਲਾਂਟ ਵਲੋਂ ਕੀਤਾ ਜਾਂਦਾ ਹੈ ਹਰ ਪ੍ਰਕਾਰ ਪ੍ਰਦੂਸ਼ਣ ਨਹੀਂ ਰੋਕਿਆ ਜਾਂਦਾ ਤਾਂ ਸਾਨੂੰ ਗ੍ਰੀਨ ਟ੍ਰਿਬਿਊਨਲ ਚ ਜਾਣ ਲਈ ਮਜਬੂਰ ਹੋਣਾ ਪਵੇਗਾ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ ਨੂੰ ਧਿਆਨ ਦਿਵਾਊ ਮੰਗ ਪੱਤਰ ਦਿੱਤਾ ਗਿਆ। ਇਸ ਤੋਂ ਪਹਿਲਾਂ ਵੀ ਪਿੰਡ ਦੇ ਨੌਜਵਾਨਾ ਇਹ ਮਸਲਾ ਬਹੁਤ ਵਾਰ ਉਠਾਇਆ ਜਾਂਦਾ ਰਿਹਾ ਹੈ ਪਾਵਰ ਪਲਾਂਟ ਬਣਾਵਾਲਾ ਦੇ ਅਧਿਕਾਰੀਆਂ ਦੇ ਕੰਨ ਤੇ ਜੂੰ ਨਹੀਂ ਸਰਕਦੀ। ਪਿੰਡ ਤਲਵੰਡੀ ਅਕਲੀਆ ਦੇ ਕਿਸਾਨਾ ਨੇ ਦਸਿਆ ਜੋ ਕਿ ਨਹਿਰੀ ਖਾਲ ਖੇਤਾਂ ਦੀ ਸਿੰਚਾਈ ਲਈ ਪਲਾਂਟ ਦੀ ਪ੍ਰਾਇਵੇਟ ਰੇਲਵੇ ਲਾਇਨ ਹੇਠੋਂ ਲੰਘਦੇ ਹਨ ਉਨਾ ਦੇ ਪਾਇਪ ਵੀ ਬੰਦ ਰੰਹਿਦੇ ਹਨ ਜਿਨਾ ਦੀ ਕੋਈ ਸਫਾਈ ਨਹੀਂ ਕਰਦਾ। ਇਲਾਕੇ ਦੇ ਪਿੰਡਾ ਦੇ ਕੋਠਿਆ ਤੇ ਥਰਮਲ ਦੀ ਸੁਆਹ ਉਡਣ ਕਾਰਨ ਕਾਲੇ ਰੰਗ ਦੀ ਪਰਤ ਜੰਮੀ ਵੇਖੀ ਜਾ ਸਕਦੀ ਹੈ।ਇਸ ਤੋਂ ਟਿਪਰਾ ਨੇ ਤਲਵੰਡੀ ਸਾਬੋ-ਮਾਨਸਾ ਹਾਈਵੇਅ ਚ ਵਡੇ ਵਡੇ ਖਢੇ ਬਣਾ ਦਿੱਤੇ ਹਨ ਜੋ ਪਿੰਡ ਰਮਦਿਤੇਵਾਲਾ ਕੋਲ ਪ੍ਰਤੱਖ ਦਿਖਾਈ ਦਿੰਦੇ ਹਨ। ਲੋਕਾਂ ਨੂੰ ਕਥਿਤ ਜਾਅਲੀ ਮੈਡੀਕਲ ਕੈਂਪਾ ਰਾਹੀ ਭਰਮਾ ਕੇ ਅਸਲ ਪ੍ਰਦੂਸ਼ਣ ਦਾ ਮੁੱਦਾ ਹਮੇਸਾ ਦਬਾਇਆ ਜਾ ਰਿਹਾ ਹੈ ਦੂਜੇ ਪਾਸੇ ਪਾਵਰ ਪਲਾਂਟ ਕੈਂਸਰ, ਸਾਹ, ਅਖਾ ਚ ਜਲਣ, ਪੀਲੀਆ ਅਤੇ ਚਮੜੀ ਰੋਗ ਆਦਿ ਫੈਲਾਅ ਰਿਹਾ ਹੈ। ਪ੍ਰਸਾਸ਼ਨ ਨੂੰ ਲੋਕਾਂ ਦਾ ਕਹਿਣਾ ਹੈ ਪਲਾਂਟ ਦੇ ਹਰ ਪ੍ਰਕਾਰ ਦੇ ਪ੍ਰਦੂਸ਼ਣ ਤੇ ਰੋਕ ਲਗਾਈ ਜਾਵੇ ਤਾਂ ਜੋ ਸਥਾਨਕ ਲੋਕਾ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਚ ਕੇਸ ਪਾਉਣ ਦੀ ਨੌਬਤ ਨਾ ਆਵੇ। ਸੰਘਰਸ਼ ਕਮੇਟੀ ਨੇ ਦੱਸਿਆ JSW ਸੀਮੇਂਟ ਫੈਕਟਰੀ ਖਿਲਾਫ ਚਲ ਰਹੇ ਸੰਘਰਸ਼ ਅਧੀਨ ਜੋ 28 ਸਤੰਬਰ ਨੂੰ ਪ੍ਰੈੱਸ ਕਾਨਫਰੰਸ ਅਤੇ ਰੋਸ ਧਰਨਾ ਲਗਾਇਆ ਜਾ ਰਿਹਾ ਹੈ ਉਸ ਚ ਵੀ ਪਾਵਰ ਪਲਾਂਟ ਦੇ ਪ੍ਰਦੂਸ਼ਣ ਦਾ ਮੁੱਦਾ ਪੂਰੇ ਪੰਜਾਬ ਸਾਹਮਣੇ ਰਖਿਆ ਜਾਵੇਗਾ।