ਜਲੰਧਰ, (ਪਰਮਿੰਦਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਦੇ ਜਨ-ਸੰਚਾਰ ਅਤੇ ਪੱਤਰਕਾਰੀ ਵਿਭਾਗ ਦੇ ਅਧਿਆਪਕ ਪ੍ਰੋਫੈਸਰ ਨਿਧੀ ਸ਼ਰਮਾ ਵੱਲੋਂ ਕਾਲਜ ਵਿਖੇ ਇਸੇ ਵਿਸ਼ੇ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਕਲੱਬ ਵਿਖੇ ਚਲ ਰਹੀ ਇੱਕ ਪ੍ਰੈੱਸ-ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸੁਆਲਾਂ ਦਾ ਲਾਈਵ ਅਨੁਭਵ ਕਰਵਾਇਆ ਗਿਆ। ਕਾਲਜ਼ ਤੋਂ ਆਏ ਸਟਾਫ਼ ਅਤੇ ਵਿਦਿਆਰਥੀਆਂ ਦਾ ਇਸ ਫੇਰੀ ਦੌਰਾਨ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ, ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਥਾਪਾ, ਸੀਨੀਅਰ ਪੱਤਰਕਾਰ ਮਦਨ ਭਾਰਦਵਾਜ, ਸੁਕਰਾਂਤ ਸਫ਼ਰੀ ਅਤੇ ਹੋਰ ਕਲੱਬ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ। ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਆਏ ਹੋਏ ਵਿਦਿਆਰਥੀਆਂ ਵੱਲੋਂ ਇਸ ਕਿੱਤੇ ਨੂੰ ਭਵਿੱਖ ਵਜੋਂ ਅਪਣਾਉਣਾ ਸਲਾਹੁਣਯੋਗ ਦੱਸਿਆ ਅਤੇ ਇਸਦੇ ਦਰਪੇਸ਼ ਆਉਣ ਵਾਲੀਆਂ ਚੁਣੌਤੀਆਂ ਲਈ ਤਿਆਰ ਕਰਦਿਆਂ ਉਨ੍ਹਾਂ ਦੀ ਹੌਸਲਾ ਅਫਜ਼ਾਈ ਕੀਤੀ। ਨਵੀਂ ਪੀੜੀ ਵਾਸਤੇ ਪੱਤਰਕਾਰੀ ਨਾਲ ਜੁੜੇ ਨਵੇਂ ਆਧੁਨਿਕ ਸਰੋਤਾਂ ਬਾਰੇ ਚਾਨਣਾ ਪਾਉਂਦਿਆਂ ਇਹਨਾਂ ਦੀ ਸੁਚੱਜੀ ਵਰਤੋਂ ਕਰਨ ਲਈ ਪ੍ਰੇਰਿਆ। ਕਾਲਜ਼ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਇਸ ਸੈਸ਼ਨ ਦੌਰਾਨ ਕਲੱਬ ਦੇ ਹੋਰ ਸੀਨੀਅਰ ਮੈਂਬਰਾਂ ਨੂੰ ਵੀ ਮਿਲ ਕੇ ਪੱਤਰਕਾਰੀ ਜਗਤ ਬਾਰੇ ਜੁੜੀ ਜਾਣਕਾਰੀ ਹਾਸਿਲ ਕੀਤੀ ਅਤੇ ਕਲੱਬ ਦੀ ਗਵਰਨਿੰਗ ਕਮੇਟੀ ਦਾ ਇਸ ਨਿੱਘੇ ਸਵਾਗਤ ਲਈ ਧੰਨਵਾਦ ਕੀਤਾ।
previous post