International

ਫਲਸਤੀਨ ਸਮਰਥਕਾਂ ਨੇ ਦੱਖਣੀ ਅਫ਼ਰੀਕੀ ਕਪਤਾਨ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਕੇਪਟਾਊਨ – ਫਲਸਤੀਨ ਸਮਰਥਕ ਸਮੂਹ ਨੇ ਬੁੱਧਵਾਰ ਨੂੰ ਇੱਥੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਦੂਜੇ ਟੈਸਟ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਨਿਊਲੈਂਡਸ ਕ੍ਰਿਕਟ ਸਟੇਡੀਅਮ ਦੇ ਬਾਹਰ ਇਜ਼ਰਾਈਲ ਵਿਰੋਧੀ ਨਾਅਰੇਬਾਜ਼ੀ ਕੀਤੀ ਅਤੇ ਮੇਜ਼ਬਾਨ ਟੀਮ ਦੇ ਅੰਡਰ-19 ਕਪਤਾਨ ਡੇਵਿਡ ਟਾਈਗਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ।ਟਿਗਰ ਨੇ ਇਜ਼ਰਾਇਲੀ ਫੌਜ ਦਾ ਸਮਰਥਨ ਕਰਦੇ ਹੋਏ ਬਿਆਨ ਦਿੱਤਾ ਸੀ। ਪ੍ਰਦਰਸ਼ਨਕਾਰੀਆਂ ਦੇ ਛੋਟੇ ਸਮੂਹ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ‘ਤੇ ਲਿਖਿਆ ਸੀ, “ਨਸਲਵਾਦੀ ਇਜ਼ਰਾਈਲ ਦਾ ਬਾਈਕਾਟ ਕਰੋ” ਅਤੇ “ਨਸਲਵਾਦੀ ਇਜ਼ਰਾਈਲ ਨੂੰ ਨਸ਼ਟ ਕਰੋ।” ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਆਜ਼ਾਦ ਫਲਸਤੀਨ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਵੀ ਕੀਤੀ। ਸਟੇਡੀਅਮ ਦੇ ਬਾਹਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਦੱਖਣੀ ਅਫਰੀਕਾ ਦੇ ਅੰਡਰ-19 ਰਾਸ਼ਟਰੀ ਕਪਤਾਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ।ਇਕ ਪ੍ਰਦਰਸ਼ਨਕਾਰੀ ਨੇ ਕਿਹਾ, ‘ਡੇਵਿਡ ਟਾਈਗਰ, ਤੁਸੀਂ ਸਾਡੇ ਦੇਸ਼ ਦਾ ਕਪਤਾਨ ਬਣਨ ਦੇ ਲਾਇਕ ਨਹੀਂ ਹੋ।’ ਟਾਈਗਰ ਨੂੰ ਪਿਛਲੇ ਸਾਲ 22 ਅਕਤੂਬਰ ਨੂੰ ਹੋਏ ਇਕ ਐਵਾਰਡ ਸਮਾਰੋਹ ਦੌਰਾਨ ‘ਰਾਈਜ਼ਿੰਗ ਸਟਾਰ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin