ਨਵੀਂ ਦਿੱਲੀ – ਟੋਕੀਓ ਓਲੰਪਿਕ ‘ਚ ਦੇਸ਼ ਲਈ ਇਕਮਾਤਰ ਗੋਲਡ ਮੈਡਲ ਜਿੱਤਣ ਵਾਲੇ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਸਮੇਤ 12 ਖਿਡਾਰੀਆਂ ਨੂੰ ਮੇਜਰ ਧਿਆਨਚੰਦ ਖੇਡ ਰਤਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਖਿਡਾਰੀਆਂ ਨੂੰ ਇਹ ਪੁਰਸਕਾਰ ਦੇਸ਼ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਤਾ। ਨੀਰਜ ਚੋਪੜਾ ਤੋਂ ਇਲਾਵਾ ਇਹ ਪੁਰਸਕਾਰ ਰਵੀ ਕੁਮਾਰ (ਕੁਸ਼ਤੀ), ਲਵਲੀਨਾ ਬੋਰਗੋਹੇਨ (ਮੁੱਕੇਬਾਜ਼ੀ), ਪੀਆਰ ਸ਼੍ਰੀਜੇਸ਼ (ਹਾਕੀ), ਅਵਨੀ ਲੇਖਾਰਾ (ਪੈਰਾ ਸ਼ੂਟਿੰਗ), ਸੁਮਿਤ ਅੰਤਿਲ (ਪੈਰਾ ਐਥਲੈਟਿਕਸ), ਪ੍ਰਮੋਦ ਭਗਤ (ਪੈਰਾ ਬੈਡਮਿੰਟਨ), ਕ੍ਰਿਸ਼ਨਾ ਨਾਗਰ (ਪੈਰਾ ਬੈਡਮਿੰਟਨ), ਮਨੀਸ਼ ਨਰਵਾਲ (ਪੈਰਾ ਸ਼ੂਟਿੰਗ), ਮਿਤਾਲੀ ਰਾਜ (ਕ੍ਰਿਕਟ), ਸੁਨੀਲ ਛੇਤਰੀ (ਫੁੱਟਬਾਲ), ਮਨਪ੍ਰੀਤ ਸਿੰਘ (ਹਾਕੀ) ਨੂੰ ਦਿੱਤੇ ਗਏ।ਖੇਲ ਰਤਨ ਪੁਰਸਕਾਰ ਪਾਉਣ ‘ਚ ਭਾਰਤੀ ਮਹਿਲਾ ਵਨਡੇ ਤੇ ਟੈਸਟ ਟੀਮ ਦੀ ਕਪਤਾਨ ਮਿਤਾਲੀ ਰਾਜ ਵੀ ਰਹੀ ਤਾਂ ਉੱਥੇ ਟੋਕੀਓ ਓਲੰਪਿਕ ‘ਚ ਕਾਂਸੀ ਮੈਡਲ ਜਿੱਤਣ ਵਾਲੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਵੀ ਇਸ ਵਿਚ ਸ਼ਾਮਲ ਰਹੇ। ਭਾਰਤੀ ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਨਾਂ ਇਸ ਲਿਸਟ ਵਿਚ ਬਾਅਦ ਵਿਚ ਜੋੜਿਆ ਗਿਆ ਸੀ। ਟੋਕੀਓ ਓਲੰਪਿਕ ‘ਚ ਕੁਸ਼ਤੀ ‘ਚ ਸਿਲਵਰ ਮੈਡਲ ਜਿੱਤਣ ਵਾਲੇ ਰਵੀ ਦਹੀਆ ਨੂੰ ਵੀ ਖੇਡ ਰਤਨ ਮਿਲਿਆ। ਦੇਸ਼ ਦੇ ਸਭਤੋਂ ਸਰਬੋਤਮ ਖੇਲ ਪੁਰਸਕਾਰ ਸਮਾਗਮ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਭ ਤੋਂ ਪਹਿਲਾਂ ਨੀਰਜ ਚੋਪੜਾ ਨੂੰ ਪੁਰਸਕਾਰ ਦਿੱਤਾ। ਨੀਰਜ ਚੋਪੜਾ ਸੱਤ ਅਗਸਤ ਨੂੰ ਟੋਕੀਓ ਓਲੰਪਿਕ ਖੇਡਾਂ ‘ਚ 87.58 ਮੀਟਰ ਦੇ ਜੈਵਲਿਨ ਥ੍ਰੋਅ ਨਾਲ ਐਥਲੇਟਿਕਸ ‘ਚ ਓਲੰਪਿਕ ਗੋਲਡ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ ਸਨ। ਨੀਰਜ ਚੋਪੜਾ (ਐਥਲੇਟਿਕਸ), ਰਵੀ ਕੁਮਾਰ (ਕੁਸ਼ਤੀ), ਲਵਲੀਨਾ ਬੋਰਗੋਹੇਨ (ਮੁੱਕੇਬਾਜ਼ੀ), ਪੀਆਰ ਸ਼੍ਰੇਜੇਸ਼ (ਹਾਕੀ), ਅਵਨੀ ਲੇਖਾਰਾ (ਪੈਰਾ ਸ਼ੂਟਿੰਗ), ਸੁਮਿਤ ਅੰਤਿਲ (ਪੈਰਾ ਐਥਲੇਟਿਕਸ), ਪ੍ਰਮੋਦ ਭਗਤ (ਪੈਰਾ ਬੈਡਮਿੰਟਨ), ਕ੍ਰਿਸ਼ਨਾ ਨਾਗਰ (ਪੈਰਾ ਬੈਡਮਿੰਟਨ), ਮਨੀਸ਼ ਨਰਵਾਲ (ਪੈਰਾ ਸ਼ੂਟਿੰਗ), ਮਿਤਾਲੀ ਰਾਜ (ਕ੍ਰਿਕਟ), ਸੁਨੀਲ ਛੇਤਰੀ (ਫੁੱਟਬਾਲ), ਮਨਪ੍ਰੀਤ ਸਿੰਘ (ਹਾਕੀ)।
previous post