India

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ UPI ਲਈ ਬਣਾਈ ਧੁੰਨ ਦੀ ਤਾਰੀਫ

ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਯੂਪੀਆਈ ਤੇ ਡਿਜੀਟਲ ਪੇਮੈਂਟ ਬਾਰੇ ਚਰਚਾ ਕੀਤੀ ਤੇ ਇਕ ਕੰਟੈਂਟ ਪਬਲਿਸ਼ਰ ‘ਇੰਡੀਆ ਇਨ ਪਿਕਸਲਸ’ ਵੱਲੋਂ ਯੂਪੀਆਈ ਜ਼ਰੀਏ ਕੀਤੀ ਗਈ ਲੈਣ-ਦੇਣ ਦੀ ਰਕਮ ਲਈ ਡੇਟਾ ਸੋਨੀਫਿਕੇਸ਼ਨ ਪ੍ਰੋਸੈੱਸ ਜ਼ਰੀਏ ਬਣਾਈ ਗਈ ਧੁੰਨ ਦੀ ਤਾਰੀਫ ਕੀਤੀ। ਪਬਲਿਸ਼ਰ ਨੇ ਇਸ ਧੁੰਨ ਵਾਲੇ ਗ੍ਰਾਫਿਕਸ ਨੂੰ ਮੰਗਲਵਾਰ ਨੂੰ ਹੀ ਟਵੀਟ ਕੀਤਾ ਸੀ। ਪ੍ਰਧਾਨ ਮੰਤਰੀ ਨੇ ਇਸ ਨੂੰ ਰੀ-ਟਵੀਟ ਕਰ ਕੇ ਅੱਜ ਕਿਹਾ, ‘ਮੈਂ ਹਮੇਸ਼ਾ UPI ਤੇ ਡਿਜੀਟਲ ਪੇਮੈਂਟ ਬਾਰੇ ਗੱਲ ਕਰਦਾ ਹਾਂ ਪਰ ਤੁਸੀਂ ਇਸ ਜ਼ਰੀਏ ਕੀਤੇ ਗਏ ਲੈਣ-ਦੇਣ ਲਈ ਜਿਸ ਤਰ੍ਹਾਂ ਮਿਊਜ਼ਿਕ ਦਾ ਇਸਤੇਮਾਲ ਕਰ ਕੇ ਅਸਰਦਾਰ ਤਰੀਕੇ ਨਾਲ ਸੰਦੇਸ਼ ਦਿੱਤਾ ਹੈ, ਉਹ ਵਾਕਈ ਮੈਨੂੰ ਪਸੰਦ ਆਇਆ।’ ਪ੍ਰਧਾਨ ਮੰਤਰੀ ਨੇ ਇਸ ਨੂੰ ਰੌਚਕ, ਅਸਰਦਾਰ ਤੇ ਸੂਚਨਾਤਮਕ ਦੱਸਿਆ ਹੈ। ਤੁਹਾਨੂੰ ਦੱਸ ਦੇਈਏ ਕਿ ਕੰਟੈਂਟ ਪਬਲਿਸ਼ਰ ਕੰਪਨੀ ‘ਇੰਡੀਆ ਇਨ ਪਿਕਸਲਸ’ ਨੇ UPI ਰਾਹੀਂ ਅਕਤੂਬਰ 2016 ਤੋਂ ਮਾਰਚ 2022 ਦਰਮਿਆਨ ਕੀਤੇ ਗਏ ਲੈਣ-ਦੇਣ ਦੇ ਡਾਟਾ ਤੋਂ ਇੱਕ ਟਿਊਨ ਤਿਆਰ ਕੀਤੀ ਹੈ। ਇਹ ਟਿਊਨ ‘ਡੇਟਾ ਸੋਨੀਫ਼ਿਕੇਸ਼ਨ’ ਦੀ ਪ੍ਰਕਿਰਿਆ ਰਾਹੀਂ ਬਣਾਈ ਗਈ ਹੈ ਜਿਸ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਨੇ ਇੰਡੀਆ ਇਨ ਪਿਕਸਲਜ਼ ਨੂੰ ਹੈਰਾਨ ਕਰ ਦਿੱਤਾ। ਇਸ ਨੇ ਟਵੀਟ ਕਰ ਕੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ। ਟਵੀਟ ‘ਚ ਉਨ੍ਹਾਂ ਨੇ ਲਿਖਿਆ, ‘ਇਹ ਦੇਖ ਕੇ ਦਿਲ ਦੀ ਧੜਕਣ ਇਕ ਪਲ ਲਈ ਰੁਕ ਗਈ। ਮੇਰੇ ਵਿਚਾਰ ਦੀ ਸ਼ਲਾਘਾ ਕਰਨ ਲਈ ਨਰਿੰਦਰ ਮੋਦੀ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। UPI ਸੱਚਮੁੱਚ ਇਕ ਕ੍ਰਾਂਤੀ ਹੈ ਜਿਸ ‘ਤੇ ਅੱਜ ਪੂਰੀ ਦੁਨੀਆ ਦੀ ਨਜ਼ਰ ਹੈ।’

ਕੰਟੈਂਟ ਪਬਲਿਸ਼ਰ ਨੇ ਇਸ ਗ੍ਰਾਫ ਤੋਂ ਪਹਿਲਾਂ ਟਵੀਟ ਕੀਤਾ ਸੀ, ‘ਮਾਰਚ 2022 ਤਕ UPI ਰਾਹੀਂ 1.56 ਕਰੋੜ ਰੁਪਏ ਕੱਢੇ ਗਏ ਸਨ, ਜਿਸ ‘ਚੋਂ 81 ਫੀਸਦੀ ਮਹਾਮਾਰੀ ਤੋਂ ਬਾਅਦ ਦਾ ਡਾਟਾ ਹੈ।’ ਜ਼ਿਕਰਯੋਗ ਹੈ ਕਿ ਪਿਛਲੇ ਵਿੱਤੀ ਸਾਲ ‘ਚ ਦੇਸ਼ ਨੇ ਡਿਜੀਟਲ ਭੁਗਤਾਨ ਲੈਣ-ਦੇਣ ‘ਚ ਸਾਲ ਦਰ ਸਾਲ 33 ਫੀਸਦੀ ਦਾ ਵਾਧਾ ਦਰਜ ਕੀਤਾ ਹੈ। ਵਿੱਤੀ ਸਾਲ 2021-22 ਵਿੱਚ, UPI ਰਾਹੀਂ 452.75 ਕਰੋੜ ਰੁਪਏ ਦਾ ਲੈਣ-ਦੇਣ ਦਰਜ ਕੀਤਾ ਗਿਆ ਹੈ।

Related posts

ਭਾਰਤ ਜੰਗਲਾਤ ਖੇਤਰ ਵਿੱਚ ਦੁਨੀਆ ਵਿੱਚ 9ਵੇਂ ਸਥਾਨ ‘ਤੇ ਪੁੱਜਾ

admin

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin