India

ਫੇਸਬੁੱਕ-ਇੰਸਟਾਗ੍ਰਾਮ ਨੇ ਚੋਣਾਂ ਦੌਰਾਨ ਨਫ਼ਰਤ ਫੈਲਾਉਣ ਵਾਲੇ ਇਸ਼ਤਿਹਾਰਾਂ ਰਾਹੀਂ ਕੀਤੀ ਮੋਟੀ ਕਮਾਈ

ਨਵੀਂ ਦਿੱਲੀ – ਆਮ ਚੋਣਾਂ ਵਿੱਚ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਦੁਰਵਰਤੋਂ ਦਾ ਖਦਸ਼ਾ ਸੱਚ ਸਾਬਤ ਹੋਇਆ ਹੈ। ਫੇਸਬੁੱਕ ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਦਾ ਸੰਚਾਲਨ ਕਰਨ ਵਾਲੀ ਕੰਪਨੀ ਮੈਟਾ ਚੋਣਾਂ ’ਚ ਝੂਠਾ ਪ੍ਰਚਾਰ, ਨਫ਼ਰਤ ਭਰੇ ਭਾਸ਼ਣ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਏ.ਆਈ. ਦੁਆਰਾ ਤਿਆਰ ਕੀਤੇ ਵਾਲੇ ਇਸ਼ਤਿਹਾਰਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਬਲਾਕ ਕਰਨ ਵਿੱਚ ਅਸਫਲ ਰਹੀ ਹੈ। ਇਸ ਤੋਂ ਉਸ ਨੇ ਕਾਫੀ ਕਮਾਈ ਕੀਤੀ। ਇਹ ਤੱਥ ਕਾਰਪੋਰੇਟ ਜਵਾਬਦੇਹੀ ਸਮੂਹ ’ਈਕੋ’ ਦੁਆਰਾ ਇੰਡੀਆ ਸਿਵਲ ਵਾਚ ਦੇ ਸਹਿਯੋਗ ਨਾਲ ਕਰਵਾਏ ਗਏ ਇੱਕ ਤਾਜ਼ਾ ਅਧਿਐਨ ਵਿੱਚ ਸਾਹਮਣੇ ਆਇਆ ਹੈ। ਅਧਿਐਨ ਦੇ ਇਹ ਹੈਰਾਨ ਕਰਨ ਵਾਲੇ ਖੁਲਾਸੇ ਅਜਿਹੇ ਸਮੇਂ ’ਚ ਸਾਹਮਣੇ ਆਏ ਹਨ, ਜਦੋਂ ਦੇਸ਼ ’ਚ ਆਮ ਚੋਣਾਂ ਹੋ ਰਹੀਆਂ ਹਨ। ਬ੍ਰਿਟਿਸ਼ ਅਖਬਾਰ ‘ਦਿ ਗਾਰਡੀਅਨ’ ਨਾਲ ਸਾਂਝੇ ਕੀਤੇ ਗਏ ਈਕੋ ਦੇ ਅਧਿਐਨ ਤੋਂ ਪਤਾ ਲੱਗਾ ਹੈ ਕਿ ਫੇਸਬੁੱਕ ਨੇ ਭਾਰਤ ’ਚ ਮੁਸਲਮਾਨਾਂ ਵਿਰੁੱਧ ਅਪਮਾਨਜਨਕ ਭਾਸ਼ਾ ਵਾਲੇ ਇਸ਼ਤਿਹਾਰਾਂ ਨੂੰ ਮਨਜ਼ੂਰੀ ਦਿੱਤੀ। ਅਜਿਹੇ ਇਸ਼ਤਿਹਾਰਾਂ ਵਿੱਚ ‘ਆਓ ਇਸ ਕੀੜੇ ਨੂੰ ਸਾੜ ਦਿਓ’ ਤੇ ‘ਹਿੰਦੂ ਖੂਨ ਫੈਲ ਰਿਹਾ ਹੈ, ਇਨ੍ਹਾਂ ਹਮਲਾਵਰਾਂ ਨੂੰ ਸਾੜ ਦੇਣਾ ਚਾਹੀਦਾ ਹੈ’ ਵਰਗੇ ਸ਼ਬਦ ਵਰਤੇ ਗਏ ਸਨ। ਕੁਝ ਨੇਤਾਵਾਂ ਨੇ ਪ੍ਰਚਾਰ ਲਈ ਹਿੰਦੂ ਸਰਵਉੱਚਤਾਵਾਦੀ ਭਾਸ਼ਾ ਦੀ ਵਰਤੋਂ ਕੀਤੀ। ਈਕੋ ਨੇ ਪਹਿਲਾਂ ਚਿਤਾਵਨੀ ਦਿੱਤੀ ਸੀ ਕਿ ਕਈ ਸਿਆਸੀ ਪਾਰਟੀਆਂ ਗੁੰਮਰਾਹਕੁੰਨ ਇਸ਼ਤਿਹਾਰਾਂ ’ਤੇ ਵੱਡੀ ਰਕਮ ਖਰਚਣ ਲਈ ਤਿਆਰ ਹਨ। ਮੈਟਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਇਨ੍ਹਾਂ ਵਿੱਚੋਂ ਜ਼ਿਆਦਾਤਰ ਇਸ਼ਤਿਹਾਰ ਉਨ੍ਹਾਂ ਦੀਆਂ ਨੀਤੀਆਂ ਦੀ ਉਲੰਘਣਾ ਕਰਦੇ ਹਨ। ਚੋਣਾਂ ’ਚ ਗਲਤ ਜਾਣਕਾਰੀ ਅਤੇ ਕੰਸੀਪੇਰੇਸੀ ਥਿਊਰੀ ਦੇ ਪ੍ਰਸਾਰ ਨੂੰ ਸੁਵਿਧਾਜਨਕ ਬਣਾ ਕੇ ਮੈਟਾ ਨੇ ਅਮਰੀਕਾ ਤੇ ਬ੍ਰਾਜ਼ੀਲ ਦੀ ਤਰ੍ਹਾਂ ਭਾਰਤ ’ਚ ਵੀ ਫਿਰਕੂ ਝਗੜੇ ਪੈਦਾ ਕਰਨ ਅਤੇ ਕਦੇ-ਕਦੇ ਹਿੰਸਾ ਭੜਕਾਉਣ ’ਚ ਯੋਗਦਾਨ ਦਿੱਤਾ ਹੈ।
ਮੈਟਾ ਨੇ ਨਹੀਂ ਕੀਤੇ ਲੋੜੀਂਦੇ ਸੁਧਾਰ: ਚੋਣਾਂ ਤੋਂ ਪਹਿਲਾਂ ਮੈਟਾ ਨੇ ਵਾਅਦਾ ਕੀਤਾ ਸੀ ਕਿ ਇਹ ’ਗਲਤ ਜਾਣਕਾਰੀ ਫੈਲਾਉਣ ਲਈ ਏ.ਆਈ. ਦੁਆਰਾ ਤਿਆਰ ਸਮੱਗਰੀ ਦੀ ਦੁਰਵਰਤੋਂ ਨੂੰ ਰੋਕੇਗੀ ਅਤੇ ਅਜਿਹੀ ਸਮੱਗਰੀ ਨੂੰ ਖੋਜਣ ਅਤੇ ਹਟਾਉਣ ਨੂੰ ਤਰਜੀਹ ਦੇਵੇਗੀ’। ਹਾਲਾਂਕਿ, ਸਿਸਟਮਿਕ ਅਸਫਲਤਾਵਾਂ ਦੇ ਕਾਫ਼ੀ ਸਬੂਤ ਹੋਣ ਦੇ ਬਾਵਜੂਦ ਮੈਟਾ ਢੁਕਵੇਂ ਸੁਧਾਰਾਤਮਕ ਉਪਾਵਾਂ ਨੂੰ ਲਾਗੂ ਕਰਨ ਵਿੱਚ ਅਸਫਲ ਰਹੀ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin