Punjab

ਪੰਜਾਬ ’ਚ ਸਮੌਗ ਦੀ ਚਾਦਰ ਕਾਰਨ ਵਿਜੀਬਿਲਟੀ ਘਟੀ

ਚੰਡੀਗੜ੍ਹ – ਸਮੌਗ ਨੇ ਪੂਰੇ ਪੰਜਾਬ ਨੂੰ ਆਪਣੇ ਲਪੇਟ ਵਿਚ ਲੈ ਲਿਆ ਹੈ। ਪਰਾਲੀ ਦੇ ਧੂੰਏਂ ਦੇ ਨਾਲ ਧੁੰਦ ਨਾਲ ਸੂਰਜ ਦੀ ਚਮਕ ਘਟਣ ਕਰਕੇ ਵਿਜੀਬਿਲਟੀ ਵੀ ਘਟੀ ਹੈ ਜਿਸ ਕਰਕੇ ਸੜਕਾਂ ’ਤੇ ਦਿਨ ਸਮੇਂ ਵਾਹਨਾਂ ਦੀਆਂ ਬੱਤੀਆਂ ਜਗਣ ਲੱਗੀਆਂ ਹਨ।
ਮੌਸਮ ਵਿਭਾਗ ਅਨੁਸਾਰ ਮੰਗਲਵਾਰ ਨੂੰ ਵਿਜੀਬਿਲਟੀ ਕਰੀਬ 1200 ਮੀਟਰ ਤਕ ਰਹੀ ਅਤੇ ਅਗਲੇ ਦੋ ਦਿਨ ਤਕ ਧੁੰਦ ਦਾ ਅਸਰ ਬਰਕਰਾਰ ਰਹੇਗਾ ਤੇ ਫਿਰ ਬੱਦਲਵਾਈ ਦੀ ਸੰਭਾਵਨਾ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਹੁਣ ਤਕ ਅੰਮ੍ਰਿਤਸਰ ’ਚ 646, ਬਰਨਾਲਾ 121, ਬਠਿੰਡਾ 395, ਫਤਿਹਗੜ੍ਹ ਸਾਹਿਬ 197, ਫਰੀਦਕੋਟ 259, ਫਾਜ਼ਿਲਕਾ 80,ਫਿਰੋਜ਼ਪੁਰ 863, ਗੁਰਦਾਸਪੁਰ 184, ਹੁਸ਼ਿਆਰਪੁਰ 21, ਜਲੰਧਰ 94, ਕਪੂਰਥਲਾ 294, ਲੁਧਿਆਣਾ 177, ਮਾਨਸਾ 462, ਮੋਗਾ 310 ਮੁਕਤਸਰ 262, ਐੱਸ.ਬੀ.ਐੱਸ. ਨਗਰ 27, ਪਠਾਨਕੋਟ 02, ਪਟਿਆਲਾ 494, ਰੂਪਨਗਰ 10, ਐੱਸ.ਏ.ਐੱਸ. ਨਗਰ 40, ਸੰਗਰੂਰ 1381, ਤਰਨਤਾਰਨ 660 ਤੇ ਮਲੇਰਕੋਟਲਾ 133 ਥਾਈਂ ਪਰਾਲੀ ਸੜਨ ਦੇ ਮਾਮਲੇ ਰਿਪੋਰਟ ਹੋਏ ਹਨ। ਹੁਣ ਤੱਕ ਪਰਾਲੀ ਸਾੜਨ ਵਾਲੇ 3278 ਕਿਸਾਨਾਂ ਨੂੰ 1 ਕਰੋੜ ਤੋਂ ਵੱਧ ਜੁਰਮਾਨਾ ਲਗਾਇਆ ਚੁੱਕਿਆ ਹੈ। ਜਿਸ ਵਿਚੋਂ ਕਰੀਬ 69 ਲੱਖ ਤੋਂ ਵੱਧ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਇਸ ਦੇ ਨਾਲ ਹੀ ਪੰਜਾਬ ਪੁਲਿਸ ਵਲੋਂ 3606 ਪਰਚੇ ਦਰਜ ਕੀਤੇ ਗਏ ਅਤੇ ਮਾਲ ਮਹਿਕਮੇ ਵਲੋਂ ਪਰਾਲੀ ਸਾੜਨ ਵਾਲੇ 3288 ਕਿਸਾਨਾਂ ਦੀਆਂ ਫਰਦਾਂ ਵਿਚ ‘ਰੈੱਡ ਐਂਟਰੀ ਕੀਤੀ ਜਾ ਚੁੱਕੀ ਹੈ। ਪਿਛਲੇ ਪੰਜ ਦਿਨਾਂ ਦੌਰਾਨ ਸੂਬੇ ’ਚ 1800 ਤੋਂ ਵੱਧ ਥਾਈਂ ਪਰਾਲੀ ਸਾੜਨ ਦੇ
ਮਾਮਲੇ ਰਿਪੋਰਟ ਹਨ ਅਤੇ ਹੁਣ ਤਕ ਦੇ ਮਾਮਲਿਆਂ ਦੀ ਕੁੱਲ 7112 ਹੋ ਗਈ ਹੈ। ਬੀਤੇ ਸ਼ੁਕਰਵਾਰ ਨੂੰ ਸਭਤੋਂ ਵੱਧ 730 ,ਸ਼ਨੀਵਾਰ 237, ਐਤਵਾਰ 345, ਸੋਮਵਾਰ 418 ਅਤੇ ਮੰਗਲਵਾਰ ਨੂੰ 83 ਥਾਈਂ ਪਰਾਲੀ ਸਾੜਣ ਦੇ ਮਾਮਲੇ ਰਿਪੋਰਟ ਹੋਏ ਹਨ। ਪੰਜਾਬ ਵਿਚ ਹਵਾ ਪ੍ਰਦੂਸ਼ਣ ਵੀ ਘਟਣ ਦਾ ਨਾਮ ਨਹੀਂ ਲੈ ਰਿਹਾ ਹੈ। ਮੰਗਲਵਾਰ ਨੂੰ ਮੰਡੀ ਗੋਬਿੰਦਗੜ੍ਹ ਦਾ ਏਕਿਊਆਈ ਸਭ ਤੋਂ ਵਧ ਅਤੇ ਬਠਿੰਡਾ ਦਾ ਏ.ਕਿਊ.ਆਈ. ਸਭ ਤੋਂ ਘੱਟ ਦਰਜ ਕੀਤਾ ਗਿਆ ਹੈ। ਮੰਡੀ ਗੋਬਿੰਦਗੜ 254, ਅਮ੍ਰਿਤਸਰ 228, ਲੁਧਿਆਣਾ 204, ਪਟਿਆਲਾ 202, ਜਲੰਧਰ 195, ਰੂਪਨਗਰ 194 ਅਤੇ ਬਠਿੰਡਾ ਦਾ ਏਕਿਊਆਈ ਸਭ ਤੋਂ ਘੱਟ 194 ਦਰਜ ਕੀਤਾ ਗਿਆ ਹੈ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor