Punjab

ਪੰਜਾਬ ਵਿਧਾਨ ਸਭਾ ਚੋਣਾਂ ਲਈ 3 ਵਜੇ ਤਕ ਕਰੀਬ 50% ਪੋਲਿੰਗ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਚੱਲ ਰਹੀ ਹੈ ਅਤੇ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ। ਦੁਪਹਿਰੇ 3 ਵਜੇ ਤਕ ਕਰੀਬ 50 ਫ਼ੀਸਦ ਵੋਟਾਂ ਪਈਆਂ ਹਨ। ਉਂਝ ਸੂਬਾ ਚੋਣ ਦਫ਼ਤਰ ਦੀ ਸਾਈਟ ‘ਤੇ ਇਸ ਸਬੰਧੀ ਡਾਟਾ ਨਜ਼ਰ ਨਹੀਂ ਆ ਰਿਹਾ ਹੈ। ਪੋਲਿੰਗ ਸਟੇਸ਼ਨਾਂ ‘ਤੇ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਥਾਵਾਂ ਤੋਂ ਈਵੀਐਮ ਵਿੱਚ ਗੜਬੜੀ ਕਾਰਨ ਪੋਲਿੰਗ ਦੇਰੀ ਨਾਲ ਸ਼ੁਰੂ ਹੋਣ ਦੀਆਂ ਖ਼ਬਰਾਂ ਵੀ ਆਈਆਂ ਹਨ। ਮਾਲੇਰਕੋਟਲਾ ‘ਚ ਸਭ ਤੋਂ ਵੱਧ 57.07 ਫ਼ੀਸਦ ਤੇ ਮੋਹਾਲੀ ‘ਚ ਸਭ ਤੋਂ ਘੱਟ 42 ਫ਼ੀਸਦ ਵੋਟਿੰਗ ਹੋਈ ਹੈ। ਹਲਕਾ ਵਾਰ ਗੱਲ ਕਰੀਏ ਤਾਂ ਗਿੱਦੜਬਾੜਾ ‘ਚ ਸਭ ਤੋਂ ਵੱਧ 61 ਫ਼ੀਸਦ ਪੋਲਿੰਗ ਹੋਈ।

ਸੂਬੇ ‘ਚ ਸਵੇਰੇ 8 ਵਜੇ ਵੋਟਿੰਗ ਸ਼ੁਰੂ ਹੋ ਗਈ। ਸੂਬੇ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਲਈ ਅੱਜ ਇੱਕੋ ਪੜਾਅ ਵਿੱਚ ਵੋਟਾਂ ਪੈਣਗੀਆਂ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸੂਬੇ ਦੇ 2.14 ਕਰੋੜ ਵੋਟਰ ਕੁੱਲ 1304 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ। ਮਤਦਾਨ ਲਈ ਮੁਲਾਜ਼ਮਾਂ ਦੀਆਂ ਟੀਮਾਂ ਸਵੇਰੇ ਹੀ ਬੂਥਾਂ ‘ਤੇ ਪਹੁੰਚ ਗਈਆਂ ਅਤੇ ਸੂਬੇ ਭਰ ‘ਚ ਵੋਟਿੰਗ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੁਲਿਸ ਅਤੇ ਨੀਮ ਫ਼ੌਜੀ ਬਲਾਂ ਦੇ ਜਵਾਨਾਂ ਨੇ ਬੂਥਾਂ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ‘ਚ ਮੋਰਚਾ ਸੰਭਾਲ ਲਿਆ ਹੈ।

ਬਠਿੰਡਾ ਦੀ ਅਮਰਪੁਰਾ ਬਸਤੀ ‘ਚ ਕਾਂਗਰਸੀ ਵਰਕਰਾਂ ਤੇ ਅਕਾਲੀਆਂ ਵਿਚਾਲੇ ਝੜਪ ਹੋ ਗਈ। ਅਕਾਲੀਆਂ ਦਾ ਇਲਜ਼ਾਮ ਹੈ ਕਿ ਕਾਂਗਰਸੀ ਉੱਥੇ ਹੀ ਵੋਟਰਾਂ ‘ਚ ਪੈਸੇ ਵੰਡ ਰਹੇ ਸਨ ਤੇ ਜਦੋਂ ਉਹ ਰੁਕੇ ਤਾਂ ਉਨ੍ਹਾਂ ਨੇ ਹਮਲਾ ਕਰਦੇ ਹੋਏ ਗੋਲ਼ੀਆਂ ਚਲਾ ਦਿੱਤੀਆਂ। ਦੋਵਾਂ ਧਿਰਾਂ ਦੇ ਟਕਰਾਅ ‘ਚ ਇਕ ਕਾਰ ਵੀ ਨੁਕਸਾਨੀ ਗਈ। ਅਮਰਪੁਰਾ ਬਸਤੀ ‘ਚ ਬੂਥ ’ਤੇ ਤਾਇਨਾਤ ਅਕਾਲੀ ਆਗੂ ਅਵਤਾਰ ਸਿੰਘ ਨੇ ਦੱਸਿਆ ਕਿ ਇੱਥੇ ਕਾਂਗਰਸ ਦੇ 20 ਤੋਂ 25 ਵਿਅਕਤੀ ਪੈਸੇ ਵੰਡਣ ਆਏ ਸਨ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਨੇ ਆਪਣੀ ਕਾਰ ਵਿਚੋਂ ਹਥਿਆਰ ਕੱਢ ਕੇ ਗੋਲ਼ੀਆਂ ਚਲਾ ਦਿੱਤੀਆਂ। ਇੱਥੋਂ ਤਕ ਕਿ ਉਸ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਵੀ ਕੀਤੀ ਤੇ ਕਾਰ ਭੰਨ ਦਿੱਤੀ। ਹਮਲਾਵਰ ਦੋ ਹੋਰ ਵਾਹਨਾਂ ਨੂੰ ਭੰਨਣਾ ਹੁੰਦੇ ਸਨ ਪਰ ਉਨ੍ਹਾਂ ਨੂੰ ਉਥੋਂ ਕੱਢ ਦਿੱਤਾ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਵੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਵੱਡੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਹੈ। ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ-ਬਸਪਾ ਗਠਜੋੜ ਵੱਡੀ ਜਿੱਤ ਦਰਜ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਬਣੇਗੀ। ਪੰਜਾਬ ਵਿੱਚ ਮੁੜ ਸਰਕਾਰ ਦੀ ਲੋੜ ਹੈ ਕਿਉਂਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਥਿਰ ਸਰਕਾਰ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਚੰਨੀ ਆਪਣੀ ਕੁਰਸੀ ਲਈ ਲੜ ਰਹੇ ਹਨ ਜਦਕਿ ਆਮ ਆਦਮੀ ਪਾਰਟੀ ਆਪਣੇ ਵਿਧਾਇਕਾਂ ਨੂੰ ਵੀ ਨਹੀਂ ਸੰਭਾਲ ਸਕਦੀ।

ਪਠਾਨਕੋਟ ‘ਚ ਕਾਂਗਰਸੀ ਕੌਂਸਲਰ ਦੇ ਪਤੀ ‘ਤੇ ਭਾਜਪਾ ਵਰਕਰਾਂ ਨੇ ਜਾਅਲੀ ਵੋਟਾਂ ਪਾਉਣ ਦਾ ਦੋਸ਼ ਲਗਾਇਆ। ਦੋ ਧੜਿਆਂ ਵਿਚਕਾਰ ਤਕਰਾਰ ਤੇ ਝੜੱਪ ਤੋਂ ਬਾਅਦ ਬੀਐਸਐਫ ਜਵਾਨਾਂ ਨੇ ਹਲਕਾ ਲਾਠੀਚਾਰਜ ਕੀਤਾ।

ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਦੇ ਬੂਥ ਨੰਬਰ 37 ‘ਤੇ ਆਪਣੀ ਵੋਟ ਪਾਈ। ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਦੀ ਸੋਚ ਵਿਕਾਸ ਦੀ ਹੈ, ਇਸ ਲਈ ਉਨ੍ਹਾਂ ਦੀ ਪਹਿਲ ਵੀ ਪੂਰਬੀ, ਮਜੀਠਾ ਤੇ ਪੰਜਾਬ ਦੇ ਵਿਕਾਸ ਲਈ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਪੂਰਬੀ ਹਲਕੇ ਤੋਂ ਭਾਰੀ ਵੋਟਾਂ ਨਾਲ ਜਿੱਤਣਗੇ ਅਤੇ ਉਨ੍ਹਾਂ ਦੀ ਪਤਨੀ ਗੁਣੀਵ ਕੌਰ ਮਜੀਠਾ ਤੋਂ ਜਿੱਤਣਗੇ।

ਗੁਰਦਾਸਪੁਰ ਜ਼ਿਲ੍ਹੇ ‘ਚ ਹੁਣ ਤਕ ਦਾ ਪੋਲਿੰਗ ਫ਼ੀਸਦ

ਗੁਰਦਾਸਪੁਰ- 5.7 ਫੀਸਦੀ

ਦੀਨਾਨਗਰ- 4.2 ਫੀਸਦੀ

ਕਾਦੀਆਂ – 5.2 ਪ੍ਰਤੀਸ਼ਤ

ਬਟਾਲਾ- 3.3 ਫੀਸਦੀ

ਸ੍ਰੀ ਹਰਗੋਬਿੰਦਪੁਰ- 6.7 ਫੀਸਦੀ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਵੀ ਆਪਣੀ ਵੋਟ ਪਾਈ। ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਨਵਜੋਤ ਸਿੰਘ ਸਿੱਧੂ ਨੇ ਡਾ.ਨਵਜੋਤ ਕੌਰ ਸਿੱਧੂ ਨਾਲ ਏਅਰਪੋਰਟ ਰੋਡ ਸਥਿਤ ਪੋਲਿੰਗ ਸਟੇਸ਼ਨ ‘ਤੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਸਿੱਧੂ ਨੇ ਕਿਹਾ ਕਿ ਪੰਜਾਬ ‘ਚ ਕਾਂਗਰਸ ਦੀ ਹੀ ਸਰਕਾਰ ਬਣੇਗੀ।

ਅੰਮ੍ਰਿਤਸਰ ਜ਼ਿਲ੍ਹੇ ‘ਚ ਵੋਟ ਫ਼ੀਸਦ

ਅਜਨਾਲਾ : 9 ਫੀਸਦੀ

ਅੰਮ੍ਰਿਤਸਰ ਕੇਂਦਰੀ : 2.30 ਫੀਸਦੀ

ਅੰਮ੍ਰਿਤਸਰ ਪੂਰਬੀ: 1.10 ਫੀਸਦੀ

ਅੰਮ੍ਰਿਤਸਰ ਉੱਤਰੀ: 5.10 ਫੀਸਦੀ

ਅੰਮ੍ਰਿਤਸਰ ਦੱਖਣੀ : 4.50 ਫੀਸਦੀ

ਅੰਮ੍ਰਿਤਸਰ ਪੱਛਮੀ : 2.30 ਫੀਸਦੀ

ਅਟਾਰੀ : 6 ਫੀਸਦੀ

ਬਾਬਾ ਬਕਾਲਾ : 1.90 ਫੀਸਦੀ

ਜੰਡਿਆਲਾ : 5 ਫੀਸਦੀ

ਮਜੀਠਾ : 5.85 ਫੀਸਦੀ

ਰਾਜਾਸਾਂਸੀ 3.06 ਫੀਸਦੀ।

ਕਾਂਗਰਸ, ਆਮ ਆਦਮੀ ਪਾਰਟੀ (ਆਪ) ਅਤੇ ਸੰਯੁਕਤ ਸਮਾਜ ਮੋਰਚਾ (ਐਸਐਸਐਮ) ਸਾਰੀਆਂ 117 ਸੀਟਾਂ ‘ਤੇ ਚੋਣ ਮੈਦਾਨ ‘ਚ ਹਨ, ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) 97 ਤੇ ਇਸ ਦੀ ਭਾਈਵਾਲ ਬਹੁਜਨ ਸਮਾਜ ਪਾਰਟੀ (ਬਸਪਾ) 20 ਸੀਟਾਂ ‘ਤੇ ਚੋਣ ਲੜ ਰਹੀ ਹੈ। ਭਾਰਤੀ ਜਨਤਾ ਪਾਰਟੀ (ਭਾਜਪਾ) 68, ਉਸ ਦੀ ਭਾਈਵਾਲ ਪੰਜਾਬ ਲੋਕ ਕਾਂਗਰਸ (ਪੀਐਲਸੀ) 34 ਤੇ ਸ਼੍ਰੋਮਣੀ ਅਕਾਲੀ ਦਲ (ਯੂਨਾਈਟਿਡ) 15 ਸੀਟਾਂ ‘ਤੇ ਚੋਣ ਲੜ ਰਹੀ ਹੈ।

ਵੋਟਰਾਂ ਦੀ ਸਥਿਤੀ

ਕੁੱਲ ਵੋਟਰ: 2,14,99,804

ਮਰਦ ਵੋਟਰ: 1,12,98,081

ਔਰਤ ਵੋਟਰ: 102,00,996

ਵਿਕਲਾਂਗ ਵੋਟਰ: 1,58,341

ਸੇਵਾ ਵੋਟਰ: 1,09,624

ਐਨਆਰਆਈ ਵੋਟਰ: 1608

ਤੀਜਾ ਲਿੰਗ: 727

80 ਸਾਲ ਤੋਂ ਵੱਧ ਉਮਰ ਦੇ ਵੋਟਰ: 50,92,05

ਪੋਲਿੰਗ ਸਟੇਸ਼ਨਾਂ ‘ਤੇ ਸੁਰੱਖਿਆ

ਪੋਲਿੰਗ ਸਟੇਸ਼ਨ : 24,740

ਸੰਵੇਦਨਸ਼ੀਲ ਪੋਲਿੰਗ ਸਟੇਸ਼ਨ : 2013

ਮਾਡਲ ਪੋਲਿੰਗ ਸਟੇਸ਼ਨ : 1196

ਗੁਲਾਬੀ ਪੋਲਿੰਗ ਬੂਥ : 196

ਦਿਵਯਾਂਗ ਸੰਚਾਲਿਤ ਪੋਲਿੰਗ ਸਟੇਸ਼ਨ : 70

ਚੋਣ ਵਰਕਰ : 2.50 ਲੱਖ

ਸੁਰੱਖਿਆ ਅਤੇ ਪੈਰਾ ਮਿਲਟਰੀ ਸੁਰੱਖਿਆ ਬਲ : 700 ਕੰਪਨੀਆਂ

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin