ਲੰਡਨ – ਕੰਨਸੋਆਂ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਪੰਜਾਬ ‘ਤੇ ਸਿੱਖ ਕੌਮ ਨਾਲ ਸਬੰਧਿਤ ਕੁੱਝ ਮੰਗਾਂ ਮੰਨਣ ਸਮੇਤ ਪੰਜਾਬ ਨੂੰ ਕੋਈ ਪੈਕੇਜ ਦੇਣ ਦਾ ਐਲਾਨ ਕਰ ਸਕਦੇ ਹਨ। ਜੇ ਅਜਿਹਾ ਹੁੰਦਾ ਹੈ ਤਾਂ ਸ਼ਲਾਘਾਯੋਗ ਹੈ ਪਰ ਯਾਦ ਰਹੇ ਕਿ ਇਹ ਅਰਸੇ ਤੋਂ ਅਣਡਿੱਠ ਹੱਕੀ ਮੰਗਾਂ ਦਾ ਹਿੱਸਾ ਹੋ ਸਕਦਾ ਹੈ ਨਾ ਕਿ ਮੁਕੰਮਲ ਅਤੇ ਸਥਾਈ ਹੱਲ੍ਹ। ਬੀ. ਜੇ. ਪੀ. ਲੰਬੇ ਸਮੇਂ ਤੋਂ ਪੰਜਾਬ ਵਿੱਚ ਆਪਣੀ ਪਾਰਟੀ ਦਾ ਮੁੱਖ ਮੰਤਰੀ ਬਣਾਉਣ ਦੇ ਸੁਫਨੇ ਵੇਖਦੇ ਹੋਏ ਆਪਣੇ ਭਾਈਵਾਲ ਬਾਦਲ ਦਲ ਉੱਪਰ ਨਿਰੰਤਰ ਹਾਵੀ ਹੁੰਦੀ ਆ ਰਹੀ ਹੈ ਅਤੇ 2 ਐਮ. ਪੀ. ਬਣਾਂ ਕੇ ਖਾਤਾ ਖ੍ਹੋਲਣ ਤੋਂ ਲੈ ਕੇ 7 ਸਾਲ ਪਹਿਲਾਂ ਕੇਂਦਰ ਵਿੱਚ ਪੂਰਨ ਬਹੁਮੱਤ ਨਾਲ ਸਰਕਾਰ ਬਣਨ ਤੋਂ ਬਾਦ ਉਸ ਦਾ ਹੋਸਲਾ ਬੁਲੰਦ ਹੁੰਦਾ ਜਾ ਰਿਹਾ ਹੈ। ਹਿੰਦੀ, ਹਿੰਦੂ ਹਿੰਦੋਸਤਾਨ ਦੇ ਨਿਸ਼ਾਨੇ ਦੀ ਪ੍ਰਾਪਤੀ ਵੱਲ ਵੱਧਣ ਦੇ ਰਸਤੇ ਵਿੱਚ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਨਾਲ ਪਏ ਅੜਿਕੇ ਅਤੇ ਖੇਤੀ ਕਨੂੰਨ ਥੋਪਣ ਦੇ ਮਨਸੂਬੇ ਨੂੰ ਪੰਜਾਬੀਆਂ ਵੱਲੋ ਮੋਹਰੀ ਰੋਲ ਨਿਭਾ ਕੇ ਸਮੁੱਚੇ ਦੇਸ਼ ਦੇ ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਰੱਦ ਕਰਵਾਉਣ ਤੋਂ ਬਾਦ ਸਾਮ, ਦਾਮ, ਦੰਡ, ਭੇਦ ਵਾਲੀ ਨੀਤੀ ਉੱਪਰ ਤੇਜ਼ੀ ਨਾਲ ਅਮਲ ਸ਼ੁਰੂ ਹੋ ਗਿਆ ਜਾਪਦਾ ਹੈ।ਸ਼ਾਇਦ ਬੇਅਦਬੀਆਂ ਵਿੱਚ ਤੇਜ਼ੀ ‘ਤੇ ਲੁਧਿਆਣਾ ਵਿੱਚ ਹੋਇਆ ਧਮਾਕਾ ਕਿਸੇ ਐਸੀ ਹੀ ਕੜੀ ਦਾ ਹਿੱਸਾ ਹੋਵੇ, ਜਿਹੜੇ ਸਾਜਿਸ਼ ਜਾਨਣ ਦੀਆਂ ਦਲੀਲਾਂ ਦੇ ਰਹੇ ਹਨ ਪਿਛਲੇ ਕਰੀਬ 74 ਸਾਲ ਦੌਰਾਨ ਸਪੱਸ਼ਟ ਸਬੂਤ ਹੋਣ ਦੇ ਬਾਵਜੂਦ ਕਾਰਵਾਈਆਂ ਨਾਂ ਹੋਣ ‘ਤੇ ਖ਼ਮੋਸ਼ ਕਿਉਂ ਰਹਿੰਦੇ ਹਨ ? ਪ੍ਰਧਾਨ ਸੂਬਾ ਸਿੰਘ, ਸਕੱਤਰ ਜਨਰਲ ਸਰਬਜੀਤ ਸਿੰਘ, ਜਨਰਲ ਸਕੱਤਰ ਸਤਿੰਦਰ ਸਿੰਘ ਮੰਗੂਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਅੱਗੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਮੈਡਮ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਦੌਰਾਨ ਵੀ ਪੰਜਾਬ ਨੇ ਇਸੇ ਤਰ੍ਹਾਂ ਮੋਹਰੀ ਰੋਲ ਨਿਭਾ ਕੇ ਐਮਰਜੈਂਸੀ ਤੁੜਵਾਈ ‘ਤੇ ਕੇਂਦਰ ਵਿੱਚ ਜੰਤਾ ਪਾਰਟੀ ਦੀ ਸਰਕਾਰ ਬਣੀ। ਇਸ ਦੌਰਾਨ ਮੈਡਮ ਗਾਂਧੀ ਨੂੰ ਜੇਲ੍ਹ ਜਾਣਾ ਪਿਆ ਜੰਤਾ ਪਾਰਟੀ ਦੀ ਸਰਕਾਰ ਤਾਂ ਢਾਈ ਸਾਲ ਬਾਦ ਟੁੱਟ ਗਈ ਪਰ ਸਿੱਖ ਕੌਮ ਨੂੰ ਅਪ੍ਰੈਲ 1978 ਦਾ ਸਾਕਾ, ਜੂਨ ‘ਤੇ ਨਵੰਬਰ 1984 ਤੇ ਲਗਾਤਾਰ ਨਸਲਕੁਸੀ ਦੇ ਦੌਰ ਦਾ ਸਾਹਮਣਾਂ ਕਰਨਾ ਪੈ ਰਿਹਾ ਹੈ।ਪਰ ਅਫਸੋਸ ਕਿ ਅਸੀਂਂ ਆਪਣੇ ਆਪ ਨੂੰ ਬਾਰ ਬਾਰ ਦੁਰਾਉਂਦੇ ਰਹਿੰਦੇ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਦੇ ਧੜਾ ਧੜ ਬੀ. ਜੇ. ਪੀ. ਅਤੇ ਬਾਦਲ ਦਲ ਵਿੱਚ ਸ਼ਾਮਲ ਹੋਣ ਦੀ ਹੋੜ ਲੱਗੀ ਹੋਈ ਹੈ। ਅੰਦਰੋਂ ਇਕ ਮਿੱਕ ਸਿਰਫ ਕਿਸਾਨ ਅੰਦਲਨ ਕਾਰਨ ਵਿਖਾਵੇ ਲਈ ਅਲੱਗ ਇਹ ਦੋਵੇਂ ਪਾਰਟੀਆਂ ਕਿਸੇ ਸਮੇਂ ਵੀ ਮੁੜ ਐਲਾਨੀਆਂ ਇਕ ਹੋ ਸਕਦੀਆਂ ਹਨ ਦਲੀਲ ਹੋਵੇਗੀ ਕਿ ਦਰਬਾਰ ਸਾਹਿਬ ‘ਤੇ ਘੱਲੂਘਾਰਾ ਵਰਤਾਉਣ ਵਾਲੀ ਕਾਂਗਰਸ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਇਹ ਅਤੀ ਜਰੂਰੀ ਸੀ।ਮੁੱਦਾ ਹੀਣ ਸਿਆਸਤ ਦੇ ਦੌਰ ਵਿੱਚ ਸੱਤਾ, ਦੌਲਤ ਤੇ ਸ਼ੁਹਰਤ ਦੀ ਹਵਸ ਵਿੱਚ ਮਨ ਹਰਾਮੀ ਤੇ ਹੁੱਜਤਾਂ ਦੇ ਢੇਰ ਲਗਾ ਦਿੰਦੇ ਹਨ। ਪੰਥ, ਪੰਜਾਬ ‘ਤੇ ਪੰਜਾਬੀਅਤ ਦੇ ਵਾਰਸੋ ਜਾਗਦੇ ਰਿਹੋ 74 ਸਾਲ ਤੋਂ ਲਟਕਦੇ ਆ ਰਹੇ ਮਸਲੇ, ਬੇਅਦਬੀਆਂ ਦੇ ਮਾਮਲੇ ਅਤੇ ਹੱਕਾਂ ਹਿੱਤਾਂ ‘ਤੇ ਪਹਿਰਾ ਰੱਖਿਉ ਅਤੇ ਇਸ ਸਭ ਦੀ ਪ੍ਰਾਪਤੀ ਲਈ ਸੰਘਰਸ਼ ਕਰ ਰਹੀਆਂ ਅਤੇ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਲਈ ਵਚਨਬੱਧ ਪਾਰਟੀਆਂ ਅਤੇ ਸ਼ਖਸੀਅਤਾਂ ਦਾ ਸਾਥ ਦਿਉ।
previous post