ਲੁਧਿਆਣਾ – ਯੂਕਰੇਨ ਅਤੇ ਰੂਸ ‘ਚ ਚੱਲ ਰਹੇ ਵਿਵਾਦ ਦਾ ਅਸਰ ਪੰਜਾਬ ਦੇ ਕਾਰੋਬਾਰ ‘ਤੇ ਵੀ ਨਜ਼ਰ ਆ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਵਧਦੇ ਤਣਾਅ ਦਾ ਅਸਰ ਪੰਜਾਬ ਦੇ ਬਰਾਮਦਕਾਰਾਂ ‘ਤੇ ਵੀ ਨਜ਼ਰ ਆ ਰਿਹਾ ਹੈ ਅਤੇ ਕਈ ਦੇਸ਼ਾਂ ‘ਚ ਦਹਿਸ਼ਤ ਕਾਰਨ ਪੰਜਾਬ ਦੇ ਆਰਡਰਾਂ ਦੀ ਗਿਣਤੀ ਘਟਣ ਲੱਗੀ ਹੈ ਅਤੇ ਵੱਡੇ ਦੇਸ਼ਾਂ ਦੀਆਂ ਕੰਪਨੀਆਂ ਆਰਡਰ ਰੀਵਿਊ ਕਰਨ ‘ਚ ਦੇਰੀ ਕਰ ਰਹੀਆਂ ਹਨ।
ਇੰਜੀਨੀਅਰਿੰਗ ਗੁੱਡਸ ਉਦਯੋਗ ਦੁਆਰਾ ਇਹਨਾਂ ਦੇਸ਼ਾਂ ਨੂੰ ਵੱਡੀ ਮਾਤਰਾ ਵਿੱਚ ਨਿਰਯਾਤ ਕੀਤਾ ਜਾਂਦਾ ਹੈ। ਜਦੋਂ ਕਿ ਇਮਪੋਰਟ ਦੀ ਗੱਲ ਕਰੀਏ ਤਾਂ ਫਾਰਮਾ. ਕੈਮੀਕਲ, ਆਟੋ ਪਾਰਟਸ ਅਤੇ ਖਾਸ ਤੌਰ ‘ਤੇ ਸੈਮੀ ਕੰਡਕਟਰ ਚਿੱਪ ਦੀ ਕਮੀ ਕਾਰਨ ਪਰੇਸ਼ਾਨ ਹੋਵੇਗੀ। ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਦੇ ਸਾਬਕਾ ਚੇਅਰਮੈਨ ਰਾਹੁਲ ਆਹੂਜਾ ਮੁਤਾਬਕ ਇਸ ਜੰਗ ਨੇ ਨਾ ਸਿਰਫ ਇਨ੍ਹਾਂ ਦੋਵਾਂ ਦੇਸ਼ਾਂ ਸਗੋਂ ਦੁਨੀਆ ਦੇ ਕਈ ਦੇਸ਼ਾਂ ਦੇ ਵਪਾਰ ਨੂੰ ਵੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਹਾਲਾਤ ਵਿਗੜਦੇ ਹਨ ਤਾਂ ਪੰਜਾਬ ਦੇ ਆਟੋ ਪਾਰਟਸ, ਮਸ਼ੀਨ ਟੂਲ, ਹੈਂਡ ਟੂਲ, ਇੰਜਨੀਅਰਿੰਗ ਇੰਡਸਟਰੀ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਪੈਰਾਮਾਉਂਟ ਇੰਪੈਕਸ ਦੇ ਐਮਡੀ ਰਾਕੇਸ਼ ਕਪੂਰ ਨੇ ਕਿਹਾ ਕਿ ਅਮਰੀਕਾ ਦੀਆਂ ਕਈ ਕੰਪਨੀਆਂ ਪਹਿਲਾਂ ਹੀ ਆਰਡਰ ਹੋਲਡ ਕਰ ਚੁੱਕੀਆਂ ਹਨ। ਇਸ ਦੇ ਨਾਲ ਹੀ ਰੂਸ ਅਤੇ ਯੂਕਰੇਨ ਤੋਂ ਭੁਗਤਾਨ ਨੂੰ ਲੈ ਕੇ ਵੀ ਸਮੱਸਿਆ ਹੈ।