Punjab

ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਮਾਫੀਆ ਨਾਲ ਮਿਲ ਕੇ ਟਿਕਟਾਂ ਵੇਚੀਆਂ – ਦੂਲੋ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਲਈ 20 ਫਰਵਰੀ ਨੂੰ ਵੋਟਾਂ ਪੈਣਗੀਆਂ। ਅੱਜ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਪੰਜਾਬ ਕਾਂਗਰਸ ਉਤੇ ਜੰਮ ਕੇ ਆਪਣੀ ਭੜਾਸ ਕੱਢੀ। ਦੂਲੋਂ ਨੇ ਕਿਹਾ ਕਿ ਜਿਸ ਆਧਾਰ ‘ਤੇ ਕੈਪਟਨ ਅਮਰਿੰਦਰ ਸਿੰਘ ਨੂੰ ਸੋਨੀਆ ਗਾਂਧੀ ਨੇ ਹਟਾਇਆ ਸੀ, ਫਿਰ ਟਿਕਟਾਂ ਦੀ ਵੰਡ ਵਿੱਚ ਉਹੀ ਗੱਲਾਂ ਸ਼ਾਮਲ ਸਨ।

ਦੂਲੋਂ ਨੇ ਕਿਹਾ ਕਿ ਦਿੱਲੀ ਦੀ ਕਾਂਗਰਸ ਲੀਡਰਸ਼ਿਪ ਇਹ ਨਹੀਂ ਚਾਹੁੰਦੀ ਸੀ ਕਿ ਪੰਜਾਬ ਵਿੱਚ ਕਾਂਗਰਸ ਦੀਆਂ ਟਿਕਟਾਂ ਵਿੱਚ ਇੱਕ ਵਾਰ ਫਿਰ ਮਾਫੀਆ ਦਾ ਬੋਲਬਾਲਾ ਹੋਵੇ। ਕਾਂਗਰਸ ਦੇ ਹਲਕਾ ਇੰਚਾਰਜ, ਪ੍ਰਚਾਰ ਕਮੇਟੀ ਦੇ ਚੇਅਰਮੈਨ, ਮੁੱਖ ਮੰਤਰੀ, ਸੂਬਾ ਪ੍ਰਧਾਨ ਨੇ ਗੁੰਮਰਾਹ ਕੀਤਾ। ਕਾਂਗਰਸ ਦੇ ਪੁਰਾਣੇ ਆਗੂ ਚਾਹੇ ਉਹ ਮਹਿੰਦਰਾ ਕੇ.ਪੀ., ਅਜੈਬ ਭੱਟੀ ਜਾਂ ਅਜਿਹੇ ਕਈ ਨਾਂ ਹਨ ਜਿਨ੍ਹਾਂ ਨੂੰ ਜ਼ਲੀਲ ਕੀਤਾ ਗਿਆ ਹੈ।

ਪੰਜਾਬ ਕਾਂਗਰਸ ਦੇ ਪ੍ਰਧਾਨ, ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਮਾਫੀਆ ਨਾਲ ਮਿਲ ਕੇ ਟਿਕਟਾਂ ਵੇਚੀਆਂ ਹਨ, ਕਾਂਗਰਸ ਦੇ ਕੁਝ ਸੀਨੀਅਰ ਆਗੂਆਂ ਨਾਲ ਗੰਢਤੁੱਪ ਕੀਤੀ ਗਈ ਹੈ। ਮਹਿੰਦਰ ਕੇ.ਪੀ, ਜਗਮੋਹਨ ਕੰਗ, ਫ਼ਤਿਹ ਸਿੰਘ ਬਾਜਵਾ, ਡਿੰਪਾ ਦੇ ਭਰਾ ਸਾਬਕਾ ਸ. ਕਾਂਗਰਸ ਪ੍ਰਧਾਨ ਹੰਸਪਾਲ ਨੂੰ ਟਿਕਟ ਨਹੀਂ ਦਿੱਤੀ ਗਈ। ਸ. ਦੂਲੋਂ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਏ ਜਾਣ ਉਤੇ ਸਵਾਲ ਚੁੱਕਦਿਆਂ ਆਖਿਆ, ਰਾਹੁਲ ਦੀ ਨਜ਼ਰਾਂ ਦੀ ਦਾਦ ਦੇਣੀ ਪੈਣੀ, ਜਿੰਨਾਂ ਪੰਜਾਬ ਵਿੱਚੋਂ ਸਭ ਤੋਂ ਗਰੀਬ ਆਦਮੀ ਨੂੰ ਲੱਭ ਕੇ ਲਿਆਂਦਾ ਹੈ। ਜੇਕਰ ਸਾਰੇ ਅਜਿਹੇ ਹੋਣ ਜਾਣ ਦਾ ਪੰਜਾਬ ਦਾ ਭਲਾ ਪੱਕਾ ਹੈ। ਅੱਜ ਪੰਜਾਬ ਕਰਜ਼ਾਈ ਹੋ ਰਿਹਾ ਹੈ ਇਹ ਸਿਰਫ਼ ਚੰਨੀ ਵਰਗੇ ਗਰੀਬਾਂ ਕਰਕੇ ਹੀ ਹੈ।

ਨਵਜੋਤ ਸਿੱਧੂ ਉਤੇ ਨਿਸ਼ਾਨਾ ਲਾਉਂਦਾ ਕਿਹਾ ਉਹ ਪੰਜਾਬ ਪ੍ਰਧਾਨ ਆਖਦੇ ਸਨ ਪਾਰਟੀ ਵਿੱਚ ਜਾਂ ਤਾਂ ਮੈਂ ਰਹਾਂਗਾ ਜਾਂ ਫਿਰ ਮਾਫੀਆ, ਹੁਣ ਮਾਫੀਆ ਨੂੰ ਟਿਕਟ ਮਿਲ ਗਈ ਹੈ ਤਾਂ ਇਸ ਬਾਰੇ ਸਿੱਧੂ ਆਪਣਾ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ਆਖਿਆ ਕਿ ਮੈਂ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ ਹੈ ਕਿ ਜਿਹੜੇ ਰੂੜੀਵਾਦੀ ਕਾਂਗਰਸੀ ਸਨ, ਉਨ੍ਹਾਂ ਨੂੰ ਟਿਕਟਾਂ ਦੇਣ ਤੋਂ ਇਨਕਾਰ ਕੀਤਾ ਗਿਆ ਅਤੇ ਟਿਕਟਾਂ ਦੀ ਵੰਡ ਦੀ ਜਾਂਚ ਲਈ ਕੇਂਦਰੀ ਲੀਡਰਸ਼ਿਪ ਕਮੇਟੀ ਬਣਾਈ ਜਾਵੇ।ਜਿਹੜੇ ਵਜ਼ੀਫ਼ਾ ਘੁਟਾਲੇ ਵਿੱਚ ਸ਼ਾਮਲ ਸਨ, ਜੋ ਸ਼ਰਾਬ ਮਾਫੀਆ ਹਨ, ਜੋ ਰੇਤ ਮਾਫੀਆ ਹਨ, ਉਨ੍ਹਾਂ ਨੂੰ ਟਿਕਟਾਂ ਕਿਉਂ ਦਿੱਤੀਆਂ ਗਈਆਂ। ਮੈਂ ਪਹਿਲੀ ਸੂਚੀ ਤੋਂ ਬਾਅਦ ਵੀ ਸੋਨੀਆ ਗਾਂਧੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ, ਚਿੱਠੀ ਲਿਖੀ ਹੈ। ਜੋ ਇੰਚਾਰਜ ਸੀ, ਉਨ੍ਹਾਂ ਨੇ ਹਾਈਕਮਾਂਡ ਨੂੰ ਧੋਖਾ ਦਿੱਤਾ ਅਤੇ ਪੰਜਾਬ ਦੇ ਲੋਕਾਂ ਨਾਲ ਵੀ ਧੋਖਾ ਕੀਤਾ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor