ਅੰਮ੍ਰਿਤਸਰ – ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਵਿਧਾਇਕ ਨਵਜੋਤ ਸਿੱਧੂ ਨੇ ਕਿਹਾ ਹੈ ਕਿ ਚੋਣਾਂ ਲਾਗੇ ਹੋਣ ਤਾਂ ਬੇਦਅਬੀ ਦੀਆਂ ਘਟਨਾਵਾਂ ਹੁੰਦੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸੰਵਿਧਾਨ ਵਿਚ ਸਖ਼ਤ ਸਜ਼ਾ ਦਾ ਪ੍ਰਬੰਧ ਹੋਣਾ ਚਾਹੀਦਾ ਹੈ।
ਸਿੱਧੂ ਨੇ ਬਾਦਲ ਪਰਿਵਾਰ ’ਤੇ ਤੰਜ਼ ਕਰਦਿਆਂ ਕਿਹਾ ਕਿ ਲੰਘੇ ਛੇ ਸਾਲਾਂ ਤੋਂ ਜਿਨ੍ਹਾਂ ਦਾ ਨਾਂ ਬੇਅਦਬੀ ਵਿਚ ਆਉਂਦਾ ਰਿਹਾ ਹੈ, ਉਹ ਖੁੱਲ੍ਹੇਆਮ ਘੁੰਮ ਰਹੇ ਹਨ। ਸਿਸਟਮ ਨੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਹੋਈ ਹੈ। ਪੰਥ ਦੇ ਨਾਂ ’ਤੇ ਸਿਆਸਤ ਵਿਚ ਕਾਬਜ਼ ਹੋਣ ਵਾਲਿਆਂ ਨੇ ਹੀ ਪੰਥ ਨੂੰ ਥੱਲੇ ਲਾਇਆ ਹੈ। ਨਵਜੋਤ ਸਿੱਧੂ ਮੰਗਲਵਾਰ ਨੂੰ ਪੂਰਬੀ ਵਿਧਾਨ ਸਭਾ ਹਲਕੇ ਵਿਚ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਪੁੱਜੇ ਸਨ। ਉਨ੍ਹਾਂ ਕਿਹਾ ਕਿ ਸੂਬੇ ਦੀ ਜਨਤਾ ਨੂੰ ਏਜੰਡਾ ਚਾਹੀਦਾ ਹੈ, ਲਾਰੇ ਨਹੀਂ। ਰਾਣਾ ਗੁਰਮੀਤ ਸੋਢੀ ਦੇ ਭਾਜਪਾ ਵਿਚ ਸ਼ਾਮਲ ਹੋਣ ’ਤੇ ਸਿੱਧੂ ਨੇ ਕਿਹਾ ਕਿ ਜਿਹੜਾ ਜਾਂਦਾ ਹੈ, ਜਾਣ ਦਿਓ, ਕਾਂਗਰਸ ਕਾਇਮ ਹੈ। ਇਸੇ ਦੌਰਾਨ ਮਜੀਠੀਆ ’ਤੇ ਐੱਫਆਈਆਰ ਦਰਜ ਕਰਨ ਦੇ ਸਵਾਲ ਨੂੰ ਉਹ ਟਾਲ਼ ਗਏ। ਉਨ੍ਹਾਂ ਕਿਹਾ ਕਿ ਕਾਨੂੰਨ ਆਪਣਾ ਕੰਮ ਕਰੇਗਾ।