ਮਾਨਸਾ – ਲੋਕ ਕਲਾ ਮੰਚ ਮਾਨਸਾ ਦੇ ਪੁਰਾਣੇ ਕਲਾਕਾਰ ਰਾਜਿੰਦਰ ਕੌਰ ਦਾਨੀ ਦੇ ਸਪੁੱਤਰ ਕਾਕਾ ਕੌਤਕੀ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੀਆਂ ਅੰਤਿਮ ਰਸਮਾਂ ਖਰੜ ਮੁਹਾਲੀ ਸ਼ਮਸ਼ਾਨ ਭੂਮੀ ਵਿਖੇ ਨਿਭਾਈਆਂ ਗਈਆਂ। ਕਾਕਾ ਕੌਤਕੀ ਨੇ 6 ਸਾਲ ਦੀ ਉਮਰ ’ਚ ਅਜਮੇਰ ਔਲਖ ਦੀ ਅਗਵਾਈ ’ਚ ਥੀਏਟਰ ਸ਼ੁਰੂ ਕੀਤਾ। ਔਲਖ ਗਰੁੱਪ ’ਚ ਉਸ ਨੂੰ ਬਾਪੂ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਸ ਦਾ ਪਹਿਲਾ ਨਾਟਕ ‘ਅੰਨੇ ਨਿਸ਼ਾਨਚੀ’ ਸੀ। ਉਸ ਤੋਂ ਬਾਅਦ ਛੋਟੇ ਪਰਦੇ ਤੇ ਸੀਰੀਅਲ ਜੂਨ ਚੁਰਾਸੀ, (ਦੂਰਦਰਸ਼ਨ) ਤੋਂ ਬਾਅਦ ਪੰਜਾਬੀ ਫਿਲਮ, ਕਬੱਡੀ ਇਕ ਮੁਹੱਬਤ 2005 ’ਚ ਰਿਲੀਜ਼ ਹੋਈ ਜਿਸ ਵਿਚ ਕਾਕਾ ਕੌਤਕੀ ਨੇ ਕੰਮ ਕੀਤਾ। ਉਸ ਦੀ ਆਖਰੀ ਫਿਲਮ ‘ਪੁਆੜਾ’ ਹੈ ਜੋ ਪਿੱਛੇ ਜਿਹੇ ਹੀ ਰਿਲੀਜ਼ ਹੋਈ।