Punjab

ਪ ਸ ਸ ਫ ਵਲੋਂ ਦੋ ਦਿਨਾਂ ਜ਼ਿਲ੍ਹਾ ਪੱਧਰੀ ਧਰਨਾ ਸਮਾਪਤ !

ਜਲੰਧਰ, (ਪਰਮਿੰਦਰ ਸਿੰਘ) – ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ  ਦੇ ਸੱਦੇ ਤੇ ਪ ਸ ਸ ਫ ਵਲੋਂ 07 ਅਤੇ 08 ਫਰਵਰੀ ਨੂੰ ਜ਼ਿਲ੍ਹਾ ਪੱਧਰ ‘ਤੇ ਦਿਨ- ਰਾਤ ਦੇ ਧਰਨੇ ਆਯੋਜਿਤ ਕੀਤੇ ਜਾ ਰਹੇ ਹਨ। ਇਹਨਾਂ ਦੋ ਰੋਜ਼ਾ ਧਰਨੇ ਦੇ  ਦੂਸਰੇ ਦਿਨ ਅੱਜ ਕਰਨੈਲ ਫਿਲੌਰ ਅਤੇ  ਪ੍ਰੇਮ ਖਲਵਾੜਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਪੁੱਡਾ ਗਰਾਉਂਡ ਜਲੰਧਰ ਵਿਖੇ ਲਗਾਤਾਰ  ਦੂਸਰੇ ਦਿਨ ਵੀ ਜਾਰੀ ਆਯੋਜਿਤ ਕੀਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਅਤੇ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਭਾਰਤ ਦੇ ਕੇਂਦਰੀ ਕਮੇਟੀ ਮੈਂਬਰ ਤੀਰਥ ਸਿੰਘ ਬਾਸੀ ਨੇ ਦੱਸਿਆ ਕਿ ਇਹ ਧਰਨੇ ਕੇਂਦਰ ਅਤੇ ਰਾਜ ਆਯੋਜਿਤ ਕੀਤੇ ਗਏ ਸਰਕਾਰ ਦੀਆ ਮੁਲਾਜ਼ਮ ਵਿਰੋਧੀ ਨੀਤੀਆਂ ਨੂੰ ਲੈਕੇ ਕੀਤੇ । ਇਹਨਾਂ ਧਰਨਿਆਂ ਅੰਦਰ ਪੀ.ਐਫ.ਆਰ. ਡੀ.ਏ. ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਸਾਰੇ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ,ਜਨਤਕ ਅਦਾਰਿਆਂ ਦਾ ਨਿੱਜੀਕਰਨ /ਨਿਗਮੀਕਰਨ ਅਤੇ ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਬੰਦ ਕੀਤੀ ਜਾਵੇ, ਅੱਠਵੇਂ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ,ਪੈਡਿੰਗ  ਡੀ ਏ ਦੀਆ ਕਿਸ਼ਤਾਂ ਅਤੇ ਜ਼ਬਤ ਕੀਤੇ ਗਏ ਡੀਏ ਦੇ ਬਕਾਏ ਜਾਰੀ ਕੀਤੇ ਜਾਣ, ਠੇਕਾ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮੁਲਾਜ਼ਮਾਂ ਲਈ ਸਭ ਲਈ ਹਸਪਤਾਲਾਂ ਵਿੱਚ ਕੈਸ਼ਲੈਸ ਹੈਲਥ ਸਕੀਮ ਨੂੰ ਯਕੀਨ  ਬਣਾਉਣ ਲਈ ਸਿਹਤ ਬੀਮਾ ਯੋਜਨਾ ਸ਼ੁਰੂ ਕੀਤੀ ਜਾਵੇ, ਕੌਮੀ ਸਿੱਖਿਆ ਨੀਤੀ ਐਨ ਈ ਪੀ ਵਾਪਸ ਕੀਤੀ ਜਾਵੇ। ਸੰਵਿਧਾਨ ਦੀਆਂ ਧਾਰਾ 310  ਅਤੇ 311(2) ਨੂੰ ਰੱਦ ਕੀਤਾ ਜਾਵੇ, ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖਤਾ ਦੀ ਰਾਖੀ ਕੀਤੀ ਜਾਵੇ। ਕੇਂਦਰ ਰਾਜ  ਨੀਤੀ ਸਬੰਧਾਂ ਨੂੰ ਮੁੜ ਪ੍ਰਭਾਸ਼ਿਤ ਕੀਤਾ ਜਾਵੇ। ਇਨਕਮ ਟੈਕਸ ਦੀ ਛੋਟ ਹੱਦ ਵਧਾ ਕੇ 15 ਲੱਖ ਤੱਕ ਦਿੱਤੀ ਜਾਵੇ। ਇਸ ਮੌਕੇ ਕੁਲਦੀਪ ਸਿੰਘ ਕੌੜਾ, ਕਰਮਜੀਤ ਸਿੰਘ ਸੋਨੂੰ, ਹਰੀ ਰਾਮ, ਬਲਜੀਤ  ਸਿੰਘ ਕੁਲਾਰ, ਜਤਿੰਦਰ ਸਿੰਘ, ਜਸਵੀਰ ਸਿੰਘ,  ਹਰਮਨਜੋਤ ਸਿੰਘ ਆਹਲੂਵਾਲੀਆਂ, ਰਤਨ ਸਿੰਘ ਗੁਰਾਇਆ,  ਕੁਲਵੰਤ ਰੁੜਕਾ, ਸ਼ੁਸ਼ੀਲ ਕੁਮਾਰ, ਸੁਖਵਿੰਦਰ ਰਾਮ, ਕਰਨੈਲ ਸਿੰਘ ਮਾਹਲਾ, ਮੁਲਖ ਰਾਜ, ਵੇਦ ਰਾਜ, ਰਾਜੇਸ਼ ਭੱਟੀ, ਪਰਦੀਪ ਕੁਮਾਰ, ਕੁਲਦੀਪ ਵਾਲੀਆਂ, ਰਾਕੇਸ਼ ਠਾਕੁਰ, ਰਮਨ ਕੁਮਾਰ, ਬਲਵੀਰ ਗੁਰਾਇਆ, ਰਵਿੰਦਰ ਕੁਮਾਰ, ਪਿਆਰਾ ਸਿੰਘ, ਜਸਵਿੰਦਰ ਟਾਹਲੀ, ਸਿਮਰਜੀਤ ਪਸਲਾ, ਕਮਲਜੀਤ, ਚਰਨਜੀਤ ਮਾਹਲਾ ਆਦਿ ਹਾਜ਼ਰ ਸਨ।

Related posts

ਭਵਾਨੀਗੜ੍ਹ ਵਿਖੇ ਨਵਾਂ ਬਣਿਆ ਸਬ-ਡਵੀਜ਼ਨਲ ਕੰਪਲੈਕਸ ਲੋਕਾਂ ਨੂੰ ਸਮਰਪਿਤ

admin

ਕੰਪਿਊਟਰ ਅਧਿਆਪਕਾਂ ਵਲੋਂ 2 ਮਾਰਚ ਨੂੰ ‘ਹੱਕ ਬਚਾਓ ਰੈਲੀ’ ਕਰਨ ਦਾ ਐਲਾਨ !

admin

ਮੁੱਖ ਮੰਤਰੀ ਨੇ 216 ਅਤਿ ਆਧੁਨਿਕ ਸਫ਼ਾਈ ਮਸ਼ੀਨਾਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ !

admin