India

ਪੰਜਾਬ ਦੀ ਸਰਹੱਦ ਤੋਂ ਪਿਛਲੇ ਸਾਲ 100 ਤੋਂ ਵੱਧ ਪਾਕਿਸਤਾਨੀ ਡਰੋਨ ਹੋਏ ਬਰਾਮਦ

ਨਵੀਂ ਦਿੱਲੀ – ਬੀ. ਐੱਸ. ਐੱਫ. ਨੇ 2023 ਵਿਚ ਪੰਜਾਬ ਵਿਚ ਭਾਰਤ-ਪਾਕਿਸਤਾਨ ਸਰਹੱਦ ’ਤੇ 107 ਡਰੋਨਾਂ ਨੂੰ ਡੇਗਿਆ ਜਾਂ ਬਰਾਮਦ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਬੀ. ਐੱਸ. ਐੱਫ. ਜੰਮੂ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਨਾਲ ਲੱਗਦੇ ਭਾਰਤ ਦੇ ਪੱਛਮੀ ਖੇਤਰ ਵਿੱਚ 2,289 ਕਿਲੋਮੀਟਰ ਤੋਂ ਵੱਧ ਲੰਬੀ ਅੰਤਰਰਾਸ਼ਟਰੀ ਸਰਹੱਦ ਦੀ ਰਾਖੀ ਕਰਦੀ ਹੈ। ਪੰਜਾਬ ਖੇਤਰ ’ਚ ਪਾਕਿਸਤਾਨ ਨਾਲ 553 ਕਿਲੋਮੀਟਰ ਲੰਬੀ ਸਰਹੱਦ ਹੈ।ਅਧਿਕਾਰਤ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਬਰਾਮਦ ਕੀਤੇ ਗਏ ਲਗਭਗ ਸਾਰੇ ਡਰੋਨ ਚੀਨ ਵਿਚ ਬਣਾਏ ਗਏ ਸਨ। ਵਧੇਰੇ ਡਰੋਨ ਸਰਹੱਦ ’ਤੇ ਸਥਿਤ ਖੇਤਾਂ ’ਚੋਂ ਬਰਾਮਦ ਕੀਤੇ ਗਏ। ਇਸ ਸਮੇਂ ਦੌਰਾਨ ਰਾਜਸਥਾਨ ਸਰਹੱਦ ਤੋਂ ਕਰੀਬ 10 ਡਰੋਨ ਜਾਂ ਮਨੁਖ ਰਹਿਤ ਯੂ. ਏ. ਵੀ. ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ਸੁਰੱਖਿਆ ਫੋਰਸਾਂ ਨੇ 2023 ਵਿੱਚ ਕੁੱਲ 442.39 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਜੋ ਮੁੱਖ ਤੌਰ ’ਤੇ ਇਨ੍ਹਾਂ ਡਰੋਨਾਂ ਵਲੋਂ ਸੁੱਟੀ ਗਈ ਸੀ।
ਬੀ. ਐੱਸ .ਐੱਫ. ਦੇ ਜਵਾਨਾਂ ਨੇ ਤਿੰਨ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਅਤੇ ਦੋ ਸਮੱਗਲਰਾਂ ਸਮੇਤ 23 ਪਾਕਿਸਤਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ।

Related posts

ਪ੍ਰਧਾਨ ਮੰਤਰੀ ਸੂਰਿਆ ਘਰ ਯੋਜਨਾ: ਘਰਾਂ ‘ਤੇ 30 ਲੱਖ ਸੋਲਰ ਲਾਉਣ ਦਾ ਟੀਚਾ ਪੂਰਾ

admin

ਹੁਣ ਭਾਰਤ ਦੇ ਛੋਟੇ ਸ਼ਹਿਰਾਂ ਵਿੱਚ 70 ਫੀਸਦੀ ਰੁਜ਼ਗਾਰ ਦੇ ਮੌਕੇ

admin

ਆਈਫੋਨ 2025 ਵਿੱਚ ਭਾਰਤ ਦਾ ਸਭ ਤੋਂ ਵੱਧ ਨਿਰਯਾਤ ਉਤਪਾਦ ਬਣਿਆ

admin