ਟੋਰਾਂਟੋ – ਪੰਜਾਬ ਦੀ ਧੀ ਕੈਨੇਡਾ ਓ ਪੀ ਪੀ ਪੁਲਿਸ ’ਚ ਤੈਨਾਤ ਹੋਈ ਹੈ। ਇਸ ਮੌਕੇ ਉਨ੍ਹਾਂ ਦੀ ਮਾਤਾ ਪਰਮਜੀਤ ਕੌਰ ਗਰਚਾ ਨੇ ਕਿਹਾ ਕੁੜੀਆਂ ਮੁੰਡਿਆਂ ਨਾਲੋਂ ਵੱਧ ਨਾਂਮ ਰੌਸ਼ਨ ਕਰਦੀਆਂ ਹਨ। ਜਿਸ ਦੀ ਧੀ ਕੈਨੇਡਾ ਵਿਚ ਓ ਪੀ ਪੀ ’ਚ ਸਲੈਕਟ ਹੋਈ ਹੈ। ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਮੇਰੇ ਪਤੀ ਪੰਜਾਬ ਪੁਲਿਸ ’ਚ ਏ ਐਸ ਆਈ ਤੈਨਾਤ ਹਨ। ਉਨ੍ਹਾਂ ਕਿਹਾ ਕਿ ਮੇਰੀ ਬੇਟੀ ਨੇ ਕੈਨੇਡਾ ’ਚ ਆਪਣੇ ਜੁਆਇਨਿੰਗ ਲੈਟਰ ਲੈਣ ਲਈ ਆਪਣੇ ਪਿਤਾ ਤੇ ਮਾਂ ਸਾਨੂੰ ਦੋਨਾਂ ਨੂੰ ਹੀ ਕੈਨੇਡਾ ਬੁਲਾਇਆ ਹੈ। ਇਹ ਪਲ ਮੇਰੇ ਲਈ ਸਭ ਤੋਂ ਖੁਸ਼ੀ ਦੇ ਪਲ ਸਨ ਜੋ ਮੈਂ ਬਿਆਨ ਨਹੀਂ ਕਰ ਸਕਦੀ।ਮਾਂ ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੀ ਧੀ ਸੰਦੀਪ ਕੌਰ ਜੋ ਕਿ ਕੈਨੇਡਾ ਵਿਚ ਪੜ੍ਹਾਈ ਦੇ ਤੌਰ ’ਤੇ 2017 ਵਿਚ ਗਈ ਸੀ। ਉਸਨੇ ਆਪਣੀ ਪੜ੍ਹਾਈ ਪੂਰੀ ਕਰ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਧੀ ਨੇ ਉਹ ਪੀਪੀ ਪੁਲਿਸ ਦੀ 6 ਮਹੀਨੇ ਟ੍ਰੇਨਿੰਗ ਲਈ ਅਤੇ ਹੁਣ ਟ੍ਰੇਨਿੰਗ ਤੋਂ ਬਾਅਦ ਉਹ ਕੈਨੇਡਾ ਦੀ ਓਪੀਪੀ ਪੁਲਿਸ ਵਿੱਚ ਡਿਊਟੀ ਤੇ ਤੈਨਾਤ ਹੋਣ ਲਈ ਜੁਆਇਨਿੰਗ ਲੈਟਰ ਲਿਆ ਹੈ। ਉਨ੍ਹਾਂ ਕਿਹਾ ਕਿ ਮੈਂ ਕਦੇ ਆਪਣੀ ਧੀ ਅਤੇ ਆਪਣੇ ਬੇਟੇ ਵਿਚ ਕੋਈ ਫ਼ਰਕ ਨਹੀਂ ਸਮਝਿਆ ਮੇਰੀਆਂ ਦੋ ਧੀਆਂ ਤੇ ਇੱਕ ਬੇਟਾ ਹੈ । ਸੰਦੀਪ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਵਿੱਚ ਉਹਨਾਂ ਦੀ ਧੀ ਵੱਲੋਂ ਓਪੀਪੀ ਪੁਲਿਸ ਵਿੱਚ ਤੈਨਾਤ ਹੋਣ ਲਈ ਜੋ ਕੈਨੇਡਾ ਵਿਚ ਮਾਨ ਸਨਮਾਨ ਮਿਲਿਆ ਉਹ ਕਦੇ ਵੀ ਭੁੱਲ ਨਹੀਂ ਸਕਦੀ ਅਤੇ ਨਾ ਹੀ ਉਹ ਬਿਆਨ ਕਰ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਧੀਆਂ ਮੁੰਡਿਆਂ ਨਾਲੋਂ ਵੱਧ ਨਾਮ ਰੌਸ਼ਨ ਕਰਦੀਆਂ ਹਨ ।