International

ਫਿਲੀਪੀਨਜ਼ ਨੇ ਚੀਨ ਖ਼ਿਲਾਫ਼ ਤੇਜ਼ ਕੀਤਾ ਰਾਜਨਾਇਕ ਵਿਰੋਧ, ਉਕਸਾਵੇ ਦੀਆਂ ਗਤੀਵਿਧੀਆਂ ‘ਤੇ ਪ੍ਰਗਟਾਇਆ ਇਤਰਾਜ

ਮਨੀਲਾ – ਦੱਖਣੀ ਚੀਨ ਸਾਗਰ ’ਚ ਚੀਨ ਦੀਆਂ ਸਰਗਰਮੀਆਂ ਖ਼ਿਲਾਫ਼ ਫਿਲੀਪੀਨਜ਼ ਨੇ ਰਾਜਨਾਇਕ ਵਿਰੋਧ ਤੇਜ਼ ਕਰ ਦਿੱਤੇ ਹਨ। ਪਿਛਲੇ ਪੰਜ ਸਾਲਾਂ ਦੇ ਮੁਕਾਬਲੇ ਫਿਲੀਪੀਨਜ਼ ਨੇ ਇਸ ਸਾਲ ਚੀਨ ਖ਼ਿਲਾਫ਼ ਸਭ ਤੋਂ ਜ਼ਿਆਦਾ ਰਾਜਨਾਇਕ ਵਿਰੋਧ ਦਰਜ ਕਰਵਾਏ ਹਨ। ਰੇਡੀਓ ਫ੍ਰੀ ਏਸ਼ੀਆ ਦਾ ਮੰਨਣਾ ਹੈ ਕਿ ਫਿਲੀਪੀਨਜ਼ ਦੇ ਇਹ ਕਦਮ ਚੀਨ ਪ੍ਰਤੀ ਉਸ ਦੀ ਸਖ਼ਤੀ ਨੂੰ ਦਰਸਾਉਂਦਾ ਹੈ।

ਫਿਲੀਪੀਨਜ਼ ਦੀ ਨਿਊਜ਼ ਏਜੰਸੀ ਨੇ ਵਿਦੇਸ਼ ਮਾਮਲਿਆਂ ਦੇ ਵਿਭਾਗ (ਡੀਐੱਫਏ) ਦੇ ਹਵਾਲੇ ਤੋਂ ਦੱਸਿਆ ਕਿ ਕੁੱਲ 211 ’ਚੋਂ 153 ਰਾਜਨਾਇਕ ਚੀਨ ਦੀਆਂ ਦੱਖਣੀ ਚੀਨ ਸਾਗਰ ਦੀਆਂ ਸਰਗਰਮੀਆਂ ਨਾਲ ਸਬੰਧਤ ਸਨ। 2021 ਦੇ ਇਨ੍ਹਾਂ ਰਾਜਨਾਇਕ ਪੱਤਰਚਾਰ ਜ਼ਰੀਏ ਦੱਖਣੀ ਚੀਨ ਸਾਗਰ ’ਚ ਚੀਨੀ ਸਰਗਰਮੀਆਂ ਦਾ ਵਿਰੋਧ ਦਰਜ ਕਰਵਾਇਆ ਗਿਆ। ਡੀਐੱਫਏ ਨੇ ਹਾਲ ਹੀ ’ਚ ਇਹ ਦੱਸਿਆ ਸੀ ਕਿ ਚੀਨ ਆਪਣੇ ਜਲ ਖੇਤਰ ’ਚ ਗਸ਼ਤ ਕਰ ਰਹੇ ਫਿਲੀਪੀਨਜ਼ ਦੇ ਅਧਿਕਾਰੀਆਂ ਨੂੰ ਉਕਸਾਉਂਦਾ ਹੈ। ਬੁੱਧਵਾਰ ਨੂੰ ਡੀਐੱਫਏ ਨੇ ਟਵੀਟ ਕੀਤਾ ਕਿ ਅਸੀਂ ਗਸ਼ਤ ਕਰ ਰਹੇ ਫਿਲੀਪੀਨਜ਼ ਦੇ ਅਧਿਕਾਰੀਆਂ ਖ਼ਿਲਾਫ਼ ਚੀਨ ਦੀਆਂ 200 ਤੋਂ ਜ਼ਿਆਦਾ ਰੇਡੀਓ ਚੁਣੌਤੀਆਂ, ਸਾਇਰਨ ਤੇ ਹਾਰਨ ਵਜਾਉਣ ਵਰਗੀਆਂ ਨਾਜਾਇਜ਼ ਤੇ ਉਕਸਾਵੇ ਦੀ ਸਰਗਰਮੀਆਂ ਦਾ ਵਿਰੋਧ ਕੀਤਾ ਹੈ। ਚੀਨ ਦੀ ਇਹ ਹਰਕਤ ਦੱਖਣੀ ਚੀਨ ਸਾਗਰ ਦੀ ਸ਼ਾਂਤੀ ਤੇ ਸੁਰੱਖਿਆ ਲਈ ਖ਼ਤਰਾ ਹੈ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin