Punjab

ਪੰਜਾਬ ਮੁਲਾਜਮ ਤੇ ਪੈਨਸ਼ਨਰਜ ਦੇ ਸੱਦੇ ‘ਤੇ ਬਜਟ ਦੀਆਂ ਕਾਪੀਆਂ ਸਾੜੀਆਂ

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ 'ਤੇ ਜ਼ਿਲ੍ਹਾ ਕਨਵੀਨਰ ਅਜੈਬ ਸਿੰਘ ਅਲੀਸ਼ੇਰ, ਰਾਜ ਕੁਮਾਰ ਰੰਗਾ, ਬਿੱਕਰ ਸਿੰਘ ਮਾਖਾ, ਲਖਨ ਲਾਲ, ਜਨਕ ਸਿੰਘ ਫਤਿਹਪੁਰ ਅਤੇ ਗੁਰਜੰਟ ਸਿੰਘ ਖਾਲਸਾ ਦੀ ਅਗਵਾਈ ਚ ਜਿਨ੍ਹਾਂ ਕਚਿਹਰੀ ਮਾਨਸਾ ਵਿਖੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 2025/26 ਦੀਆਂ ਕਾਪੀਆਂ ਸਾੜੀਆਂ ਗਈਆਂ।

ਮਾਨਸਾ – ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਤੇ ਜ਼ਿਲ੍ਹਾ ਮਾਨਸਾ ਵੱਲੋਂ ਜ਼ਿਲ੍ਹਾ ਕਨਵੀਨਰ ਅਜੈਬ ਸਿੰਘ ਅਲੀਸ਼ੇਰ, ਰਾਜ ਕੁਮਾਰ ਰੰਗਾ, ਬਿੱਕਰ ਸਿੰਘ ਮਾਖਾ, ਲਖਨ ਲਾਲ, ਜਨਕ ਸਿੰਘ ਫਤਿਹਪੁਰ ਅਤੇ ਗੁਰਜੰਟ ਸਿੰਘ ਖਾਲਸਾ ਦੀ ਅਗਵਾਈ ਚ ਜਿਨ੍ਹਾਂ ਕਚਿਹਰੀ ਮਾਨਸਾ ਵਿਖੇ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਬਜਟ 2025/26 ਦੀਆਂ ਕਾਪੀਆਂ ਸਾੜੀਆਂ ਗਈਆਂ। ਅੱਜ ਦੇ ਪਰੇਗਰਾਮ ਸਮੇਂ ਮੇਜ਼ਰ ਸਿੰਘ ਦੂਲੋਵਾਲ, ਸੱਤਪਾਲ ਭੈਣੀ, ਦਲਵਾਰਾ ਸਿੰਘ ਉਡਤ, ਹਿੰਮਤ ਸਿੰਘ ਦੂਲੋਵਾਲ, ਦਰਸ਼ਨ ਸਿੰਘ ਨੰਗਲ, ਗੁਰਤੇਜ ਸਿੰਘ ਤਾਮਕੋਟ ਨੇ ਦੱਸਿਆ ਕਿ ਜੋ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਉਸ ਵਿੱਚ ਮੁਲਾਜ਼ਮਾਂ ਨੂੰ ਕੁਝ ਵੀ ਨਹੀਂ ਦਿੱਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਦਾ ਡਿਊ ਡੀ ਏ ਦਿੱਤਾ ਜਾਵੇ, ਵਿਭਾਗਾਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ, ਨਵੀਂ ਰੈਗੂਲਰ ਭਰਤੀ ਚਾਲੂ ਕੀਤਾ ਜਾਵੇ, ਠੇਕੇ ‘ਤੇ ਕੰਮ ਕਰਦੇ ਕਾਮੇਂ ਪੱਕੇ ਕੀਤੇ ਜਾਣ, ਬੰਦ ਕੀਤਾ 37 ਪ੍ਰਕਾਰ ਦੇ ਭੱਤੇ ਬਹਾਲ ਕੀਤੇ ਜਾਣ, ਰਹਿੰਦੇ ਡੀ ਏ ਦਾ ਵਿਕਾਇਆ ਦਿਤਾ ਜਾਵੇ, ਪੈਨਸ਼ਨਰ ਸਾਥੀਆਂ ਦੀ ਪੈਨਸ਼ਨ, 2.59 ਦੇ ਗੁਣਾਹ ਨਾਲ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ, 200 ਰੁਪਏ ਜੱਜੀਆ ਟੈਕਸ ਕੱਟਣਾ ਬੰਦ ਕੀਤਾ ਜਾਵੇ ਆਦਿ। ਉਪਰੋਕਤ ਆਗੂਆਂ ਤੇ ਇਲਾਵਾ ਜੀਤ ਸਿੰਘ ਭੂਲਰ ਅਮਰਜੀਤ ਸਿੰਘ ਸਿੱਧੂ, ਬਿੱਕਰ ਸਿੰਘ ਮਘਾਣੀਆ, ਰਾਮ ਸਿੰਘ ਆਈ ਬੀ,ਜੱਗਾ ਸਿੰਘ ਅਲੀਸ਼ੇਰ, ਗੋਰਾ ਲਾਲ ਅਤਲਾ, ਗੁਰਸੇਵਕ ਸਿੰਘ ਭੀਖੀ, ਮਨਿੰਦਰ ਸਿੰਘ ਜਵਾਹਰਕੇ, ਪਿਰਥੀ ਸਿੰਘ ਮਾਨ, ਸੇਠੀ ਸਿੰਘ ਸਰਾਂ, ਰਾਜ ਕੁਮਾਰ ਬੱਪੀਆਣਾ ਅਤ ਗੁਰਨੈਬ ਸਿੰਘ ਅਤਲਾ ਆਗੂ ਸਾਥੀਆਂ ਨੇ ਪੰਜਾਬ ਸਰਕਾਰ ਤੇ ਪੁਰਜ਼ੋਰ ਮੰਗ ਕੀਤੀ ਕਿ ਸਾਡੇ ਫਰੱਟ ਦੇ ਮੰਗ ਪੱਤਰ ਵਿੱਚ ਜ਼ੋ ਵੀ ਮੰਗਾਂ ਦਰਜ ਹਨ ਨੂੰ ਲਾਗੂ ਕੀਤਾ ਜਾਵੇ ਨਹੀਂ ਤਾਂ ਜ਼ੋ ਵੀ ਸਾਂਝੇ ਫਰੰਟ ਦੇ ਆਗੂ ਜੈ ਵੀ ਸੰਘਰਸ਼ ਉਲੀਕਣਗੇ ਉਸ ਵਿੱਚ ਜ਼ਿਲ੍ਹਾ ਮਾਨਸਾ ਵੱਧ ਚੜ੍ਹ ਕੇ ਭਾਗ ਲਵੇਗਾ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin