ਚੰਡੀਗੜ੍ਹ – ਪੰਜਾਬ ਵਿਚ ਕਾਂਗਰਸ ਆਪਣੇ ਹੀ ਬੁਣੇ ਜਾਲ ਵਿਚ ਫੱਸਦੀ ਨਜ਼ਰ ਆ ਰਹੀ ਹੈ। ਬੀਤੇ ਸਮੇਂ ਸੂਬੇ ਵਿਚ ਕਾਂਗਰਸ ਨੂੰ ਵੱਡਾ ਬਹੁਮਤ ਦਿਵਾਉਣ ਵਾਲੇ ਤੇ ਸਾਢੇ ਨੌ ਸਾਲ ਮੁੱਖ ਮੰਤਰੀ ਰਹਿ ਚੁੱਕੇ ਅਮਰਿੰਦਰ ਸਿੰਘ ਨੂੰ ਸੱਤਾ ਤੋਂ ਲਾਂਭੇ ਕਰਨ ਤੋਂ ਬਾਅਦ ਹੀ ਕਾਂਗਰਸ ਦੀਆਂ ਮੁਸ਼ਕਿਲਾਂ ਦਾ ਸੂਤਰਪਾਤ ਹੋ ਗਿਆ ਸੀ। ਹਾਈਕਮਾਨ ਨੂੰ ਲੱਗਾ ਸੀ ਕਿ ਅਮਰਿੰਦਰ ਚੁਪਚਾਪ ਇਸ ਨੂੰ ਸਹਿਣ ਕਰ ਲੈਣਗੇ। ਪਾਰਟੀ ਨੇ ਸੋਚਿਆ ਹੋਵੇਗਾ ਕਿ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ ਦਲਿਤ ਵੋਟ ਪ੍ਰਾਪਤ ਹੋ ਜਾਵੇਗੀ ਤੇ ਨਵਜੋਤ ਸਿੰਘ ਸਿੱਧੂ ਨੂੰ ਦਲ ਦਾ ਸੂਬਾ ਪ੍ਰਧਾਨ ਬਣਾਉਣ ਨਾਲ ਜੱਟ ਸਿੱਖ ਪਾਰਟੀ ਦੀ ਝੋਲੀ ਵਿਚ ਆ ਜਾਣਗੇ। ਹਿੰਦੂਆਂ ਨੂੰ ਰਿਝਾਉਣ ਲਈ ਓਪੀ ਸੋਨੀ ਉਪ ਮੁੱਖ ਮੰਤਰੀ ਬਣਾਏ ਗਏ। ਵੋਟ ਗਣਿਤ ਦੇ ਚਲਦੇ ਇਕ ਹੋਰ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਰੰਧਾਵਾ। ਹਾਲਾਂਕਿ ਇਹ ਬਿਸਾਤ ਕਾਮਯਾਬ ਹੁੰਦੀ ਨਹੀਂ ਦਿਖਾਈ ਦੇ ਰਹੀ ਹੈ।ਅਮਰਿੰਦਰ ਸਿੰਘ ਨਤਮਸਤਕ ਨਹੀਂ ਹੋਏ ਤੇ ਉਨ੍ਹਾਂ ਨੇ ਖੁੱਲ੍ਹੀ ਬਗ਼ਾਵਤ ਕਰ ਦਿੱਤੀ। ਭਾਜਪਾ ਨਾਲ ਸੰਪਰਕ ਬਣਾਇਆ ਤੇ ਹੁਣ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾ ਲਈ ਹੈ। ਇਸ ਨਾਲ ਉਹ ਕਾਂਗਰਸ ਦੀ ਹੀ ਵੋਟ ਕੱਟਣਗੇ। ਇੱਧਰ ਹਿੰਦੂ ਕਾਂਗਰਸ ਤੋਂ ਪਹਿਲਾਂ ਤੋਂ ਹੀ ਨਾਰਾਜ਼ ਬੈਠੇ ਹਨ, ਕਿਉਂਕਿ ਸੁਨੀਲ ਜਾਖੜ ਨੂੰ ਪ੍ਰਧਾਨ ਅਹੁਦੇ ਤੋਂ ਹਟਾਇਆ ਗਿਆ ਤੇ ਦੋ ਵੱਡੇ ਅਹੁਦਿਆਂ ਵਿਚੋਂ ਇਕ ਵੀ ਹਿੰਦੂਆਂ ਦੀ ਝੋਲੀ ਵਿਚ ਨਹੀਂ ਆਇਆ। ਇਸ ਫੇਲ ਹੁੰਦੇ ਗਮਿਤ ਦਰਮਿਆਨ ਨਵਜੋਤ ਸਿੱਧੂ ਨਵੀਆਂ ਮੁਸ਼ਕਿਲਾਂ ਖੜ੍ਹੀਆਂ ਕਰਦੇ ਜਾ ਰਹੇ ਹਨ। ਦਰਅਸਲ ਉਹ ਭਾਜਪਾ ਛੱਡ ਕਾਂਗਰਸ ਵਿਚ ਗਏ ਹੀ ਸਨ ਮੁੱਖ ਮੰਤਰੀ ਬਣਨ, ਪਰ ਉਨ੍ਹਾਂ ਦਾ ਇਹ ਸੁਪਨਾ ਅੱਜ ਤਕ ਪੂਰਾ ਨਹੀਂ ਹੋਇਆ। ਚੰਨੀ ਦੇ ਮੁੱਖ ਮੰਤਰੀ ਬਣਨ ’ਤੇ ਸਿੱਧੂ ਨੂੰ ਇਹ ਭੁਲੇਖਾ ਹੋਇਆ ਕਿ ਸ਼ਾਦਿ ਉਹ ਉਨ੍ਹਾਂ ਦੇ ਰਿਮੋਟ ਨਾਲ ਚੱਲਣਗੇ, ਪਰ ਅਜਿਹਾ ਨਹੀਂ ਹੋਇਆ। ਸਿੱਟੇ ਵਜੋਂ ਉਨ੍ਹਾਂ ਨੇ ਐਡਵੋਕੇਟ ਜਨਰਲ ਤੇ ਪੁਲਿਸ ਡਾਇਰੈਕਟਰ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਪੁਆੜਾ ਖੜ੍ਹਾ ਕੀਤਾ ਤੇ ਅਸਤੀਫਾ ਦੇ ਦਿੱਤਾ। ਇਸ ਦਰਮਿਆਨ ਉਨ੍ਹਾਂ ਨੇ ਇਕ ਮੌਕੇ ਚੰਨੀ ਲਈ ਅਪਸ਼ਬਦਾਂ ਦੀ ਵੀ ਵਰਤੋਂ ਕੀਤੀ। ਮੰਨਣ-ਰੁੱਸਣ ਦਾ ਦੌਰ ਚਲਿਆ। ਚੰਨੀ ਨੇ ਚਲਾਕੀ ਦਿਖਾਈ। ਐਡਵੋਕੇਟ ਜਨਰਲ ਦਾ ਅਸਤੀਫਾ ਤਾਂ ਕਰਵਾ ਲਿਆ ਪਰ ਸਵੀਕਾਰ ਨਹੀਂ ਕੀਤਾ। ਸਿੱਧੂ ਆਪਣੀ ਹੀ ਸਰਕਾਰਾਂ ਦੇ ਕੰਮਾਂ-ਕਾਰਾਂ ’ਤੇ ਨਿਸ਼ਾਨਾ ਵਿੰਨ੍ਹਦੇ ਰਹੇ। ਉਹ ਪ੍ਰਧਾਨ ਹੋ ਕੇ ਵੀ ਕਾਂਗਰਸ ਦੇ ਮੁੱਖ ਦਫਤਰ ਪੰਜਾਬ ਭਵਨ ਨਹੀਂ ਜਾਂਦੇ। ਹੁਣ ਹਾਈਕਮਾਨ ਦੇ ਵੀ ਹੱਥ-ਪੈਰ ਫੁਲ ਗਏ। ਉਸਦੀ ਬਾਜੀਗਰੀ ਕੰਮ ਆਉਂਦੀ ਨਹੀਂ ਦਿਖੀ। ਇਸ ਲਈ ਐਡਵੋਕੇਟ ਜਨਰਲ ਸਰਕਾਰ ਦੀ ਪਸੰਦ ਦਾ ਵਕੀਲ ਹੁੰਦਾ ਹੈ ਤੇ ਸਰਕਾਰ ਬਦਲਣ ’ਤੇ ਪਰੰਪਰਾ ਅਨੁਸਾਰ ਉਹ ਤਿਆਗ ਪੱਤਰ ਵੀ ਦੇ ਦਿੰਦਾ ਹੈ। ਇਥੇ ਸਰਕਾਰ ਚੰਨੀ ਦੀ ਤੇ ਐਡਵੋਕੇਟ ਜਨਰਲ ਸਿੱਧੂ ਦੀ ਪਸੰਦ ਦਾ ਹੋਵੇਗਾ, ਜੋ ਸਰਕਾਰ ਦਾ ਅੰਗ ਨਹੀਂ ਹੈ। ਇਹ ਡਬਲ ਇੰਜਣ ਸਰਕਾਰ ਕਿਵੇਂ ਚੱਲੇਗੀ ਇਕ ਮੁੱਖ ਮੰਤਰੀ ਦੂਜਾ ਸੁਪਰ ਸੀਐੱਮ੍ਵ ਚੋਣ ਨੇੜੇ ਹੈ। ਕਾਂਗਰਸ ਵਿਚ ਮਨੋਰੰਜਨਕ ਸਰਕਸ ਚੱਲ ਰਹੀ ਹੈ। ਹਾਈਕਮਾਨ ਦੀ ਸਥਿਤੀ ਸੱਪ ਛਛੂੰਦਰ ਵਰਗੀ ਹੋ ਗਈ ਹੈ। ਹੁਣ ਸਿੱਧੂ ਨੂੰ ਰੱਖਣ ਤੇ ਹਟਾਉਣ ਦੋਵਾਂ ਵਿਚ ਨੁਕਸਾਨ ਹੈ।
