ਇਟਲੀ ਦੀ ਸੁਪਰਕਾਰ ਨਿਰਮਾਤਾ ਕੰਪਨੀ ਫਰਾਰੀ ਨੇ ਟੋਕਿਓ ਦੇ ਨੈਸ਼ਨਲ ਆਰਟ ਸੈਂਟਰ ‘ਚ ਹੋਈ 50ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਇਕ ਈਵੈਂਟ ਦਾ ਆਯੋਜਨ ਕੀਤਾ। ਇਸ ਦੌਰਾਨ ਫਰਾਰੀ ਨੇ ਨਵੀਂ ਜੇ50 ਨੂੰ ਪੇਸ਼ ਕੀਤਾ ਹੈ। ਜੇਕਰ ਤੁਸੀਂ ਫਰਾਰੀ ਦੇ ਦੀਵਾਨੇ ਹੋ ਤਾਂ ਪਹਿਲੀ ਨਜ਼ਰ ‘ਚ ਦੇਖਣ ‘ਤੇ ਤੁਹਾਨੂੰ ਇਹ 2015 ‘ਚ ਲਾਂਚ ਹੋਈ ਫਰਾਰੀ 488 ਵਰਗੀ ਲੱਗੇਗੀ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਜੇ50 ਕੰਪਨੀ ਦੀ 488 ਸਪਾਈਡਰ ‘ਤੇ ਆਧਾਰਿਤ ਹੈ। ਫਿਲਹਾਲ ਕੰਪਨੀ ਨੇ ਇਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।
ਜੇ50 ਨਾਲ ਜੁੜੀਆਂ ਕੁਝ ਖਾਸ ਗੱਲਾਂ
3.9 ਲੀਟਰ ਵੀ8 ਟਵਿਨ ਟਰਬੋ ਇੰਜਣ
690 ਬੀ. ਐੱਚ. ਬੀ. ਦੀ ਤਾਕਤ ਅਤੇ 760 ਐੱਨ. ਐੱਮ. ਦਾ ਟਾਰਕ
0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 3 ਸੈਕਿੰਡ ‘ਚ ਫੜ ਲਵੇਗੀ
ਟਾਪ ਸਪੀਡ ਹੋਵੇਗੀ 325 ਕਿਲੋਮੀਟਰ ਪ੍ਰਤੀ ਘੰਟਾ
ਹਰੇਕ ਜੇ50 ਹੋਵੇਗੀ ਇਕ-ਦੂਜੇ ਤੋਂ ਵੱਖ
ਫਰਾਰੀ ਇਸ 2 ਸੀਟਰ ਮਿਡ ਇੰਜਣ ਸੁਪਰਕਾਰ ਦੇ ਸਿਰਫ 10 ਯੂਨਿਟਸ ਹੀ ਬਣਾਏਗੀ ਅਤੇ ਇਹ ਸਿਰਫ ਜਾਪਾਨੀ ਮਾਰਕੀਟ ਲਈ ਹੀ ਉਪਲੱਬਧ ਹੋਣਗੇ। ਇਸ ਦਾ ਅਰਥ ਹੈ ਕਿ ਹਰ ਜੇ50 ਇਕ-ਦੂਜੇ ਤੋਂ ਵੱਖ ਹੀ ਦਿਖਾਈ ਦੇਵੇਗੀ।
ਪੁਰਾਣੀਆਂ ਕਾਰਾਂ ਤੋਂ ਪ੍ਰੇਰਿਤ ਹੈ ਜੇ50
ਫਰਾਰੀ 488 ਸਪਾਈਡਰ ਤੋਂ ਇਲਾਵਾ ਜੇ50 ਨੂੰ ਦੁਨੀਆਭਰ ‘ਚ ਪਸੰਦ ਕੀਤੀ ਜਾਣ ਵਾਲੀ ਫਰਾਰੀ ਦੀ 1970 ਅਤੇ 1980 ‘ਚ ਬਣਾਈ ਗਈ 308 ਕਾਰ ਦੀ ਤਰ੍ਹਾਂ ਤਿਆਰ ਕੀਤਾ ਗਿਆ ਹੈ, ਜਿਸ ਨੂੰ ਕੰਪਨੀ ਦੇ ਸਪੈਸ਼ਲ ਪ੍ਰਾਜੈਕਟਸ ਡਿਪਾਰਟਮੈਂਟ ਨੇ ਡਿਜ਼ਾਈਨ ਕੀਤਾ ਹੈ।