ਰੂਪਨਗਰ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੇਅਦਬੀ ਮਾਮਲਿਆਂ ਲਈ ਨਿਆਂ ਦੀ ਉਡੀਕ ਕਰ ਰਹੇ ਪੰਜਾਬੀਆਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਕਿਉਂਕਿ ਇਹ ਆਪਣੇ ਆਪ ‘ਚ ਬੇਅਦਬੀ ਹੈ। ਇਹ ਸ਼ਬਦ ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਗਟ ਕੀਤੇ । ਇਸ ਮੌਕੇ ਬਾਦਲ ਰੈਲੀ ‘ਚ ਸ਼ਾਮਲ ਹੋਣ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਵਿਖੇ ਨਤਮਸਤਕ ਹੋਏ ਉਪਰੰਤ ਇਕ ਜੀਪ ਤੇ ਸਵਾਰ ਹੋ ਕੇ ਕਾਫ਼ਲੇ ਨਾਲ ਰੈਲੀ ‘ਚ ਪਹੁੰਚੇ। ਸ਼ੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਰੋਪੜ ਤੋਂ ਪਾਰਟੀ ਦੇ ਉਮੀਦਵਾਰ ਡਾ. ਦਲਜੀਤ ਸਿੰਘ ਚੀਮਾ ਦੇ ਹੱਕ ‘ਚ ਕੀਤੀ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਇਕ ਮੁੱਖ ਮੰਤਰੀ ਜੋ ਆਖ ਰਿਹਾ ਹੈ ਕਿ ਉਹ ਹਰ ਇਕ ਦੀ ਗੱਲ ਸੁਣਦਾ ਹੈ, ਉਹ ਹੁਣ ਨਾ ਸਿਰਫ਼ ਲੋਕਾਂ ਤੋਂ ਭੱਜ ਰਿਹਾ ਹੈ। ਬਲਕਿ ਸਿਵਲ ਤੇ ਪੁਲਿਸ ਮਸ਼ੀਨਰੀ ਦੀ ਦੁਰਵਰਤੋਂ ਲੋਕਾਂ ਦੀ ਆਵਾਜ਼ ਦਬਾਉਣ ਵਾਸਤੇ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਜਿਨ੍ਹਾਂ ਥਾਵਾਂ ‘ਤੇ ਜਾਂਦੇ ਹਨ, ਉਥੇ ਚੰਨੀ ਵਿਰੋਧੀ ਨਾਅਰਿਆਂ ਦੀ ਆਵਾਜ਼ ਮੱਠੀ ਕਰਨ ਦੇ ਹੁਕਮ ਦੇ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਲੋਕਾਂ ਦੀ ਆਵਾਜ਼ ਦਬਾਉਣ ਲਈ ਅਜਿਹੀ ਘਟੀਆ ਤਰਕੀਬ ਵਰਤੇ ਜਾਣ ਨੂੰ ਮੁਆਫ ਨਹੀਂ ਕਰਨਗੇ। ਇਸ ਮੌਕੇ ਹਾਜ਼ਰ ਹਰਮੋਹਨ ਸਿੰਘ ਸੰਧੂ,ਜ਼ਿਲ੍ਹਾ ਪ੍ਰਧਾਨ ਗੁਰਿੰਦਰ ਸਿੰਘ ਗੋਗੀ, ਐੱਸਜੀਪੀਸੀ ਮੈਂਬਰ ਅਜਮੇਰ ਸਿੰਘ ਖੇੜਾ, ਐੱਸਜੀਪੀਸੀ ਮੈਂਬਰ ਅਮਰਜੀਤ ਸਿੰਘ ਚਾਵਲਾ, ਐੱਸਜੀਪੀਸੀ ਮੈਂਬਰ ਪਰਮਜੀਤ ਸਿੰਘ ਲੱਖੋਵਾਲ, ਸ਼ਹਿਰੀ ਪ੍ਰਧਾਨ ਪਰਮਜੀਤ ਸਿੰਘ ਮੱਕੜ, ਮਾ. ਰਾਮਪਾਲ ਸਿੰਘ ਅਬਿਆਣਾ ਜ਼ਿਲ੍ਹਾ ਪ੍ਰਧਾਨ ਬੀਐੱਸਪੀ, ਆਸਦੀਪ ਸਿੰਘ ਚੀਮਾ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਵਿਰਕ, ਪ੍ਰਰੀਤਮ ਕੌਰ ਭਿਉਰਾ, ਬੀਬੀ ਦਲਜੀਤ ਕੌਰ, ਪਲਵਿੰਦਰ ਕੌਰ ਰਾਣੀ, ਬੀਬੀ ਹਰਜੀਤ ਕੌਰ, ਬੀਬੀ ਚਰਨਜੀਤ ਕੌਰ ਸ਼ਾਮਪੁਰਾ, ਬੀਬੀ ਬਲਵਿੰਦਰ ਕੌਰ ਸ਼ਾਮਪੁਰਾ, ਹਰਜੀਤ ਸਿੰਘ ਹਵੇਲੀ, ਹਰਵਿੰਦਰ ਸਿੰਘ ਹਵੇਲੀ, ਮੋਹਣ ਸਿੰਘ ਡੂਮੇਵਾਲ, ਅਮਨਦੀਪ ਸਿੰਘ ਮਾਂਗਟ, ਹਰਮੋਹਣ ਸਿੰਘ ਸੰਧੂ, ਐਡਵੋਕੇਟ ਚਰਨਜੀਤ ਸਿੰਘ ਘਈ, ਮੋਹਣ ਸਿੰਘ ਨੋਧੇ ਮਾਜਰਾ, ਮਾ. ਅਮਰੀਕ ਸਿੰਘ, ਮਨੋਜ ਗੁਪਤਾ, ਸੁਰਜੀਤ ਸਿੰਘ ਮਾਹੀ ਹਾਜ਼ਰ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਈ ਵਾਅਦੇ ਵੀ ਕੀਤੇ ਜੋ ਇਸ ਪ੍ਰਕਾਰ ਹਨ ਕਿ ਜਿੰਨੇ ਵੀ ਪ੍ਰਰਾਈਵੇਟ ਕਾਲਜ ਹਨ, ਉਨ੍ਹਾਂ ‘ਚ ਸਰਕਾਰੀ ਸਕੂਲ ਤੋਂ ਪੜ੍ਹੇ ਬੱਚਿਆ ਲਈ 33 ਪ੍ਰਤੀਸ਼ਤ ਰਾਖਵਾਂ ਕੋਟਾ, ਨੀਲੇ ਕਾਰਡ ਦੇ ਮੁਖੀ ਦੇ ਖ਼ਾਤੇ ‘ਚ ਹਰੇਕ ਮਹੀਨੇ 2000 ਰੁਪਏ ਪਾਏ ਜਾਣਗੇ, ਨਵੇ ਥਰਮਲ ਪਲਾਂਟ ਲਾਏ ਜਾਣਗੇ ਤੇ 400 ਬਿਜਲੀ ਦੀ ਯੂਟਿਨ ਮਾਫ਼ ਕਰਾਂਗੇ, ਹਰੇਕ ਸਟੂਡੈਂਟ ਦੀ ਕਾਰਡ ਬਣਾਇਆ ਜਾਵੇਗਾ ਜਿਸ ਨਾਲ 10 ਲੱਖ ਰੁਪਏ ਤੱਕ ਦਾ ਖ਼ਰਚ ਕਰ ਸਕਦਾ ਹੈ ਦੀ ਇੰਸ਼ੋਰੇਂਸ ਹੋਵੇਗੀ ਚਾਹੇ ਉਹ ਦੇਸ਼ ਵਿਚ ਭਾਵੇ ਵਿਦੇਸ਼ ‘ਚ ਪੜ੍ਹੇ। ਜਿਹੜੇ ਕਿਸਾਨ ਨੂੰ ਪਹਿਲਾਂ ਕਦੇ ਵੀ ਟਿਊਬਵੈੱਲ ਦਾ ਕੂਨੈਕਸ਼ਨ ਨਹੀ ਮਿਲਿਆ ਉਸ ਨੂੰ ਪਹਿਲ ਦੇ ਅਧਾਰ ‘ਤੇ ਕੂਨੈਸ਼ਨ ਦਿੱਤਾ ਜਾਵੇਗਾ, ਛੋਟੇ ਦੁਕਾਨਦਾਰ ਦਾ 10 ਲੱਖ ਦਾ ਬੀਮਾ,10 ਲੱਖ ਦਾ ਮੈਡੀਕਲ ਬੀਮਾ ਸਰਕਾਰ ਕਰੇਗੀ, ਅੌਰਤਾਂ ਨੂੰ ਸਵੈ ਰੁਜ਼ਗਾਰ ਚਲਾਉਣ ਲਈ 5 ਲੱਖ ਰੁਪਏ ਵਿਆਜ਼ ਰਹਿਤ ਕਰਜ਼ਾ ਦਿੱਤਾ ਜਾਵੇਗਾ, ਸੂਬੇ ਦੇ ਹਰੇਕ ਜ਼ਿਲ੍ਹੇ ‘ਚ 500 ਬੈੱਡਾਂ ਦਾ ਮੈਡੀਕਲ ਕਾਲਜ ਹੋਵੇਗਾ।
next post