International

ਫਰਾਂਸ ‘ਚ ਮਿਲਿਆ ਓਮੀਕ੍ਰੋਨ ਤੋਂ ਜ਼ਿਆਦਾ ਖ਼ਤਰਨਾਕ ‘IHU’ ਵੇਰੀਐਂਟ

Australian Health

ਫਰਾਂਸ – ਕੋਰੋਨਾ ਦੇ ਤੇਜ਼ੀ ਨਾਲ ਫੈਲ ਰਹੇ ਵੇਰੀਐਂਟ ਓਮੀਕ੍ਰੋਨ ਕਾਰਨ ਇਸ ਵੇਲੇ ਦੁਨੀਆ ਭਰ ‘ਚ ਦਹਿਸ਼ਤ ਦਾ ਮਾਹੌਲ ਹੈ। ਫਰਾਂਸ ਦੇ ਵਿਗਿਆਨੀਆਂ ਨੇ ਇਕ ਹੋਰ ਨਵਾਂ ਰੂਪ ‘IHU’ ਲ਼ੱਭਿਆ ਹੈ, ਜੋ ਓਮੀਕ੍ਰੋਨ ਨਾਲੋਂ ਤੇਜ਼ੀ ਨਾਲ ਫੈਲਦਾ ਹੈ। ਵਿਗਿਆਨੀਆਂ ਦੀ ਖੋਜ ‘ਚ ਸਾਹਮਣੇ ਆਏ B.1.640.2 ਯਾਨੀ IHU ਵੇਰੀਐਂਟ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ, ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਲੱਗੀ ਹੋਈ ਹੈ ਤੇ ਇਕ ਵਾਰ ਕੋਰੋਨਾ ਨਾਲ ਇਨਫੈਕਟਿਡ ਹੋ ਚੁੱਕੇ ਹਨ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਇਸ ਵੇਰੀਐਂਟ ‘ਚ 46 ਪਰਿਵਰਤਨ ਹੋ ਸਕਦੇ ਹਨ, ਜੋ ਕਿ ਓਮੀਕ੍ਰੋਨ ਤੋਂ ਜ਼ਿਆਦਾ ਹਨ। ਸਾਰੇ ਇਨਫੈਕਟਿਡ ਲੋਕ ਅਫਰੀਕੀ ਦੇਸ਼ ਕੈਮਰੂਨ ਦੀ ਯਾਤਰਾ ਤੋਂ ਵਾਪਸ ਆਏ ਸਨ।

Omicron ਵੇਰੀਐਂਟ ਅਜੇ ਵੀ ਦੁਨੀਆ ਭਰ ਵਿਚ ਸਭ ਤੋਂ ਵੱਡਾ ਖਤਰਾ ਹੈ, ਪਰ IHU ਵੇਰੀਐਂਟ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ (WHO) ਦੀ ਜਾਂਚ ‘ਚ ਕਿਹਾ ਗਿਆ ਹੈ ਕਿ ਫਰਾਂਸ ਤੋਂ ਇਲਾਵਾ ਕਿਸੇ ਹੋਰ ਦੇਸ਼ ‘ਚ ਇਹ ਵੇਰੀਐਂਟ ਅਜੇ ਤਕ ਨਹੀਂ ਪਾਇਆ ਗਿਆ ਹੈ। ਹਾਲਾਂਕਿ ਮਹਾਮਾਰੀ ਵਿਗਿਆਨੀ ਐਰਿਕ ਫੀਗਲ ਡਿੰਗ ਨੇ ਟਵਿੱਟਰ ‘ਤੇ ਕਿਹਾ ਕਿ ਕੋਰੋਨਾ ਦੇ ਨਵੇਂ ਵੇਰੀਐਂਟ ਯਕੀਨੀ ਤੌਰ ‘ਤੇ ਸਾਹਮਣੇ ਆ ਰਹੇ ਹਨ, ਪਰ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਪੁਰਾਣੇ ਵੇਰੀਐਂਟਸ ਨਾਲੋਂ ਜ਼ਿਆਦਾ ਖਤਰਨਾਕ ਹਨ। ਵੇਰੀਐਂਟਸ ਨੂੰ ਲੈ ਕੇ ਜੋ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ, ਉਨ੍ਹਾਂ ‘ਚ ਸਭ ਤੋਂ ਖਤਰਨਾਕ ਉਹੀ ਹਨ ਜਿਨ੍ਹਾਂ ਦੇ ਮਿਊਟੈਂਟ ਜ਼ਿਆਦਾ ਹਨ। ਉਨ੍ਹਾਂ ਕਿਹਾ ਕਿ ਓਮੀਕ੍ਰੋਨ ਵੇਰੀਐਂਟ ‘ਚ ਗੁਣਾ ਕਰਨ ਦੀ ਸਮਰੱਥਾ ਹੈ ਤੇ ਇਸ ਕਾਰਨ ਇਸ ਨੂੰ ਜ਼ਿਆਦਾ ਖਤਰਨਾਕ ਮੰਨਿਆ ਜਾਂਦਾ ਹੈ। ਓਮੀਕ੍ਰੋਨ ਵੇਰੀਐਂਟ ਪਹਿਲੀ ਵਾਰ 24 ਨਵੰਬਰ ਨੂੰ ਦੱਖਣੀ ਅਫਰੀਕਾ ‘ਚ ਲੱਭਿਆ ਗਿਆ ਸੀ। ਉਦੋਂ ਤੋਂ Omicron ਵੇਰੀਐਂਟ 100 ਤੋਂ ਵੱਧ ਦੇਸ਼ਾਂ “ਚ ਫੈਲ ਚੁੱਕਾ ਹੈ। ਭਾਰਤ ਦੀ ਗੱਲ ਕਰੀਏ ਤਾਂ ਇਹ ਹੁਣ ਤਕ 23 ਕੇਂਦਰ ਸ਼ਾਸਤ ਪ੍ਰਦੇਸ਼ਾਂ ਅਤੇ ਸੂਬਿਆਂ ‘ਚ ਫੈਲ ਚੁੱਕਾ ਹੈ। ਦੇਸ਼ ਭਰ ਵਿਚ ਹੁਣ ਤਕ ਓਮੀਕ੍ਰੋਨ ਵੇਰੀਐਂਟ ਦੇ 1892 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ Omicron ਨੂੰ ਲੈ ਕੇ ਰਾਹਤ ਦੀ ਗੱਲ ਇਹ ਹੈ ਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਡੈਲਟਾ ਵਰਗੇ ਬਾਕੀ ਸਾਰੇ ਵੇਰੀਐਂਟਸ ਨਾਲ ਤੁਲਨਾਯੋਗ ਹੈ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin