Punjab

ਪੰਜਾਬ ਵਿਧਾਨ ਸਭਾ ਦੀਆ ਮੁੜ ਚੋਣ ਲੜ ਰਹੇ ਵਿਧਾਇਕਾਂ ਦੀ ਜਾਇਦਾਦ ਰਿਕਾਰਡ ਤੋੜ ਵਾਧਾ

ਚੰਡੀਗੜ੍ਹ – ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮਸ ਅਤੇ ਪੰਜਾਬ ਇਲੈਕਸ਼ਨ ਵਾਚ ਨੇ ਬਕਾਇਦਾ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ ਸਾਹਮਣੇ ਆਇਆ ਹੈ ਕਿ ਇਸ ਵਾਰ ਮੁੜ ਚੋਣ ਲੜ ਰਹੇ 101 ਵਿਧਾਇਕਾਂ ਵਿੱਚੋਂ 78 ਦੀ ਜਾਇਦਾਦਾਂ ਵਿੱਚ ਵਾਧਾ ਹੋਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਧਾ ਦੋ ਫੀਸਦੀ ਤੋਂ ਲੈ ਕੇ 2954 ਫੀਸਦੀ ਤੱਕ ਹੋਇਆ। ਹਾਲਾਂਕਿ ਸਰਵੇ ਵਿੱਚ ਇਹ ਵੀ ਸਾਹਮਣੇ ਆਇਆ ਕਿ 21 ਵਿਧਾਇਕਾਂ ਦੀ ਜਾਇਦਾਦ ਦੋ ਫੀਸਦੀ ਤੋਂ ਲੈ ਕੇ 74 ਫੀਸਦੀ ਘਟ ਗਈ। ਵਿਧਾਇਕਾਂ ਦੀ ਜਾਇਦਾਦ ਵਿੱਚ ਇਹ ਵਾਧਾ ਘਾਟਾ 2017 ਤੋਂ ਲੈ ਕੇ 2022 ਦੌਰਾਨ ਦਰਜ ਕੀਤਾ ਗਿਆ ਹੈ।

ਸਾਰਿਆਂ ਨਾਲੋਂ ਵੱਧ ਜਾਇਦਾਦ ਪੰਜਾਬ ਲੋਕ ਕਾਂਗਰਸ ਦੇ ਇੱਕ ਵਿਧਾਇਕ ਦੀ ਵਧੀ। 2017 ਵਿੱਚ ਜਿਥੇ ਜਾਇਦਾਦ 48.31 ਕਰੋੜ ਸੀ, ਉਥੇ ਹੁਣ ਇਹ ਜਾਇਦਾਦ 68.73 ਕਰੋੜ ਹੋ ਗਈ ਹੈ। ਕਾਂਗਰਸ ਦੇ 67 ਵਿਧਾਇਕਾਂ ਦੀ ਜਾਇਦਾਦ ਵਿੱਚ ਵਾਧਾ ਹੋਇਆ ਹੈ। 13.24 ਕਰੋੜ ਤੋਂ ਲੈ ਕੇ 14.71 ਕਰੋੜ ਤੱਕ ਵਾਧਾ ਹੋਇਆ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ 14 ਵਿਧਾਇਕਾਂ ਦੀ ਜਾਇਦਾਦ ਵਧੀ, 16.39 ਕਰੋੜ ਤੋਂ ਲੈ ਕੇ 24.57 ਕਰੋੜ ਤੱਕ ਵਾਧਾ ਹੋਇਆ ਹੈ। ਹੋ ਗਈ। ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਦੀ ਜਾਇਦਾਦ ਵਿੱਚ ਵੀ ਵਾਧਾ ਦਰਜ ਕੀਤਾ ਗਿਆ।

ਆਪ ਵਿਧਾਇਕਾਂ ਦੀ ਇਹ ਜਾਇਦਾਦ 6.93 ਕਰੋੜ ਤੋਂ ਲੈ ਕੇ10.15 ਕਰੋੜ ਤੱਕ ਵਧ ਗਈ ਜਦੋਂਕਿ ਭਾਜਪਾ ਦੇ ਪੰਜ ਵਿਧਾਇਕਾਂ ਦੀ ਜਾਇਦਾਦ ਵਿੱਚ 11. 73 ਤੋਂ ਲੈ ਕੇ 11.58 ਕਰੋੜ ਤੱਕ ਦਾ ਵਾਧਾ ਹੋਇਆ। ਲੋਕ ਇਨਸਾਫ ਪਾਰਟੀ ਦੇ ਦੋਵੇਂ ਵਿਧਾਇਕਾਂ ਦੀ ਜਾਇਦਾਦ ਵਿੱਚ 10.14 ਕਰੋੜ ਤੋਂ ਲੈ ਕੇ 10.71 ਕਰੋੜ ਤੱਕ ਦਾ ਵਾਧਾ ਹੋਇਆ ਤੇ ਦੋ ਆਜਾਦ ਵਿਧਾਇਕਾਂ ਦੀ ਜਾਇਦਾਦ ਵਿੱਚ 17.32 ਕਰੋੜ ਤੋਂ ਲੈ ਕੇ 23.68 ਕਰੋੜ ਤੱਕ ਦਾ ਵਾਧਾ ਹੋਈਆ।

ਸੁਖਬੀਰ ਸਿੰਘ ਬਾਦਲ ਦੀ ਜਾਇਦਾਦ ਵਿੱਚ ਸਿੱਧੇ 100 ਕਰੋੜ ਦਾ ਵਾਧਾ ਹੋਇਆ। 2017 ਵਿੱਚ ਉਨ੍ਹਾਂ ਦੀ ਜਾਇਦਾਦ 102 ਕਰੋੜ ਸੀ ਤੇ 2022 ਵਿੱਚ ਵਧ ਕੇ ਇਹ ਜਾਇਦਾਦ 202 ਕਰੋੜ ਹੋ ਗਈ। ਮਨਪ੍ਰੀਤ ਸਿੰਘ ਬਾਦਲ ਦੀ ਜਾਇਦਾਦ ਵਿੱਚ 32 ਕਰੋੜ ਦਾ ਵਾਧਾ ਹੋਇਆ। 2017 ਵਿੱਚ ਜਿਥੇ ਉਨ੍ਹਾਂ ਦੀ ਜਾਇਦਾਦ 40 ਕਰੋੜ ਸੀ, ਉਥੇ ਹੁਣ ਇਹ ਜਾਇਦਾਦ 72 ਕਰੋੜ ਦੀ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਦੀ ਜਾਇਦਾਦ ਵਿੱਚ 29 ਕਰੋੜ ਦਾ ਵਾਧਾ ਹੋਇਆ, ਪਹਿਲਾਂ ਜਾਇਦਾਦ 65 ਕਰੋੜ ਸੀ ਤੇ ਹੁਣ 95 ਕਰੋੜ ਦੀ ਜਾਇਦਾਦ ਹੈ। ਕੈਪਟਨ ਅਮਰਿੰਦਰ ਸਿੰਘ ਦੀ ਜਾਇਦਾਦ 20 ਕਰੋੜ ਵਧੀ। ਉਨ੍ਹਾਂ ਦੀ ਜਾਇਦਾਦ 48 ਕਰੋੜ ਸੀ ਤੇ ਹੁਣ 68 ਕਰੋੜ ਹੋ ਗਈ ਤੇ ਇਸੇ ਤਰ੍ਹਾਂ ਕਾਂਗਰਸ ਦੇ ਉਮੀਦਵਾਰ ਅੰਗਦ ਸਿੰਘ ਦੀ ਜਾਇਦਾਦ 17 ਕਰੋੜ ਸੀ ਤੇ ਹੁਣ 30 ਕਰੋੜ ਦੀ ਜਾਇਦਾਦ ਹੈ।

Related posts

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin

ਸ਼ਹੀਦੀ ਨਗਰ ਕੀਰਤਨ ਮੱਧ ਪ੍ਰਦੇਸ਼ ਤੋਂ ਅਗਲੇ ਪੜਾਅ ਰਾਜਿਸਥਾਨ ਲਈ ਰਵਾਨਾ

admin