ਮਾਨਸਾ – ਪੰਜਾਬ ਮੁਲਾਜ਼ਮ ਪੈਨਸ਼ਨਰਜ ਸਾਂਝਾ ਫਰੰਟ ਦੇ ਸੱਦੇ ਅਨੁਸਾਰ ਜਿਲ੍ਹਾ ਮਾਨਸਾ ਵੱਲੋਂ ਪੈਨਸ਼ਨਰ ਭਵਨ ਮਾਨਸਾ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਸੂਬਾਈ ਸੱਦੇ ਅਨੁਸਾਰ ਮਿਤੀ 5-8-2025 ਨੂੰ ਪੰਜਾਬ ਸਰਕਾਰ ਅਤੇ ਸਬ ਕਮੇਟੀ ਦੀ ਅਰਥੀ ਫੂਕੀ ਜਾਵੇਗੀ। ਇਹ ਅਰਥੀ ਫੂਕ ਮੁਜਾਹਰੇ, ਸਰਕਾਰ ਵੱਲੋਂ ਮੁਲਾਜਿਮ ਫਰੰਟ ਨੂੰ ਮੀਟਿੰਗਾਂ ਦੇ ਸਮੇਂ ਦੇ ਕੇ ਕੈਂਸਲ ਕਰਨ ਦੇ ਰੋਸ ਵਜੋ, ਸਾਰੇ ਪੰਜਾਬ ਵਿੱਚ ਕੀਤੇ ਜਾ ਰਹੇ ਹਨ। ਅੱਜ ਦੀ ਮੀਟਿੰਗ ‘ਚ ਕਨਵੀਨਰ ਅਜੈਬ ਸਿੰਘ ਅਲੀਸ਼ੇਰ ਲਖਨ ਲਾਲ ਮਾਨਸਾ, ਬਿੱਕਰ ਸਿੰਘ ਮਾਖਾ, ਰਾਜ ਕੁਮਾਰ ਰੰਗਾ, ਜਨਕ ਸਿੰਘ ਫਤਿਹਪੁਰ ਤੋਂ ਇਲਾਵਾ ਕੇਵਲ ਸਿੰਘ ਮਾਨਸਾ ਜਗਸੀਰ ਸਿੰਘ ਢਿੱਲੋਂ, ਹਰਬੰਸ ਸਿੰਘ, ਜੀਤ ਸਿੰਘ ਭੁੱਲਰ, ਸੁਰਜੀਤ ਸਿੰਘ ਖਿਆਲਾ, ਇੰਦਰ ਸਿੰਘ ਸ਼ਾਮਲ ਸਨ ਆਗੂ ਸਾਥੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜਮ ਅਤੇ ਪੈਨਸ਼ਨਰਜ ਦੀਆਂ ਹੱਕੀ ਤੇ ਜਾਇਜ ਮੰਗਾਂ ਦਾ ਨਿਪਟਾਰਾ ਜਲਦੀ ਕਰੇ।
ਇਹਨਾਂ ਮੰਗਾਂ ਵਿੱਚ ਸਮੂਹ ਵਿਭਾਗਾਂ ਦੇ ਠੇਕੇ ‘ਤੇ ਕੰਮ ਕਰਦੇ ਕਾਮੇ ਪੱਕੇ ਕਰਨਾ, ਡਿਉ ਡੀ.ਏ. ਦੀਆਂ ਕਿਸ਼ਤਾਂ ਜਾਰੀ ਕਰਨਾ ਅਤੇ ਬਣਦਾ ਪੁਰਾਣਾ ਏਰੀਅਰ ਦੇਣਾ, ਪੈਨਸ਼ਨਰਜ ਸਾਥੀਆਂ ਨੂੰ 2.59 ਦੇ ਗੌਣਾਕ ਨਾਲ ਪੈਨਸ਼ਨ ਦੁਹਰਾਈ ਕਰਕੇ ਦੇਣਾ, ਮਹਿਕਮਿਆ ਦਾ ਨਿੱਜੀਕਰਨ ਬੰਦ ਕਰਕੇ ਰੈਗੂਲਰ ਭਰਤੀ ਕਰਨਾ ਅਤੇ ਹੋਰ ਜੋ ਮੰਗਾਂ ਜੋ ਸਾਂਝੇ ਫਰੰਟ ਦੇ ਮੰਗ ਪੱਤਰ ਦਰਜ ਹਨ, ਨੂੰ ਪੂਰਾ ਕੀਤਾ ਜਾਵੇ। ਸੂਬਾਈ ਸੱਦੇ ਅਨੁਸਾਰ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ, ਜਿਲ੍ਹਾ ਮਾਨਸਾ ਇਸ ਵਿੱਚ ਵੱਧ ਚੜ੍ਹ ਕੇ ਭਾਗ ਲਵੇਗਾ। ਮਿਤੀ 5-8-2025 ਨੂੰ ਅਰਥੀ ਫੂਕ ਮੁਜਾਹਿਰੇ ਦੌਰਾਨ ਪੈਨਸ਼ਨ ਭਵਨ ਮਾਨਸਾ ਵਿਖੇ ਚੈਰੀਟੇਬਲ ਲੈਬੋਰਟਰੀ ਵੱਲੋਂ 8 ਵਜੇ ਤੋਂ ਲੈ ਕੇ 12 ਵਜੇ ਤੱਕ ਟੈਸਟ ਕੀਤੇ ਜਾਣਗੇ।