ਚੰਡੀਗੜ੍ਹ – ਪੰਜਾਬ ਸਰਕਾਰ ਵਲੋਂ ਕੋਰੋਨਾ ਪਾਬੰਦੀਆਂ ਵਿਚ 25 ਫਰਵਰੀ 2022 ਤੱਕ ਵਾਧਾ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਸਕ ਲਾਜ਼ਮੀ ਸਮੇਤ ਹੋਰ ਅਨੇਕਾਂ ਪਾਬੰਦੀਆਂ ਲਗਾਈਆਂ ਗਈਆਂ ਹਨ। ਸਕੂਲਾਂ ਬਾਰੇ ਵੀ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਸਰਕਾਰ ਦੇ ਮੁਤਾਬਿਕ ਹੁਣ ਵਿਦਿਆਰਥੀ ਫ਼ੈਸਲਾ ਕਰਨਗੇ ਕਿ, ਉਨ੍ਹਾਂ ਨੇ ਸਕੂਲ ਆਉਣਾ ਹੈ ਜਾਂ ਫਿਰ ਆਨਲਾਈਨ ਕਲਾਸ ਲਗਾਉਣੀ ਹੈ।
ਇਸਦੇ ਨਾਲ ਹੀ ਪੰਜਾਬ ਸਰਕਾਰ ਦੀਆਂ ਨਵੀਆਂ ਹਦਾਇਤਾਂ ਮੁਤਾਬਿਕ ਸੋਸ਼ਲ (ਸਮਾਜਿਕ) ਦੂਰੀ ਬਣਾਉਣੀ ਲਾਜ਼ਮੀ ਹੈ | ਕਿਸੇ ਵੀ ਪ੍ਰੋਗਰਾਮ ਉੱਤੇ 50 ਫ਼ੀਸਦੀ ਨਾਲ ਇੱਕਠ ਹੋ ਸਕਦਾ ਹੈ। ਸਕੂਲ, ਕਾਲਜ, ਯੂਨੀਵਰਸਿਟੀ ਪੂਰਨ ਰੂਪ ਵਿਚ ਖੋਲ੍ਹੇ ਗਏ ਹਨ | 15 ਸਾਲ ਤੋਂ ਵਧੇਰੇ ਉਮਰ ਵਾਲੇ ਵਿਦਿਆਰਥੀ ਲਈ ਪਹਿਲੀ ਡੋਜ਼ ਲੱਗੀ ਹੋਣੀ ਚਾਹੀਦੀ ਹੈ | ਬਾਰ,ਸਿਨੇਮਾ ਹਾਲ, ਮਾਲ, ਜਿੰਮ, ਰੈਸਟੋਰੈਂਟ, ਮਿਊਜ਼ੀਅਮ, ਚਿੜੀਆਘਰ ਆਦਿ 75 ਫ਼ੀਸਦੀ ਨਾਲ ਚਲਾਏ ਜਾ ਸਕਦੇ ਹਨ ਅਤੇ ਵੈਕਸੀਨ ਲੱਗੀ ਹੋਣੀ ਲਾਜ਼ਮੀ ਹੈ | ਇਸ ਦੇ ਨਾਲ ਹੀ ਏ.ਸੀ. ਬੱਸਾਂ ਵਿਚ 50 ਫ਼ੀਸਦੀ ਨਾਲ ਚੱਲਣਗੀਆਂ | ਪ੍ਰਾਈਵੇਟ ਅਤੇ ਸਰਕਾਰੀ ਅਦਾਰਿਆਂ ਵਿਚ ਮਾਸਕ ਪਹਿਣਨਾ ਲਾਜ਼ਮੀ ਕੀਤਾ ਗਿਆ ਹੈ | ਪੰਜਾਬ ਵਿਚ ਐਂਟਰੀ ਉਸ ਦੀ ਹੀ ਕੀਤੀ ਜਾਵੇਗੀ ਜਿਸ ਕੋਲ ਵੈਕਸੀਨ ਅਤੇ ਟੈੱਸਟ ਦੀ ਰਿਪੋਰਟ ਹੋਵੇਗੀ |