Punjab

ਪੰਜਾਬ ‘ਚ ਕੋਲ਼ੇ ਦਾ ਸੰਕਟ ਵਧਿਆ, ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇਕ ਯੂਨਿਟ ਹੋਇਆ ਬੰਦ

ਫਤਿਆਬਾਦ – ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਜੀਵੀਕੇ ਕੰਪਨੀ ਦੇ 540 ਮੈਗਾਵਾਟ ਥਰਮਲ ਪਲਾਂਟ ਦਾ ਇਕ ਯੂੁਨਿਟ ਬੰਦ ਹੋ ਗਿਆ ਹੈ ਜਦੋਂਕਿ ਦੂਸਰੇ ਯੂਨਿਟ ਨੂੰ ਚਾਲੂ ਰੱਖਣ ਲਈ ਕੇਵਲ ਇਕ ਦਿਨ ਦਾ ਕੋਲ਼ਾ ਹੀ ਬਚਿਆ ਹੈ। ਹਾਲਾਂਕਿ ਪਲਾਂਟ ਨੂੰ ਆਸ ਹੈ ਕਿ ਇਕ ਰੈਕ ਕੋਲ਼ਾ ਜਲਦ ਪਹੁੰਚ ਜਾਵੇਗਾ, ਜਿਸ ਨਾਲ ਅਗਲੇ 24 ਘੰਟੇ ਤਕ ਦੂਸਰੇ ਯੂਨਿਟ ਨੂੰ ਬੰਦ ਕਰਨ ਦਾ ਖਦਸ਼ਾ ਟਲ਼ ਸਕਦਾ ਹੈ।

ਤਰਨਤਾਰਨ ਜ਼ਿਲ੍ਹੇ ਦੇ ਕਸਬਾ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਜੀਵੀਕੇ ਕੰਪਨੀ ਵੱਲੋਂ 540 ਮੈਗਾਵਾਟ ਦਾ ਥਰਮਲ ਪਲਾਂਟ ਲਗਾਇਆ ਗਿਆ ਸੀ। ਜਿਸਦੇ 270-270 ਮੈਗਾਵਾਟ ਦੇ ਦੋ ਯੂਨਿਟ ਕੰਮ ਕਰਦੇ ਹਨ। ਪੰਜਾਬ ਵਿਚ ਕਰੀਬ 10 ਦਿਨ ਤੋਂ ਚੱਲ ਰਹੀ ਕੋਲ਼ੇ ਦੀ ਕਿੱਲਤ ਕਰਕੇ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇਕ ਯੂਨਿਟ ਬੰਦ ਹੋ ਗਿਆ ਹੈ ਅਤੇ ਹੁਣ ਕੇਵਲ 270 ਮੈਗਾਵਾਟ ਸਮਰੱਥਾ ਵਾਲਾ ਇਕ ਯੂਨਿਟ ਹੀ ਕੰਮ ਕਰ ਰਿਹਾ ਹੈ ਜਿਸ ਨੂੰ ਚਾਲੂ ਰੱਖਣ ਦੇ ਲਈ ਥਰਮਲ ਪਲਾਂਟ ਵਿਚ ਕੇਵਲ ਇਕ ਦਿਨ ਦਾ ਕੋਲ਼ਾ ਹੀ ਬਾਕੀ ਬਚਿਆ ਹੈ। ਹਾਲਾਂਕਿ ਕੋਲ਼ੇ ਦੇ ਇਕ ਰੈਕ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਕ-ਇਕ ਰੈਕ ਕੋਲ਼ੇ ਦਾ ਪਹੁੰਚ ਰਿਹਾ ਹੈ, ਜਿਸ ਨਾਲ ਪਲਾਟ ਦਾ ਯੂਨਿਟ ਚੱਲ ਰਿਹਾ ਹੈ। ਥਰਮਲ ਪਲਾਂਟ ਦੇ ਆਪ੍ਰੇਸ਼ਨਲ ਹੈੱਡ ਵਿਵੇਕ ਸ਼ੁਕਲਾ ਨੇ ਇਕ ਯੂਨਿਟ ਬੰਦ ਹੋਣ ਅਤੇ ਇਕ ਦਿਨ ਦਾ ਕੋਲ਼ਾ ਬਾਕੀ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਲਦ ਹੀ ਇਕ ਰੈਕ ਕੋਲ਼ਾ ਪਹੁੰਚ ਸਕਦਾ ਹੈ, ਜਿਸ ਨਾਲ ਇਹ ਯੂਨਿਟ ਅਗਲੇ 24 ਘੰਟੇ ਤਕ ਚਾਲੂ ਰੱਖਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਕੋਲ਼ੇ ਦੀ ਕਿੱਲਤ ਦੇ ਚਲਦਿਆਂ ਇਕ ਇਕ ਰੈਕ ਕੋਲ਼ੇ ਦਾ ਪਹੁੰਚ ਰਿਹਾ ਹੈ, ਜਿਸ ਨਾਲ ਥਰਮਲ ਪਲਾਂਟ ਦਾ ਯੂਨਿਟ ਚੱਲ ਰਿਹਾ ਹੈ। ਦੱਸਣਾ ਬਣਦਾ ਹੈ ਕਿ ਕੋਲ਼ੇ ਦੀ ਕਿੱਲਤ ਦੇ ਚਲਦਿਆਂ ਥਰਮਲ ਪਲਾਂਟਾਂ ਦੇ ਯੂਨਿਟ ਬੰਦ ਹੋ ਰਹੇ ਹਨ ਅਤੇ ਪੰਜਾਬ ਵਿਚ ਇਕ ਵਾਰ ਫਿਰ ਤੋਂ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਪਾਵਰਕਾਮ ਵੱਲੋਂ ਬਿਜਲੀ ਨੂੰ ਸੰਜਮ ਨਾਲ ਵਰਤਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ।

Related posts

ਨਹਿਰਾਂ/ਦਰਿਆਵਾਂ ’ਚ ਨਹਾਉਣ ’ਤੇ 3 ਸਤੰਬਰ ਤੱਕ ਦੀ ਪਾਬੰਦੀ !

admin

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin