ਨਵੀਂ ਦਿੱਲੀ – ਕੋਰੋਨਾ ਇਨਫੈਕਸ਼ਨ ਤੋਂ ਬਚਾਅ ਲਈ ਦੁਨੀਆ ਭਰ ‘ਚ ਕੋਰੋਨਾ ਵੈਕਸੀਨੇਸ਼ਨ ਜਾਰੀ ਹੈ। ਇਸੇ ਲੜੀ ‘ਚ ਬੁੱਧਵਾਰ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਦੇ CEO ਅਦਾਰ ਪੂਨਾਵਾਲਾ (Adar Poonawalla) ਨੇ ਦਾਅਵਾ ਕੀਤਾ ਹੈ ਕਿ ਭਾਰਤ ‘ਚ ਵਿਕਸਤ ਕੋਰੋਨਾ ਵੈਕਸੀਨ ਦੁਨੀਆ ਦੇ ਹੋਰ ਵੈਕਸੀਨ ਦੇ ਮੁਕਾਬਲੇ ਕਿਤੇ ਜ਼ਿਆਦਾ ਬਿਹਤਰ ਹੈ। ਪੂਨਾਵਾਲਾ ਅਨੁਸਾਰ, ਫਾਈਜ਼ਰ ਤੇ ਮੌਡਰਨਾ ਵਰਗੀਆਂ ਕੋਰੋਨਾ ਵੈਕਸੀਨ ਦੇ ਮੁਕਾਬਲੇ ਭਾਰਤੀ ਕੋਰੋਨਾ ਵੈਕਸੀਨ ‘ਚ ਇਨਫੈਕਸ਼ਨ ਤੋਂ ਬਚਾਅ ਦੀ ਜ਼ਿਆਦਾ ਸਮਰੱਥਾ ਹੈ। SII ਦੇ CEO ਨੇ ਦੱਸਿਆ, ‘ਭਾਰਤ ‘ਚ ਵਿਕਸਤ ਕੋਰੋਨਾ ਵੈਕਸੀਨ ਦੂਸਰੇ ਕੋਵਿਡ ਵੈਕਸੀਨ ਫਾਈਜ਼ਰ ਤੇ ਮੌਡਰਨਾ ਦੇ ਮੁਕਾਬਲੇ ਕਿਤੇ ਜ਼ਿਆਦਾ ਸੁਰੱਖਿਆ ਦਿੰਦੀਆਂ ਹਨ।’ ਉਨ੍ਹਾਂ ਇਹ ਵੀ ਕਿਹਾ, ‘ਭਾਰਤ ‘ਚ ਫਾਈਜ਼ਰ ਜਾਂ ਮੌਡਰਨਾ ਵਰਗੀਆਂ ਵੈਕਸੀਨ ਦਾ ਨਾ ਆਉਣ ਚੰਗਾ ਹੈ ਕਿਉਂਕਿ ਅਮਰੀਕਾ ਵਰਗੇ ਦੇਸ਼ਾਂ ‘ਚ ਲੋਕ ਵੈਕਸੀਨ ਦੀ ਦੂਸਰੀ ਤੇ ਤੀਸਰੀ ਖੁਰਾਕ ਲੈ ਚੁੱਕੇ ਹਨ, ਇਸ ਦੇ ਬਾਵਜੂਦ ਇਨਫੈਕਟਿਡ ਹੋ ਰਹੇ ਹਨ। ਉੱਥੇ ਹੀ ਭਾਰਤ ‘ਚ ਸਾਡੀ ਵੈਕਸੀਨ ਲੈਣ ਵਾਲਿਆਂ ‘ਚ ਬਿਹਤਰ ਪ੍ਰਤੀਰੋਢਕ ਸਮਰੱਥਾ ਵਿਕਸਤ ਹੋ ਗਈ ਹੈ।’