Punjab

ਪੰਜਾਬ ਦੇ ਸੀਐੱਮ ਦਿੱਲੀ ’ਚ, ਦਿੱਲੀ ਦੇ ਸੀਐੱਮ ਪੰਜਾਬ ’ਚ; ਸੁਨੀਲ ਜਾਖੜ ਦੇ ਟਵੀਟ ਦੇ ਜਵਾਬ ’ਚ ਕੇਜਰੀਵਾਲ ਦੀ ਸਮਾਇਲੀ

ਜਲੰਧਰ – ਪੰਜਾਬ ਕਾਂਗਰਸ ਵਿਚ ਮਚੀ ਖਿੱਚੋਤਾਣ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਇੰਟਰਨੈੱਟ ਮੀਡੀਆ ’ਤੇ ਨੇਤਾਵਾਂ ਦੀ ਸ਼ਬਦੀ ਜੰਗ ਲਗਾਤਾਰ ਜਾਰੀ ਹੈ। ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਟਵਿੱਟਰ ’ਤੇ ਆਪਣੀ ਹੀ ਪਾਰਟੀ ਵਿਰੁੱਧ ਵਿਅੰਗ ਕੀਤਾ ਤਾਂ ਕਮੈਂਟਸ ਦਾ ਹੜ੍ਹ ਆ ਗਿਆ। ਦਿਲਚਸਪ ਕਮੈਂਟ ’ਤੇ ਖ਼ੁਦ ਅਰਵਿੰਦਰ ਕੇਜਰੀਵਾਲ ਨੇ ਸਮਾਇਲੀ ਨਾਲ ਰਿਪਲਾਈ ਕੀਤਾ ਹੈ। ਜਾਖੜ ਦੇ ਛੋਟੇ ਜਿਹੇ ਟਵੀਟ ਦੇ ਕਈ ਅਰਥ ਕੱਢੇ ਜਾ ਰਹੇ ਹਨ। ਟਵੀਟ ਵਿਚ ਉਨ੍ਹਾਂ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਹੈ ਕਿ ਇਕ ਵਾਰ ਫਿਰ ਤੋਂ ਪੰਜਾਬ ਦੇ ਸੀਐੱਮ ਦਿੱਲੀ ਵਿਚ ਹਨ ਤੇ ਦਿੱਲੀ ਦੇ ਸੀਐੱਮ ਪੰਜਾਬ ਵਿਚ ਹਨ। ਉਨ੍ਹਾਂ ਨੇ ਲਿਖਿਆ ਕਿ ਇਨ੍ਹਾਂ ਵਿਚੋਂ ਘੱਟੋ ਘੱਟ ਇਕ ਦੀ ਟਾਈਮਿੰਗ ਸਹੀ ਹੈ।ਦੱਸ ਦਈਏ ਕਿ ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਨੂੰ ਲੈ ਕੇ ਰਾਜਨੀਤਕ ਪਾਰਟੀਆਂ ਨੇ ਸਰਗਰਮੀ ਤੇਜ਼ ਕਰ ਦਿੱਤੀ ਹੈ। ਕਾਂਗਰਸ ਨੇ ਜਿਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਰਾਜ ਦਾ ਪਹਿਲਾ ਦਲਿਤ ਸੀਐੱਮ ਬਣਾ ਕੇ ਵੱਡਾ ਦਾਅ ਖੇਡਿਆ ਤਾਂ ਕੇਜਰੀਵਾਲ ਵੀ ਲਗਾਤਾਰ ਪੰਜਾਬ ਦੌਰੇ ਕਰ ਰਹੇ ਹਨ।ਵੀਰਵਾਰ ਨੂੰ ਜਿਥੇ ਕੇਜਰੀਵਾਲ ਦਾ ਬਠਿੰਡਾ ਵਿਚ ਕਿਸਾਨਾਂ ਨੂੰ ਮਿਲਣ ਦਾ ਪ੍ਰੋਗਰਾਮ ਸੀ ਉੱਥੇ ਦੂਜੇ ਪਾਸੇ ਪੰਜਾਬ ਦੇ ਸੀਐੱਮ ਚਰਨਜੀਤ ਸਿੰਘ ਚੰਨੀ ਨੂੰ ਵੀਰਵਾਰ ਨੂੰ ਅਚਾਨਕ ਦਿੱਲੀ ਦਾ ਬੁਲਾਵਾ ਆਇਆ ਸੀ।

Related posts

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin

ਰਾਜੇਵਾਲ ਵਲੋਂ ਪੰਜਾਬ ਸਰਕਾਰ ਨੂੰ ਲੈਂਡ ਪੂਲਿੰਗ ਨੋਟੀਫਿਕੇਸ਼ਨ ਨੂੰ ਫੌਰੀ ਰੱਦ ਕਰਨ ਦੀ ਅਪੀਲ !

admin