Punjab

ਪੰਜਾਬ ਸਰਕਾਰ ਵੱਲੋਂ ਬਣਾਈ SIT ਪਿੰਡ ਚੀਮਾ ਕਲਾਂ ਪੁੱਜੀ

ਝਬਾਲ – ਸਿੰਘੂ ਬਾਰਡਰ ਤੇ ਬੇਅਦਬੀ ਦੇ ਦੋਸ਼ ਵਿਚ ਨਿਹੰਗ ਸਿੰਘ ਵੱਲੋਂ ਹੱਥ ਪੈਰ ਵੱਢ ਕੇ ਕਤਲ ਕੀਤੇ ਗਏ ਲਖਬੀਰ ਸਿੰਘ ਦੇ ਦਿੱਲੀ ਪੁੱਜਣ ਦੀ ਜਾਂਚ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਪੰਜਾਬ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ ਅੱਜ ਪਿੰਡ ਚੀਮਾ ਕਲਾਂ ਪੁੱਜੀ। ਇਕ ਘੰਟੇ ਦੇ ਕਰੀਬ ਲਖਬੀਰ ਸਿੰਘ ਦੀ ਭੈਣ ਨਾਲ ਗੱਲਬਾਤ ਕਰਦਿਆਂ ਟੀਮ ਵਿੱਚ ਸ਼ਾਮਲ ਏਡੀਜੀਪੀ ਵਰਿੰਦਰ ਕੁਮਾਰ ਅਤੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਸਮੇਤ ਹੋਰ ਅਧਿਕਾਰੀ ਪਿੰਡ ਵਿਚ ਹੀ ਸਥਿਤ ਇਕ ਗਊਸ਼ਾਲਾ ਤੇ ਵੀ ਗਏ। ਜਿਸ ਦੇ ਸੰਚਾਲਕ ਕੋਲੋਂ ਵੀ ਉਪਚਾਰਿਕ ਪੁੱਛਗਿੱਛ ਕੀਤੀ ਗਈ। ਸਿੱਟ ਦੇ ਮੁਖੀ ਏਡੀਜੀਪੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਲਖਬੀਰ ਸਿੰਘ ਦੇ ਦਿੱਲੀ ਜਾਣ ਸਬੰਧੀ ਉਸ ਦੀ ਭੈਣ ਵੱਲੋਂ ਕੀਤੇ ਜਾ ਰਹੇ ਖ਼ਦਸ਼ੇ ਦੇ ਤਹਿਤ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਆਖ਼ਿਰ ਲਖਬੀਰ ਸਿੰਘ ਕਿਨ੍ਹਾਂ ਹਾਲਾਤਾਂ ਵਿੱਚ ਅਤੇ ਕਿਸ ਤਰ੍ਹਾਂ ਉਥੇ ਪੁੱਜਾ ਜਾਂ ਉਸ ਨੂੰ ਉਥੇ ਕੌਣ ਲੈ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਕਈ ਥਿਊਰੀਆਂ ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਜਲਦ ਹੀ ਇਸ ਗੁੰਝਲ ਨੂੰ ਸੁਲਝਾ ਲਿਆ ਜਾਵੇਗਾ। ਦੂਜੇ ਪਾਸੇ ਲਖਬੀਰ ਸਿੰਘ ਦੀ ਭੈਣ ਰਾਜ ਕੌਰ ਨੇ ਕਿਹਾ ਕਿ ਉਸ ਨੇ ਤਾਂ ਪਹਿਲੇ ਦਿਨ ਤੋਂ ਹੀ ਸ਼ੰਕਾ ਜ਼ਾਹਿਰ ਕੀਤੀ ਸੀ ਕਿ ਲਖਬੀਰ ਸਿੰਘ ਨੂੰ ਸਿੰਘੂ ਬਾਰਡਰ ਲਿਜਾਣ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ, ਜਿਸ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਅੱਜ ਪਹੁੰਚੀ ਟੀਮ ਵੱਲੋਂ ਵੀ ਪੁਰਾਣੇ ਸਵਾਲ ਹੀ ਕੀਤੇ ਗਏ ਹਨ ਕਿ ਆਖ਼ਿਰ ਲਖਬੀਰ ਸਿੰਘ ਦਿੱਲੀ ਕਿਸ ਤਰ੍ਹਾਂ ਗਿਆ। ਜਾਂਚ ਟੀਮ ਨੇ ਪਿੰਡ ਚੀਮਾ ਚ ਸਥਿਤ ਇਕ ਗਊਸ਼ਾਲਾ ਦੇ ਸੰਚਾਲਕ ਕੋਲੋਂ ਵੀ ਪੁੱਛਗਿੱਛ ਕੀਤੀ, ਜਿਸਨੇ ਦੱਸਿਆ ਕਿ ਜਿਸ ਨਿਹੰਗ ਸਿੰਘ ਦੇ ਗਊਸ਼ਾਲਾ ਆਉਣ ਦੀ ਗੱਲ ਕਹੀ ਜਾ ਰਹੀ ਹੈ, ਉਹ ਇੱਥੇ ਨਹੀਂ ਆਇਆ। ਸਥਾਨਕ ਪੁਲਿਸ ਵੱਲੋ ਉਨ੍ਹਾਂ ਦੇ ਕੈਮਰਿਆਂ ਵਾਲੇ ਡੀ ਵੀ ਆਰ ਦੀ ਜਾਂਚ ਵੀ ਕਰ ਲਈ ਗਈ ਹੈ।

Related posts

ਹੋਲਾ ਮਹੱਲਾ ਸਮੁੱਚੀ ਮਾਨਵਤਾ ਦਾ ਤਿਉਹਾਰ ਹੈ: ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਵਾਸੀ ਮਜ਼ਦੂਰ ਵਲੋਂ ਸ਼ਰਧਾਲੂਆਂ ਉਪਰ ਹਮਲਾ !

admin

ਵਿਜੈ ਗਰਗ ਦੀ ਕਿਤਾਬ, “ਸੈਨਿਕ ਸਕੂਲ ਪ੍ਰਵੇਸ਼ ਪ੍ਰੀਖਿਆ”, ਪ੍ਰਿੰਸੀਪਲ ਸੰਧਿਆ ਬਠਲਾ ਦੁਆਰਾ ਲੋਕ ਅਰਪਣ !

admin