India

‘ਫੈਕਟ’ ਤੇ ‘ਫੇਕ’ ਦੇ ਵਿਚਕਾਰ ਲਛਮਣ ਰੇਖਾ ਖਿੱਚਣ ਦੀ ਜ਼ਰੂਰਤ : ਅਨੁਰਾਗ ਠਾਕੁਰ

ਨਵੀਂ ਦਿੱਲੀ – ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਮੋਬਾਈਲ, ਇੰਟਰਨੈੱਟ ਤੇ ਡਿਜੀਟਲਾਈਜ਼ੇਸ਼ਨ ਕਾਰਨ ਮੀਡੀਆ ਦਾ ਸਰੂਪ ਬਦਲ ਗਿਆ ਹੈ। ਇਸ ਬਦਲਦੇ ਯੁੱਗ ਵਿਚ ‘ਤੱਥ’ ਤੇ ‘ਫਰਜ਼ੀ’ ਵਿਚਕਾਰ ਲਛਮਣ ਰੇਖਾ ਖਿੱਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਤਕਨੀਕ ਰਾਹੀਂ ਜਨਤਾ ਨਾਲ ਸਿੱਧਾ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਮੀਡੀਆ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੀ ਰੱਖਿਆ ਲਈ ਤਕਨਾਲੋਜੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਮੌਕੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਪੂਰਵ ਚੰਦਰਾ ਤੇ ਆਈਆਈਐਮਸੀ ਦੇ ਚੇਅਰਮੈਨ ਪ੍ਰੋ. ਸੰਜੇ ਦਿਵੇਦੀ, ਵਧੀਕ ਡਾਇਰੈਕਟਰ ਜਨਰਲ ਸ਼੍ਰੀ ਆਸ਼ੀਸ਼ ਗੋਇਲ ਅਤੇ ਸੈਸ਼ਨ ਦੇ ਕਨਵੀਨਰ ਅਤੇ ਡੀਨ (ਅਕਾਦਮਿਕ), ਪ੍ਰੋ. ਗੋਵਿੰਦ ਸਿੰਘ ਸਮੇਤ ਆਈਆਈਐਮਸੀ ਦੇ ਸਾਰੇ ਕੇਂਦਰਾਂ ਦੇ ਫੈਕਲਟੀ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।ਮੀਡੀਆ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ ਕਿ ਕੋਰੋਨਾ ਦੇ ਦੌਰ ਵਿਚ ਸੰਚਾਰ ਦੇ ਅਰਥ ਬਦਲ ਗਏ ਹਨ। ਲੋਕਾਂ ਤਕ ਜਾਣਕਾਰੀ ਪਹੁੰਚਾਉਣ ਦੇ ਨਵੇਂ ਤਰੀਕੇ ਸਾਹਮਣੇ ਆਏ ਹਨ। ਅੱਜ ਗਲੋਬਲ ਮੀਡੀਆ ਲੈਂਡਸਕੇਪ ਬਦਲ ਰਿਹਾ ਹੈ ਅਤੇ ਜਦੋਂ ਤੁਸੀਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮੀਡੀਆ ਉਦਯੋਗ ਵਿਚ ਪਹੁੰਚਦੇ ਹੋ, ਇਹ ਹੋਰ ਵੀ ਬਦਲ ਗਿਆ ਹੋਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਦੇ ਪੱਤਰਕਾਰ ਹੋਣ ਦੇ ਨਾਤੇ ਤੁਸੀਂ ਆਉਣ ਵਾਲੇ ਸਮੇਂ ਵਿਚ ਜੋ ਵੀ ਕਹੋਗੇ ਜਾਂ ਲਿਖੋਗੇ, ਉਹ ਕਿਸੇ ਵੀ ਮੁੱਦੇ ‘ਤੇ ਲੋਕਾਂ ਨੂੰ ਆਪਣੀ ਰਾਏ ਬਣਾਉਣ ਵਿਚ ਸਹਾਈ ਹੋਵੇਗਾ। ਇਸੇ ਲਈ ਤੁਹਾਨੂੰ ਬਹੁਤ ਸੋਚ ਸਮਝ ਕੇ ਕਹਿਣ ਤੇ ਲਿਖਣ ਦੀ ਆਦਤ ਹੈ।ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਸਾਰ ਅੱਜ ਤਕਨਾਲੋਜੀ ਹਰ ਖੇਤਰ ਵਿਚ ਪਹੁੰਚ ਚੁੱਕੀ ਹੈ। ਕੋਵਿਡ ਨੇ ਸਾਡੀ ਹਰ ਯੋਜਨਾ ਨੂੰ ਪ੍ਰਭਾਵਿਤ ਕੀਤਾ ਹੈ। ਪਰ ਇਸ ਦੌਰ ਵਿਚ ਸਾਡੇ ਕੋਲ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਹੈ। ਚੀਜ਼ਾਂ ਨੂੰ ਨਵੇਂ ਤਰੀਕੇ ਨਾਲ ਦੇਖਣ ਅਤੇ ਸਮਝਣ ਦਾ ਮੌਕਾ ਮਿਲਦਾ ਹੈ। ਅੱਜ ਪੂਰੇ ਵਿਸ਼ਵ ਨੂੰ ਅਜਿਹੇ ਲੋਕਾਂ ਦੀ ਲੋੜ ਹੈ, ਜੋ ਸੰਸਾਰ ਵਿੱਚ ਰਚਨਾਤਮਕ ਤਬਦੀਲੀ ਲਿਆ ਸਕਣ।

Related posts

ਤੇਜ਼ ਗੱਡੀ ਕਾਰਣ ਹਾਦਸੇ ਦੇ ਨੁਕਸਾਨ ਲਈ ਮੁਆਵਜ਼ੇ ਦੇ ਹੱਕਦਾਰ ਨਹੀਂ : ਸੁਪਰੀਮ ਕੋਰਟ

admin

ਮਿਆਦ ਪੁੱਗਾ ਚੁੱਕੇ ਵਾਹਨਾਂ ’ਚ ਤੇਲ ਪਾਉਣ ਦੀ ਪਾਬੰਦੀ ਸੰਭਵ ਨਹੀਂ : ਦਿੱਲੀ ਸਰਕਾਰ

admin

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin