Punjab

ਪੱਤਰਕਾਰੀ ਵਿਭਾਗ ਵੱਲੋਂ ਮੀਡੀਆ ਮੇਲਾ-2025 ਕਰਵਾਇਆ ਗਿਆ !

ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਮੇਲੇ ਦੌਰਾਨ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਨਾਲ ਹੋਰ।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਪੱਤਰਕਾਰੀ ਵਿਭਾਗ ਵੱਲੋਂ ਮੀਡੀਆ ਮੇਲਾ-2025 ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਮੇਲੇ ’ਚ ਹਿਮਾਚਲ ਪ੍ਰਦੇਸ਼ ਯੂਨੀਵਰਸਿਟੀ ਦੇ ਮੀਡੀਆ ਵਿਭਾਗ ਦੇ ਚੇਅਰਮੈਨ ਡਾ: ਵੀਰ ਬਾਲਾ ਅਗਰਵਾਲ ਨੇ ਮੁੱਖ ਮਹਿਮਾਨ ਅਤੇ ਆਈ. ਕੇ. ਗੁਜਰਾਲ ਯੂਨੀਵਰਸਿਟੀ ਦੇ ਮੀਡੀਆ ਵਿਭਾਗ ਦੇ ਮੁਖੀ ਡਾ: ਰਣਬੀਰ ਸਿੰਘ ਤੇ ਜੀ. ਐੱਨ. ਡੀ. ਯੂ. ਜਲੰਧਰ ਦੇ ਮੀਡੀਆ ਵਿਭਾਗ ਦੇ ਮੁਖੀ ਡਾ: ਨਮਰਤਾ ਜੋਸ਼ੀ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ। ਜਿਸ ’ਚ ਵਾਦ-ਵਿਵਾਦ, ਸ਼ਾਰਟ  ਫ਼ਿਲਮ ਮੇਕਿੰਗ, ਪੋਸਟਰ ਮੇਕਿੰਗ, ਫੋਟੋਗ੍ਰਾਫੀ, ਰੇਡੀਓ ਜੌਕੀ ਆਦਿ ਮੁਕਾਬਲੇ ਕਰਵਾਏ ਗਏ।

ਇਸ ਮੌਕੇ ਡਾ. ਕਾਹਲੋਂ ਨੇ ਮੀਡੀਆ ਮੇਲੇ ਦੇ ਸਫ਼ਲ ਆਯੋਜਨ ’ਤੇ ਵਿਭਾਗ ਮੁੱਖੀ ਡਾ: ਸਾਨੀਆ ਮਾਰਵਾਹ ਨੂੰ ਵਧਾਈ ਦਿੰਦਿਆਂ ਭਵਿੱਖ ’ਚ ਵੀ ਅਜਿਹੇ ਪ੍ਰੋਗਰਾਮ ਕਰਵਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਡਾ: ਅਗਰਵਾਲ ਨੇ ਕਿਹਾ ਕਿ ਜਨ ਸੰਚਾਰ ਦਾ ਅਰਥ ਲੋਕਾਂ ਨਾਲ ਵੱਡੇ ਪੱਧਰ ’ਤੇ ਜੁੜਨਾ ਅਤੇ ਉਨ੍ਹਾਂ ਨਾਲ ਜਾਣਕਾਰੀ ਸਾਂਝੀ ਕਰਨਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਅਤੇ ਰਾਜਸ਼ਾਹੀ ਲਈ ਜ਼ਰੂਰੀ ਹੈ ਕਿ ਜਨ-ਸੰਚਾਰ, ਖੇਤੀਬਾੜੀ, ਉਦਯੋਗ, ਵਪਾਰ, ਲੋਕ ਸੇਵਾ ਅਤੇ ਲੋਕ ਹਿੱਤਾਂ ਨੂੰ ਅੱਗੇ ਵਧਾਇਆ ਜਾਵੇ। ਇਸ ਮੌਕੇ ਡਾ: ਰਣਬੀਰ ਸਿੰਘ ਨੇ ਕਿਹਾ ਕਿ ਸੰਚਾਰ ਰਾਹੀਂ ਅਸੀਂ ਆਪਣੇ ਵਿਚਾਰਾਂ ਅਤੇ ਭਾਵਨਾਵਾਂ ਨੂੰ ਸਾਂਝਾ ਕਰਦੇ ਹਾਂ ਅਤੇ ਬੇਹਤਰ ਸੰਚਾਰ ਹੁਨਰ ਹੋਣ ਨਾਲ ਅਸੀਂ ਦੂਜਿਆਂ ਨੂੰ ਆਕਰਸ਼ਿਤ ਅਤੇ ਪ੍ਰਭਾਵਿਤ ਕਰ ਸਕਦੇ ਹਾਂ।

ਇਸ ਮੌਕੇ ਡਾ: ਨਮਰਤਾ ਨੇ ਆਧੁਨਿਕ ਏ. ਆਈ. ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਕਤ ਮੇਲੇ ’ਚ ਦੋਆਬਾ ਕਾਲਜ, ਏ. ਪੀ. ਜੇ. ਕਾਲਜ, ਚੰਡੀਗੜ੍ਹ ਯੂਨੀਵਰਸਿਟੀ, ਚਿਤਕਾਰਾ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਸਮੇਤ ਕਈ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ’ਚ ਵਿਦਿਆਰਥੀਆਂ ਨੇ ਗੀਤ-ਸੰਗੀਤ ਅਤੇ ਕਵਿਤਾ ਵਰਗੀਆਂ ਸੱਭਿਆਚਾਰਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ।

ਇਸ ਪ੍ਰੋਗਰਾਮ ’ਚ ਸਹਾਇਕ ਕਮਿਸ਼ਨਰ ਗੁਰਸਿਮਰਨ ਜੋਤ ਕੌਰ ਨੇ ਭਾਗ ਲੈਣ ਵਾਲਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਉਹ ਅਜਿਹੇ ਪ੍ਰੋਗਰਾਮਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਤੁਸੀਂ ਆਪਣੇ ਅੰਦਰ ਦੇ ਹੁਨਰ ਨੂੰ ਬਾਹਰ ਕੱਢ ਸਕੋਂ। ਕਿਉਂਕਿ ਇਹ ਤੁਹਾਡੇ ਮਨੋਬਲ ਨੂੰ ਵਧਾਉਂਦੇ ਹਨ।

ਇਸ ਸਬੰਧੀ ਡਾ. ਮਾਰਵਾਹ ਨੇ ਕਿਹਾ ਕਿ ਉਕਤ ਮੇਲੇ ਦੌਰਾਨ ਚਿੱਤਕਾਰਾ ਯੂਨੀਵਰਸਿਟੀ ਨੇ ਜੇਤੂ ਟਰਾਫ਼ੀ ’ਤੇ ਕਬਜ਼ਾ ਕੀਤਾ। ਜਦ ਕਿ ਜਸ਼ਨਪ੍ਰੀਤ ਸਿੰਘ, ਸੰਜਨਾ, ਸ਼ਾਲਿਨੀ, ਸ਼ੁਭ, ਸੁਮਿਤ, ਸ਼ਲਤਿਆਲ, ਅਮਤੁਲ ਅਤੇ ਹੋਰਨਾਂ ਜੇਤੂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ: ਕਾਹਲੋਂ ਨੇ ਆਏ ਉਕਤ ਮਹਿਮਾਨਾਂ ਨੂੰ ਸ਼ਾਲ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰੋ: ਸੁਰਭੀ ਸ਼ਰਮਾ, ਪ੍ਰੋ: ਹਰੀ ਸਿੰਘ, ਪ੍ਰੋ: ਜਸਕੀਰਤ ਸਿੰਘ, ਪ੍ਰੋ: ਭਾਵਨੀ ਖੰਨਾ , ਪ੍ਰੋ: ਜਹਾਨਵੀ ਰਾਜਪੂਤ ਅਤੇ ਪ੍ਰੋ: ਆਸ਼ੂਤੋਸ਼ ਠਾਕੁਰ ਹਾਜ਼ਰ ਸਨ।

Related posts

ਨਹਿਰਾਂ/ਦਰਿਆਵਾਂ ’ਚ ਨਹਾਉਣ ’ਤੇ 3 ਸਤੰਬਰ ਤੱਕ ਦੀ ਪਾਬੰਦੀ !

admin

ਜੇਐਸਡਬਲਯੂ ਕੰਪਨੀ ਖਿਲਾਫ਼ 14 ਜੁਲਾਈ ਨੂੰ ਲੋਕ ਸੁਣਵਾਈ ਵਿੱਚ ਪਹੁੰਚਣ ਦਾ ਸੱਦਾ !

admin

ਮੁੱਖ-ਮੰਤਰੀ ਵਲੋਂ ਪਵਿੱਤਰ ਨਗਰੀ ਦੇ ਲੋਕਾਂ ਨੂੰ 346.57 ਕਰੋੜ ਰੁਪਏ ਦੇ ਪ੍ਰੋਜੈਕਟ ਸਮਰਪਿਤ !

admin