International

ਫਰਾਂਸ ਦੇ ਚਰਚ ’ਚ ਬੱਚਿਆਂ ਨਾਲ ਜਿਨਸੀ ਸ਼ੋਸ਼ਣ ’ਤੇ ਪੋਪ ਨੇ ਪ੍ਰਗਟਾਈ ਸ਼ਰਮਿੰਦਗੀ

ਵੈਟੀਕਨ ਸਿਟੀ – ਪੋਪ ਫਰਾਂਸਿਸ ਨੇ ਫਰਾਂਸ ’ਚ ਚਰਚ ਦੇ ਅੰਦਰ ਵੱਡੇ ਪੱਧਰ ’ਤੇ ਬਾਲ ਜਿਨਸ਼ੀ ਸੋਸ਼ਣ ਦੀਆਂ ਘਟਨਾਵਾਂ ’ਤੇ ਬੁੱਧਵਾਰ ਨੂੰ ਦੁੱਖ ਪ੍ਰਗਟ ਕੀਤਾ। ਪੋਪ ਨੇ ਕਿਹਾ ਕਿ ਇਹ ਉਨ੍ਹਾਂ ਦੇ ਤੇ ਰੋਮਨ ਕੈਥੋਲਿਕ ਚਰਚ ਲਈ ਸ਼ਰਮਿੰਦਗੀ ਦੀ ਗੱਲ ਹੈ। ਉਨ੍ਹਾਂ ਨੇ ਪੀੜਤਾਂ ਦੀਆਂ ਜ਼ਰੂਰਤਾਂ ਦੀ ਸਪਲਾਈ ’ਚ ਨਾਕਾਮੀ ਦੀ ਗੱਲ ਮੰਨੀ ਹੈ। ਪੋਪ ਵੈਟੀਕਨ ’ਚ ਲੋਕਾਂ ਨਾਲ ਰੈਗੂਲਰ ਗੱਲਬਾਤ ਦੌਰਾਨ ਮੰਗਲਵਾਰ ਨੂੰ ਜਾਰੀ ਉਸ ਰਿਪੋਰਟ ’ਤੇ ਚਰਚਾ ਕਰ ਰਹੇ ਸਨ, ਜਿਸ ’ਚ ਦੱਸਿਆ ਗਿਆ ਸੀ ਕਿ ਸਾਲ 1950 ਤੋਂ ਬਾਅਦ ਪਾਦਰੀ ਵਰਗ ਤੇ ਚਰਚ ਦੇ ਹੋਰ ਅਹੁਦੇਦਾਰਾਂ ਨੇ 3.30 ਲੱਖ ਫਰਾਂਸੀਸੀ ਬੱਚਿਆਂ ਦਾ ਜਿਨਸੀ ਸੋਸ਼ਣ ਕੀਤਾ। ਉਨ੍ਹਾਂ ਕਿਹਾ ਕਿ ਮੰਦੇ ਭਾਗੀਂ ਇਹ ਬਹੁਤ ਵੱਡੀ ਗਿਣਤੀ ਹੈ। ਪੀੜਤਾਂ ਨੇ ਜਿਹੜਾ ਦਰਦ ਤੇ ਸਦਮਾ ਸਿਹਾ, ਉਸ ’ਤੇ ਮੈਂ ਦੁੱਖ ਪ੍ਰਗਟ ਕਰਦਾ ਹਾਂ। ਇਹ ਮੇਰੇ ਲਈ ਸ਼ਰਮ ਦੀ ਗੱਲ ਹੈ, ਸਾਡੇ ਲਈ ਸ਼ਰਮ ਦੀ ਗੱਲ ਹੈ ਤੇ ਇਹ ਚਰਚ ਦੀ ਅਸਮੱਰਥਾ ਹੈ। ਉਨ੍ਹਾਂ ਨੇ ਬਿਸ਼ਪ ਤੇ ਧਾਰਮਿਕ ਨੇਤਾਵਾਂ ਨੂੰ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਅਪੀਲ ਕੀਤੀ, ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਦੋਬਾਰਾ ਨਾ ਹੋਣ। ਪੋਪ ਨੇ ਇਸ ਮੁਸ਼ਕਲ ਘੜੀ ’ਚ ਪਾਦਰੀਆਂ ਨੂੰ ਪਿਤਾ ਵਾਂਗ ਸਮਰਥਨ ਦਿੰਦੇ ਹੋਏ ਫਰਾਂਸੀਸੀ ਕੈਥੋਲਿਕ ਨੂੰ ਕਿਹਾ ਕਿ ਇਹ ਯਕੀਨੀ ਬਣਾਓ ਕਿ ਚਰਚ ਸਾਰਿਆਂ ਲਈ ਸੁਰੱਖਿਅਤ ਹੋਵੇ।

ਜ਼ਿਕਰਯੋਗ ਹੈ ਕਿ ਫਰਾਂਸ ਦੇ ਸੁਤੰਤਰ ਕਮਿਸ਼ਨ ਦੇ ਮੁਖੀ ਜਯਾਂ ਮਾਰਕ ਸੌਵੇ ਨੇ ਰਿਪੋਰਟ ਜਾਰੀ ਕਰਦੇ ਹੋਏ ਕਿਹਾ ਸੀ ਕਿ ਪੀੜਤਾਂ ’ਚ 80 ਫ਼ੀਸਦੀ ਬਾਲਕ ਤੇ 20 ਫ਼ੀਸਦੀ ਮਹਿਲਾਵਾਂ ਹਨ। ਸੌਵੇ ਨੇ ਕਿਹਾ ਸੀ ਕਿ ਕੈਥੋਲਿਕ ਅਧਿਕਾਰੀਆਂ ਨੇ 70 ਸਾਲਾਂ ਤੱਕ ਜਿਨਸੀ ਸ਼ੋਸ਼ਣ ਨੂੰ ਪੜਾਅਵਾਰ ਤਰੀਕੇ ਨਾਲ ਲੁਕਾਇਆ। 2500 ਸਫ਼ਿਆਂ ਦੀ ਰਿਪੋਰਟ ’ਚ ਕਮਿਸ਼ਨ ਨੇ ਕਿਹਾ ਹੈ ਕਿ ਬੱਚਿਆਂ ਦਾ ਜਿਨਸੀ ਸ਼ੋਸ਼ਣ ਕਰਨ ਵਾਲੇ ਕਰੀਬ 3,000 ਲੋਕਾਂ ’ਚ ਦੋ ਤਿਹਾਈ ਪਾਦਰੀ ਸਨ। ਪਾਦਰੀ ਜਾਂ ਚਰਚ ਨਾਲ ਸਬੰਧਤ ਹੋਰ ਲੋਕਾਂ ਵੱਲੋਂ ਅੱਤਿਆਚਾਰ ਦੇ ਸ਼ਿਕਾਰ ਬੱਚਿਆਂ ਦੀ ਗਿਣਤੀ 2,16,000 ਹੋ ਸਕਦੀ ਹੈ।

Related posts

ਫਰਾਂਸ ‘ਚ ਮਰੀਜ਼ ਦਾ ਇਲਾਜ਼ ਰੋਕਣ ਦੀ ਕੋਸ਼ਿਸ਼ ਕਰਨ ਵਾਲਾ ਹਸਪਤਾਲ ਦੋਸ਼ੀ ਕਰਾਰ

admin

ਅਮਰੀਕਾ ਵਲੋਂ ਭਾਰਤ-ਫਰਾਂਸ ਸੋਲਰ ਗੱਠਜੋੜ ਸਮੇਤ 66 ਅੰਤਰਰਾਸ਼ਟਰੀ ਸੰਗਠਨਾਂ ਤੋਂ ਕੀਤੀ ਤੌਬਾ

admin

ਬਰਤਾਨੀਆਂ ‘ਚ ਗੈਰਕਾਨੂੰਨੀ ਪ੍ਰਵਾਸੀਆਂ ‘ਤੇ ਸਖਤੀ : ਮੋਬਾਇਲ ਫੋਨ ਜ਼ਬਤ ਕੀਤਾ ਜਾ ਸਕਦਾ

admin