Punjab

ਪੰਜਾਬ ਯੂਨੀਵਰਸਿਟੀ ਦੇ ਕੈਂਪਸ ’ਚ ਸਿਗਰਟ ਪੀਣ ’ਤੇ ਪਾਬੰਦੀ !

ਪੰਜਾਬ ਯੂਨੀਵਰਸਿਟੀ ਦੇ ਕੈਂਪਸ ’ਚ ਸਿਗਰਟ ਪੀਣ ’ਤੇ ਪਾਬੰਦੀ ਲਗਾਈ ਗਈ ਹੈ।

ਪੰਜਾਬ ਯੂਨੀਵਰਸਿਟੀ ਦੇ ਕੈਂਪਸ ’ਚ ਸਿਗਰਟ ਪੀਣ ’ਤੇ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟਿਸ ਵੀ ਲਗਾਇਆ ਹੈ ਅਤੇ ਸਖ਼ਤ ਹਿਦਾਇਤ ਵੀ ਦਿੱਤੀ ਹੈ। ਵਿਦਿਆਰਥੀ ਜਥੇਬੰਦੀਆਂ ਵੱਲੋਂ ਲੰਮੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ ਨਾਲ ਹੀ ਇਹ ਵੀ ਮੰਗ ਕੀਤੀ ਜਾ ਰਹੀ ਸੀ ਪੰਜਾਬ ਯੂਨੀਵਰਸਿਟੀ ਕੈਂਪਸ ’ਚ ਸਿਗਰਟਨੋਸ਼ੀ ਨੂੰ ਬੰਦ ਕੀਤਾ ਜਾਵੇ।

ਆਖਿਰਕਾਰ ਇਨ੍ਹਾਂ ਦੇ ਯਤਨਾਂ ਸਦਾ ਪੀਯੂ ਕੈਂਪਸ ’ਚ ਸਿਗਰਟਨੋਸ਼ੀ ’ਤੇ ਸਖਤ ਪਾਬੰਦੀ ਲਗਾਈ ਗਈ ਹੈ। ਵਿਦਿਆਰਥੀ ਜਥੇਬੰਦੀ ਸੱਥ ਨੇ ਕੈਂਪਸ ’ਚ ਖੁੱਲ੍ਹੇਆਮ ਸਿਗਰਟਨੋਸ਼ੀ ਦੇ ਮੁੱਦੇ ਨੂੰ ਕਈ ਵਾਰ ਚੁੱਕਿਆ ਸੀ। ਜਿਸ ਦੇ ਚੱਲਦੇ ਸੱਥ ਵੱਲੋਂ 28 ਨਵੰਬਰ, 2024 ਅਤੇ 13 ਦਸੰਬਰ, 2024 ਨੂੰ ਡੀਐਸਡਬਲਯੂ ਨੂੰ ਪੀਯੂ ਕੈਂਪਸ ਵਿੱਚ ਸਿਗਰਟਨੋਸ਼ੀ ‘ਤੇ ਪਾਬੰਦੀ ਲਗਾਉਣ ਲਈ ਮੈਮੋਰੰਡਮ ਸੌਂਪੇ ਗਏ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਕੈਂਪਸ ਵਿੱਚ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਵੱਲੋਂ ਖੁੱਲ੍ਹੇਆਮ ਸਿਗਰਟਨੋਸ਼ੀ ਕਰਨ ਦੀਆਂ ਬਹੁਤ ਸਾਰੀਆਂ ਰਿਪੋਰਟਾਂ ਸਨ।

ਫਿਲਹਾਲ ਹੁਣ ਯੂਨੀਵਰਸਿਟੀ ਨੇ ਕੈਂਪਸ ’ਚ ਸਿਗਰਟਨੋਸ਼ੀ ‘ਤੇ ਪਾਬੰਦੀ ਲਗਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਅਤੇ ਉਲੰਘਣਾ ਕਰਨ ਵਾਲਿਆਂ ਲਈ ਸਖ਼ਤ ਜੁਰਮਾਨੇ ਅਤੇ ਨਿਯਮ ਵੀ ਲਗਾਏ ਹਨ। ਇਹ ਹੁਕਮ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਅੰਦਰ ਲਾਗੂ ਹੋਣਗੇ ਜਿਨਾਂ ਦੇ ਵਿੱਚ ਹੋਸਟਲ,ਕਲਾਸ ਰੂਮ, ਕੰਟੀਨ ਅਤੇ ਮਾਰਕੀਟ ਸਮੇਤ ਜਨਤਕ ਥਾਵਾਂ ਸ਼ਾਮਲ ਹੋਣਗੇ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin