India

ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ‘ਚ, ਸਫਾਈ ਕਰਮਚਾਰੀ ਦੀ ਮੌਤ ਤੋਂ ਬਾਅਦ ਹੋਇਆ ਸਿਆਸੀ ਹੰਗਾਮਾ

ਆਗਰਾ – ਯੂਪੀ ਦੇ ਆਗਰਾ ਵਿਚ ਕਥਿਤ ਤੌਰ ‘ਤੇ ਪੁਲਿਸ ਹਿਰਾਸਤ ਵਿਚ ਵਾਲਮੀਕਿ ਸਮਾਜ ਦੇ ਨੌਜਵਾਨ ਦੀ ਮੌਤ ਤੋਂ ਬਾਅਦ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ। ਨੌਜਵਾਨ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਆਗਰਾ ਵਿਚ expressway ਤੋਂ ਹਿਰਾਸਤ ਵਿਚ ਲੈ ਲਿਆ ਗਿਆ ਹੈ। ਦੋਸ਼ ਹੈ ਕਿ ਅਰੁਣ ਕੁਮਾਰ ਨਾਂ ਦੇ ਸਫਾਈ ਕਰਮਚਾਰੀ ਦੀ ਪੁਲਿਸ ਹਿਰਾਸਤ ਵਿਚ ਕੁੱਟਮਾਰ ਦੌਰਾਨ ਮੌਤ ਹੋਈ ਹੈ। ਵਾਲਮੀਕਿ ਸਮਾਜ ਨਾਲ ਜੁੜੇ ਅਰੁਣ ਕੁਮਾਰ ਨੂੰ ਪੁਲਿਸ ਨੇ ਚੋਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਸੀ। ਯੂਪੀ ਵਿਚ ਚੋਣਾਂ ਅਗਲੇ ਸਾਲ ਹਨ ਪਰ ਯੂਪੀ ਦਾ ਸਿਆਸੀ ਤਾਪਮਾਨ ਇਸ ਮਹੀਨੇ ਦੀ ਸ਼ੁਰੂਆਤ ਤੋਂ ਚੜ੍ਹਿਆ ਹੋਇਆ ਹੈ।

ਆਗਰਾ ਜਾਣ ਤੋਂ ਰੋਕੇ ਜਾਣ ‘ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ‘ਪੁਲਿਸ ਦੀ ਖੁਦ ਦੀ ਸਥਿਤੀ ਇਹ ਹੋ ਗਈ ਹੈ ਕਿ ਉਹ ਕੁਝ ਕਹਿ ਨਹੀਂ ਪਾ ਰਹੀ। ਉਨ੍ਹਾਂ ਦੇ ਅਧਿਕਾਰੀ ਵੀ ਜਾਣਦੇ ਹਨ ਕਿ ਇਹ ਗ਼ਲਤ ਹੈ ਇਸ ਪਿੱਛੇ ਕਾਨੂੰਨ ਵਿਵਸਥਾ ਦਾ ਮੁੱਦਾ ਨਹੀਂ ਹੈ ਹਰ ਜਗ੍ਹਾਂ ਕਹਿੰਦੇ ਹਨ ਧਾਰਾ 144 ਹੈ।’

Related posts

ਭਾਰਤ ਦੇ ਮੁਸਲਮਾਨ ਵਕਫ਼ ਬਿੱਲ ਦਾ ਵਿਰੋਧ ਕਿਉਂ ਕਰ ਰਹੇ ਹਨ ?

admin

IML: ਸਚਿਨ ਤੇਂਦੁਲਕਰ ਨੇ ਯੁਵਰਾਜ ਸਿੰਘ ਨਾਲ ਹੋਲੀ ਖੇਡੀ !

admin

ਅਮਰੀਕਾ ਵਿੱਚ ਗੈਰ-ਕਾਨੂੰਨੀ ਰਹਿੰਦੇ ਹੋਰ ਕਿੰਨੇ ਭਾਰਤੀ ਡਿਪੋਰਟ ਕੀਤੇ ਜਾਣਗੇ ?

admin