India

ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰ ਗਿਆ ‘ਸੁਨੱਖੀ ਪੰਜਾਬਣ’ ਮੁਕਾਬਲਾ

ਨਵੀਂ ਦਿੱਲੀ – ਦਿੱਲੀ ‘ਚ ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਸੰਭਾਲਣ ਦੀ ਕੋਸ਼ਿਸ਼ ਵਿਚ ਲੱਗੀ ਹੋਈ ਪੰਜਾਬਣ ਮੁਟਿਆਰ ਡਾ. ਅਵਨੀਤ ਕੌਰ ਭਾਟੀਆ ਤੇ ਟੂਗੈਦਰ ਮੀਡੀਆ ਵੱਲੋਂ ‘ਸੁਨੱਖੀ ਪੰਜਾਬਣ ਮੁਕਾਬਲਾ 2022’ ਦਾ ਫਾਈਨਲ ਮੁਕਾਬਲਾ ਦਿੱਲੀ ਦੇ ਸੱਤਿਆ ਸਾਂਈ ਆਡੀਟੋਰੀਅਮ ‘ਚ ਕਰਾਇਆ ਗਿਆ। ਇਸ ਮੁਕਾਬਲੇ ਵਿਚ 18 ਤੋਂ 30 ਸਾਲ ਦੀਆਂ ਕੁੜੀਆਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਮੁਕਾਬਲੇ ਦੀਆਂ ਸ਼ਰਤਾਂ ‘ਚ ਮੁਟਿਆਰਾਂ ਨੂੰ ਪੰਜਾਬੀ ਲਿਖਣੀ, ਪੜ੍ਹਨੀ ਤੇ ਬੋਲਣੀ ਆਉਣੀ ਲਾਜ਼ਮੀ ਕਰਾਰ ਦਿੱਤੀ ਗਈ ਸੀ। ਡਾ. ਅਵਨੀਤ ਕੌਰ ਭਾਟੀਆ ਅਨੁਸਾਰ ਉਹਨਾਂ ਨੇ ਇਸ ਮੁਕਾਬਲੇ ਦੀ ਆਰੰਭਤਾ 2019 ਵਿਚ ਆਪਣੀ ਮਰਹੂਮ ਮਾਤਾ ਦਵਿੰਦਰ ਕੌਰ ਦੀ ਪੇ੍ਰਨਾ ਸਦਕਾ ਕੀਤੀ ਸੀ। ਮੁਟਿਆਰਾਂ ਨੇ ਮੁਕਾਬਲੇ ਵਿਚ ਰੰਗ-ਬਿਰੰਗੀਆਂ ਫੁਲਕਾਰੀਆਂ ਲੈ ਕੇ ਮਾਹੌਲ ਨੂੰ ਪੂਰੀ ਤਰ੍ਹਾਂ ਨਾਲ ਰੰਗੀਨ ਬਣਾ ਰੱਖਿਆ ਸੀ। ਸਟੇਜ ‘ਤੇ ਪੰਜਾਬਣ ਮੁਟਿਆਰਾਂ ਨੇ ਸੂਰਤ ਅਤੇ ਸੀਰਤ ਨਾਲ ਜੱਜਾਂ ਉੱਤੇ ਆਪਣੀ ਧਾਕ ਜਮਾਈ ਰੱਖੀ। ਇਸ ਮੌਕੇ ਮੁਟਿਆਰਾਂ ਦਾ ਵੱਖੋ-ਵੱਖਰਾ ਹੁਨਰ ਵੇਖਣ ਨੂੰ ਮਿਲਿਆ। ਜਿਸ ਵਿਚ ਪੰਜਾਬਣ ਮੁਟਿਆਰਾਂ ਨੇ ਪੰਜਾਬੀ ਲੋਕ ਨਾਚ ਤੇ ਟੈਲੇਂਟ ਰਾਊਂਡ ਵਿਚ ਸ਼ਾਨਦਾਰ ਪੇਸ਼ਕਾਰੀ ਦਰਸ਼ਕਾਂ ਸਾਹਮਣੇ ਪੇਸ਼ ਕੀਤੀ। ਇਸ ਮੌਕੇ ਪੰਜਾਬੀ ਸਿਨੇਮਾ ਜਗਤ ਦੀ ਮਸ਼ਹੂਰ ਹਸਤੀ ਵਿਰਾਸਤ ਫਿਲਮ ਦੇ ਜਰਨੈਲ ਸਿੰਘ ਵਿਸ਼ੇਸ਼ ਤੌਰ ‘ਤੇ ਪਹੁੰਚੇ। ਜੱਜਮੈਂਟ ਦੀ ਭੂਮਿਕਾ ਮਿਸ ਇੰਡੀਆ ਸਮਰੀਂ ਹਾਂਸੀ, ਮਾਡਲ ਜਗਜੀਤ ਸਿੰਘ, ਸ਼ੰਕਰ ਸਾਹਨੀ, ਜੀਤ ਕਲਸੀ ਨੇ ਕੀਤੀ। ਸੁਨੱਖੀ ਪੰਜਾਬਣ ‘ਚ ਪਹਿਲੀ ਦੂਜੀ ਤੇ ਤੀਜੀ ਥਾਂ ‘ਤੇ ਰਹਿਣ ਵਾਲੀਆਂ ਕੁੜੀਆਂ ਨੂੰ 21000, 11000, 5100 ਦੀ ਰਕਮ ਨਾਲ ਸੱਗੀ ਫੁੱਲ ਜੋ ਕਿ ਪੰਜਾਬਣ ਕੁੜੀਆਂ ਦੇ ਮੱਥੇ ‘ਤੇ ਪਾਉਣ ਵਾਲਾ ਗਹਿਣਾ ਹੈ ਉਹ ਵੀ ਤਿੰਨ ਥਾਂ ‘ਤੇ ਰਹਿਣ ਵਾਲੀਆਂ ਕੁੜੀਆਂ ਨੂੰ ਦਿੱਤਾ ਗਿਆ। ਇਸ ਸੀਜ਼ਨ ਦੀ ਰੌਚਕਤਾ ਇਹ ਰਹੀ ਕਿ ਇਸ ਮੁਕਾਬਲੇ ਵਿਚ ਪੰਜਾਬ ਦੀਆਂ ਤਿੰਨ ਮੁਟਿਆਰਾਂ ਨੇ ਵੀ ਹਿੱਸਾ ਲੈਂਦੇ ਹੋਏ ਇੰਦਰਪ੍ਰਰੀਤ ਕੌਰ ਨੇ ਪਹਿਲਾ ਸਥਾਨ, ਅਮਨਪ੍ਰਰੀਤ ਕੌਰ ਮੋਹਾਲੀ ਨੇ ਦੂਜਾ ਸਥਾਨ ਤੇ ਮਨਪ੍ਰਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਹ ਮੁਕਾਬਲਾ ਦਿੱਲੀ ਦੀਆਂ ਕੁੜੀਆਂ ਨੂੰ ਆਪਣੇ ਵਿਰਸੇ ਅਤੇ ਬੋਲੀ ਪ੍ਰਤੀ ਜਾਗਰੂਕ ਕਰਨ ਲਈ ਹਰ ਸਾਲ ਕਰਾਇਆ ਜਾਂਦਾ ਹੈ।

Related posts

24 ਦੇਸ਼ਾਂ ਵਿੱਚ ਭਾਰਤੀ ਨਿਰਯਾਤ ਸਾਲ-ਦਰ-ਸਾਲ ਵਧਿਆ

admin

ਭਾਰਤ ਇੱਕ ਗਲੋਬਲ ਜਹਾਜ਼ ਨਿਰਮਾਣ ਕੇਂਦਰ ਬਣਨ ਦੇ ਲਈ ਤਿਆਰ

admin

ਭਾਰਤੀ ਤਿਉਹਾਰਾਂ ਦੇ ਸੀਜ਼ਨ ਦੌਰਾਨ ਰਿਕਾਰਡ ਤੋੜ ਸੇਲ ਹੋਈ !

admin