ਖੰਨਾ – ਕੋਰਟ ਕੰਪਲੈਕਸ ‘ਚ ਹੋਏ ਬੰਬ ਧਮਾਕੇ ‘ਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਬੰਬ ਧਮਾਕੇ ਦੇ ਮਾਸਟਰਮਾਈਂਡ ਗਗਨਦੀਪ ਸ਼ੀਰੀਮੀਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਖੰਨਾ ਰੈਲੀ ਤੋਂ ਪਹਿਲਾਂ ਜੀ.ਟੀ.ਬੀ. ਮਾਰਕੀਟ ਵਿੱਚ ਨਜ਼ਰ ਆਏ ਸਨ। ਇਹ ਰੈਲੀ 4 ਦਸੰਬਰ 2021 ਨੂੰ ਆਯੋਜਿਤ ਕੀਤੀ ਗਈ ਸੀ। ਰੈਲੀ ਦੌਰਾਨ ਗਗਨਦੀਪ ਦੀ ਮਹਿਲਾ ਮਿੱਤਰ ਕਾਂਸਟੇਬਲ ਕਮਲਜੀਤ ਕੌਰ ਵੀ ਡਿਊਟੀ ’ਤੇ ਸੀ। ਗਗਨਦੀਪ ਨੂੰ ਕਈ ਹੋਰ ਪੁਲਿਸ ਮੁਲਾਜ਼ਮਾਂ ਨਾਲ ਵੀ ਗੱਲ ਕਰਦੇ ਦੇਖਿਆ ਗਿਆ। ਖੁਲਾਸੇ ਤੋਂ ਬਾਅਦ ਪੰਜਾਬ ਪੁਲਿਸ ਨੂੰ ਵੀਆਈਪੀ ਸੁਰੱਖਿਆ ਨੂੰ ਲੈ ਕੇ ਹੋਰ ਸਖ਼ਤੀ ਕਰਨੀ ਚਾਹੀਦੀ ਹੈ। ਸੂਤਰ ਦੱਸਦੇ ਹਨ ਕਿ ਧਮਾਕੇ ਤੋਂ ਦੋ ਦਿਨ ਪਹਿਲਾਂ ਗਗਨਦੀਪ ਨਾਲ ਇੱਕ ਹੋਟਲ ਵਿੱਚ ਰੁਕੀ ਕਮਲਜੀਤ ਕੌਰ ਦਾ ਨਾਂ ਐਫਆਈਆਰ ਵਿੱਚ ਹੋ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਪੁਲਿਸ ਉਸ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਕਾਰਵਾਈ ਵੀ ਕਰ ਸਕਦੀ ਹੈ। ਕਮਲਜੀਤ ਕੌਰ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋਈ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਉਸ ਨੂੰ ਗਗਨਦੀਪ ਦੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਜਾਣਕਾਰੀ ਸੀ ਪਰ ਪੁਲਸ ਮੁਲਾਜ਼ਮ ਹੋਣ ਦੇ ਬਾਵਜੂਦ ਉਸ ਨੇ ਇਹ ਜਾਣਕਾਰੀ ਅਧਿਕਾਰੀਆਂ ਨੂੰ ਨਹੀਂ ਦਿੱਤੀ। ਮੁੱਖ ਮੁਲਜ਼ਮ ਮ੍ਰਿਤਕ ਗਗਨਦੀਪ ਦੀ ਮਹਿਲਾ ਮਿੱਤਰ ਤੇ ਖੰਨਾ ਪੁਲਿਸ ’ਚ ਕਾਂਸਟੇਬਲ ਕਮਲਜੀਤ ਕੌਰ ਨੂੰ ਮੁਅੱਤਲ ਕੀਤਾ ਗਿਆ ਹੈ। ਖੰਨਾ ਦੇ ਐੱਸਐੱਸਪੀ ਬਲਵਿੰਦਰ ਸਿੰਘ ਨੇ ਕਮਲਜੀਤ ਕੌਰ ਖ਼ਿਲਾਫ਼ ਕਾਰਵਾਈ ਕਰਦੇ ਹੋਏ ਵਿਭਾਗੀ ਜਾਂਚ ਦੇ ਨਿਰਦੇਸ਼ ਦਿੱਤੇ ਹਨ। ਕਮਲਜੀਤ ਕੌਰ ’ਤੇ ਇਕ ਪੁਲਿਸ ਮੁਲਾਜ਼ਮ ਹੋਣ ’ਤੇ ਵੀ ਇਕ ਮੁਲਜ਼ਮ ਨਾਲ ਸਬੰਧ ਰੱਖਣ ਦੇ ਦੋਸ਼ ਹਨ। ਇਸ ਮਾਮਲੇ ’ਚ ਪੰਜਾਬੀ ਜਾਗਰਣ ਵੱਲੋਂ ਪਹਿਲਾਂ ਹੀ ਖੁਲਾਸਾ ਕਰ ਦਿੱਤਾ ਸੀ ਕਿ ਗਗਨਦੀਪ ਦੀ ਪਤਨੀ ਜਸਪ੍ਰੀਤ ਕੌਰ ਤੇ ਉਸ ਦੀ ਮਹਿਲਾ ਮਿੱਤਰ ਕਮਲਜੀਤ ਕੌਰ ਦੇ ਬੈਂਕ ਖਾਤਿਆਂ ’ਚ ਵਿਦੇਸ਼ਾਂ ਤੋਂ ਫ਼ੰਡਿੰਗ ਹੋਈ ਸੀ ਜਿਸ ਦੀ ਵਰਤੋਂ ਲੁਧਿਆਣਾ ਬੰਬ ਧਮਾਕੇ ਦੀ ਘਟਨਾ ਨੂੰ ਅੰਜਾਮ ਦੇਣ ਲਈ ਕੀਤੀ ਗਈ ਸੀ। ਕਮਲਜੀਤ ਕੌਰ ਤੋਂ ਲਗਾਤਾਰ ਐੱਨਆਈਏ ਤੇ ਹੋਰ ਜਾਂਚ ਏਜੰਸੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਅਨੁਸਾਰ ਧਮਾਕੇ ਤੋਂ 2 ਦਿਨ ਪਹਿਲਾਂ ਗਗਨਦੀਪ ਨਾਲ ਇਕ ਹੋਟਲ ’ਚ ਰੁਕਣ ਵਾਲੀ ਕਮਲਜੀਤ ਕੌਰ ਦਾ ਨਾਂ ਐੱਫ਼ਆਈਆਰ ’ਚ ਸ਼ਾਮਲ ਕੀਤਾ ਜਾ ਸਕਦਾ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਉਸ ਨੂੰ ਨੌਕਰੀ ਤੋਂ ਬਰਖ਼ਾਸਤ ਕਰਨ ਦੀ ਕਾਰਵਾਈ ਸ਼ੁਰੂ ਹੋ ਸਕਦੀ ਹੈ। ਕਮਲਜੀਤ ਕੌਰ ਦੀ ਫ਼ਿਲਹਾਲ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਏਜੰਸੀਆਂ ਨੂੰ ਸ਼ੱਕ ਹੈ ਕਿ ਉਸ ਨੂੰ ਗਗਨਦੀਪ ਦੇ ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਹੋਣ ਦੀ ਜਾਣਕਾਰੀ ਸੀ ਪਰ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਉਸ ਨੇ ਜਾਣਕਾਰੀ ਅਧਿਕਾਰੀਆਂ ਨੂੰ ਨਹੀਂ ਦਿੱਤੀ।