Punjab

ਪੰਜਾਬ ’ਚ ਬਣੇਗਾ ਰਾਮਾਇਣ, ਮਹਾਭਾਰਤ ਤੇ ਸ੍ਰੀਮਦਭਾਗਵਤ ਗੀਤਾ ’ਤੇ ਵਿਸ਼ੇਸ਼ ਸੋਧ ਕੇਂਦਰ

ਫਗਵਾੜਾ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜ ’ਚ ਰਾਮਾੲਣ, ਮਹਾਭਾਰਤ ਤੇ ਸ੍ਰੀਮਦਭਾਗਵਤ ਗੀਤਾ ’ਤੇ ਪੰਜਾਬ ’ਚ ਇਕ ਵਿਸ਼ੇਸ਼ ਸੋਧ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇੱਥੇ ਅਤਿ-ਆਧੁਨਿਕ ਭਗਵਾਨ ਪਰਸ਼ੂਰਾਮ ਤਪ ਸਥਾਨ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਅਤੀ ਆਧੁਨਿਕ ਸੋਧ ਕੇਂਦਰ ਇਨ੍ਹਾਂ ਤਿੰਨ ਮਹਾਕਾਵਾਂ ਦੇ ਸੰਦੇਸ਼ ਨੂੰ ਦਰਸਾਏਗਾ। ਉਨ੍ਹਾਂ ਕਿਹਾ ਕਿ ਜੁੱਗਾ ਤੋਂ ਇਹ ਮਹਾਕਾਵਿ ਪੂਰੀ ਮਾਨਵਤਾ ਲਈ ਜੀਵਨ ਅਤੇ ਪ੍ਰੇਰਨਾ ਦੇ ਸਰੋਤ ਰਹੇ ਹਨ। ਇਹ ਸੋਘ ਕੇਂਦਰ ਇਨ੍ਹਾਂ ਮਹਾਕਾਵਿਆਂ ਦੇ ਸੰਦੇਸ਼ ਨੂੰ ਜਨਤਾ ਵਿਚਕਾਰ ਸਰਲਤਮ ਰੂਪ ’ਚ ਪ੍ਰਸਾਰਿਤ ਕਰਨ ਲਈ ਪ੍ਰੇਰਕ ਦੇ ਰੂਪ ’ਚ ਕੰਮ ਕਰੇਗਾ। ਸੀਐੱਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਰਾਜ ਸਰਕਾਰ ਇਸ ਮਹੱਤਵਪੂਰਨ ਪ੍ਰਾਜੈਕਟ ਲਈ ਧਰਮਗੁਰੂ ਸ਼ੰਕਰਾਚਾਰੀਆ ਜੀ ਨੂੰ ਜੋੜਨ ਦਾ ਯਤਨ ਕਰ ਰਹੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਭਗਵਾਨ ਪਰਸ਼ੂਰਾਮ ਜੀ ਦੇ ਤਪ ਸਥਾਨ ਨੂੰ ਅਤੀ ਆਧੁਨਿਕ ਵਾਸਤੂਕਲਾ ਦੇ ਚਮਤਕਾਰ ਦੇ ਰੂਪ ’ਚ ਵਿਕਸਿਤ ਕਰੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ 10 ਕਰੋੜ ਰੁਪਏ ਦਾ ਚੈੱਕ ਪਹਿਲਾਂ ਹੀ ਸੌਂਪਿਆ ਜਾ ਚੁੱਕਿਆ ਹੈ ਅਤੇ ਲੋੜ ਪੈਣ ’ਤੇ ਹੋਰ ਵੀ ਰਾਸ਼ੀ ਉਸੇ ਅਨੁਸਾਰ ਭੇਜੀ ਜਾਵੇਗੀ। ਸੀਐੱਮ ਨੇ ਇਹ ਵੀ ਕਿਹਾ ਕਿ ਭਗਵਾਨ ਪਰਸ਼ੂਰਾਮ ਜੀ ਦੀ ਮਾਤਾ ਰੇਣੂਕਾ ਜੀ ਨਾਲ ਸਬੰਧਿਤ ਸਥਾਨ ਦੇ ਵਿਕਾਸ ’ਤੇ 75 ਲੱਖ ਰੁਪਏ ਖਰਚ ਕੀਤੇ ਜਾਣਗੇ।ਮੁੱਖ ਮੰਤਰੀ ਨੇ ਕਿਹਾ ਕਿਰ ਾਜ ’ਚ ਅਵਾਰਾ ਪਸ਼ੂਆਂ ਦੀ ਉੱਚਿਤ ਦੇਖਭਾਲ ਨਿਸ਼ਚਿਤ ਕਰਨ ਲਈ ਬ੍ਰਾਹਮਣ ਕਲਿਆਣ ਬੋਰਡ ਨੂੰ ਇਹ ਕੰਮ ਸੌਂਪਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੀ ਉੱਚਿਤ ਸਾਂਭ-ਸੰਭਾਲ ਲਈ ਬੋਰਡ ਨੂੰ ਧਨ ਮੁਹੱਈਆ ਕਰਵਾਇਆ ਜਾਵੇਗਾ। ਸੀਐੱਮ ਚੰਨੀ ਨੇ ਕਿਹਾ ਕਿ ਇਸ ਵੱਡੀ ਸਮਾਜਿਕ ਸਮੱਸਿਆ ਦਾ ਹੱਲ ਸਮੇਂ ਦੀ ਮੰਗ ਹੈ। ਅਕਾਲੀਆਂ ’ਤੇ ਤਿੱਖਾ ਹਮਲਾ ਕਰਨ ਲਈ ਮਹਾਭਾਰਤ ਦਾ ਉਦਾਹਰਨ ਦਿੰਦੇ ਹੋਏ ਮੁੱਖ ਮੰਤਰੀ ਨੇ ਹਕਿਾ ਕਿ ਰਾਜਾ ਧ੍ਰਿਤਰਾਸ਼ਟਰ ਦੇ ਪੁੱਤਰ ਮੋਹ ਕਾਰਨ ਕੌਰਵ ਬਰਬਾਦ ਹੋ ਗਏ। ਇਸੇ ਤਰ੍ਹਾਂ ਉਨ੍ਹਾਂ ਹਿਕਾ ਕਿ ਅਕਾਲੀ ਨੇਤਾ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਬੇਟੇ ਪ੍ਰਤੀ ਮੋਹ ਕਾਰਨ ਅਕਾਲੀਆਂ ਦੀ ਹਾਲਤ ਖਸਤਾ ਹੈ। ਚੰਨੀ ਨੇ ਕਿਹਾ ਕਿ ਮਹਾਭਾਰਤ ਅੱਜ ਵੀ ਪ੍ਰਸੰਗਿਕ ਹੈ ਅਤੇ ਅਕਾਲੀ ਦਲ ਦੀ ਖਰਾਬ ਸਥਿਤੀ ਇਸ ਦਾ ਇਕ ਉਦਾਹਰਨ ਹੈ।ਸੂਬੇ ਬਾਰੇ ਘੱਟ ਜਾਣਕਾਰੀ ਲਈ ਅੱਜ ਆਮ ਆਦਮੀ ਪਾਰਟੀ ਮੁਖੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕਰਦੇ ਹੋਏ, ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸੱਤਾ ਦੀ ਆਪਣੀ ਭੁੱਖ ਨੂੰ ਪੂਰਾ ਕਰਨ ਲਈ ਹਨ੍ਹੇਰੇ ’ਚ ਤੜਪ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਬਾਹਰੀ ਹੋਣ ਦੇ ਨਾਲ-ਨਾਲ ਅਫਵਾਹ ਫੈਲਾਉਣ ਵਾਲੇ ਹਨ, ਜੋ ਰਾਜ ਬਾਰੇ ਕੁਝ ਨਹੀਂ ਜਾਣਦੇ, ਪਰ ਹਰ ਗੱਲ ’ਚ ਨੱਕ-ਭੌਂ ਸੰਗੋੜਦੇ ਹਨ। ਸੀਐੱਮ ਚੰਨੀ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਟੀਆ ਰਾਜਨੀਤੀ ਰਾਜ ’ਚ ਕਦੇ ਸਫਲ ਨਹੀਂ ਹੋਵੇਗੀ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin