India

ਪ੍ਰਧਾਨ ਮੰਤਰੀ ਵਲੋਂ ਸੋਮਨਾਥ ਮੰਦਰ ’ਚ ਪੂਜਾ !

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਗਿਰ ਸੋਮਨਾਥ ਦੇ ਸੋਮਨਾਥ ਮੰਦਰ ਵਿੱਚ ਦਰਸ਼ਨ ਅਤੇ ਪੂਜਾ ਕਰਦੇ ਹੋਏ। (ਫੋਟੋ: ਏ ਐਨ ਆਈ)

ਸੋਮਨਾਥ/ਜਾਮਨਗਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੀ ਤਿੰਨ ਰੋਜ਼ਾ ਯਾਤਰਾ ਦੇ ਦੂਜੇ ਦਿਨ ਸੋਮਨਾਥ ਮੰਦਰ ’ਚ ਪੂਜਾ ਕੀਤੀ। ਮੋਦੀ ਨੇ ਪ੍ਰਭਾਸ ਪਾਟਨ ਸਥਿਤ 12 ਜਯੋਤਿਰਲਿੰਗਾਂ ’ਚੋਂ ਪਹਿਲੇ ਸ਼ਿਵ ਮੰਦਰ ਦੇ ਦਰਸ਼ਨ ਕੀਤੇ ਅਤੇ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਦਿਨ ਵੇਲੇ ਪ੍ਰਧਾਨ ਮੰਤਰੀ ਨੇ ਜਾਮਨਗਰ ਜ਼ਿਲ੍ਹੇ ’ਚ ਪਸ਼ੂ ਬਚਾਅ, ਸੰਭਾਲ ਤੇ ਮੁੜ ਵਸੇਬਾ ਕੇਂਦਰ ਵਨਤਾਰਾ ਦਾ ਦੌਰਾ ਕੀਤਾ।

ਪ੍ਰਧਾਨ ਮੰਤਰੀ ਮੋਦੀ ਮੰਦਰ ਦੇ ਦਰਸ਼ਨ ਤੋਂ ਬਾਅਦ ਗੁਆਂਢੀ ਜੂਨਾਗੜ੍ਹ ਜ਼ਿਲ੍ਹੇ ’ਚ ਸਥਿਤ ਗਿਰ ਜੰਗਲੀ ਜੀਵਨ ਸੈਂਕਚੁਰੀ ਦੇ ਹੈੱਡਕੁਆਰਟਰ ਸਾਸਨ ਲਈ ਰਵਾਨਾ ਹੋਏ ਜੋ ਏਸ਼ਿਆਈ ਸ਼ੇਰਾਂ ਲਈ ਇੱਕੋ-ਇੱਕ ਪਨਾਹਗਾਹ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਭਲਕੇ ‘ਵਿਸ਼ਵ ਜੰਗਲੀ ਜੀਵਨ ਦਿਵਸ’ ਮੌਕੇ ਸਾਸਨ ’ਚ ‘ਲਾਇਨ ਸਫਾਰੀ’ ’ਤੇ ਜਾਣਗੇ ਅਤੇ ਕੌਮੀ ਜੰਗਲੀ ਜੀਵ ਬੋਰਡ (ਐੱਨਬੀਡਬਲਿਊਐੱਲ) ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ।

Related posts

ਭਾਰਤ 5 ਖਰਬ ਡਾਲਰ ਦਾ ਅਰਥਚਾਰਾ ਜਲਦੀ ਬਣ ਜਾਵੇਗਾ: ਮੋਦੀ

admin

ਕੀ ਚੋਣ ਪ੍ਰਕਿਰਿਆ ਵਿੱਚ ਲੋਕਾਂ ਦੀ ਦਿਲਚਸਪੀ ਘੱਟ ਰਹੀ ਹੈ ?

admin

ਇਹ ਕਿਸ ਤਰ੍ਹਾਂ ਦਾ ਆਮ ਆਦਮੀ ਹੈ: ਮਨਜਿੰਦਰ ਸਿੰਘ ਸਿਰਸਾ

admin