ਬਟਾਲਾ – ਸਾਬਕਾ ਵਿਧਾਇਕ ਅਤੇ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਅਸ਼ਵਨੀ ਸੇਖੜੀ ਵਲੋਂ ਕਰਵਾਈ ਜਾ ਰਹੀ ਰੈਲੀ ‘ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਪੁੱਜੇ ਹਨ। ਰੈਲੀ ‘ਚ ਲੋਕਾਂ ਦਾ ਭਰਵਾਂ ਇਕੱਠ ਦੇਖ ਕਿ ਜਿਥੇ ਸਿੱਧੂ ਖੁਸ਼ ਹਨ, ਉੱਥੇ ਹੀ ਰੈਲੀ ਤੋਂ ਅਸ਼ਵਨੀ ਸੇਖੜੀ ਦੇ ਚਿਹਰੇ ‘ਤੇ ਵੀ ਰੌਣਕ ਹੈ। ਰੈਲੀ ‘ਚ ਬੋਲਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਡਰੱਗਜ਼ ਕੇਸ ‘ਚ ਫਸੇ ਸਾਬਕਾ ਮੰਤਰੀ ਤੇ ਅਕਾਲੀ ਦਲ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਹਮਲਾ ਬੋਲਿਆ। ਸਿੱਧੂ ਨੇ ਕਿਹਾ- ਕਿੱਥੇ ਹੈ ਮਜੀਠੀਆ, ਹੁਣ ਦਮ ਹੈ ਤਾਂ ਸਾਹਮਣੇ ਆਵੇ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਵੱਡੇ ਸਮੱਗਲਰਾਂ ਨਾਲ ਰਹੇ, ਸਮੱਗਲਰ ਗੱਡੀਆਂ ‘ਤੇ ਲਾਲ ਬੱਤੀਆਂ ਲਗਾ ਕੇ ਸੇਲ ਕਰਦੇ ਹਨ। ਜਦੋਂ ਤਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਵੇਗੀ, ਸਿੱਧੂ ਚੈਨ ਨਾਲ ਬੈਠਣ ਵਾਲਾ ਨਹੀਂ। ਸਿੱਧੂ ਨੇ ਕਿਹਾ ਕਿ ਪੰਜਾਬ ‘ਚੋਂ ਮਾਫੀਆ ਖਤਮ ਕਰਕੇ ਨਵਾਂ ਪੰਜਾਬ ਮਾਡਲ ਲਿਆਵਾਂਗੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਨੀਤੀ ਤਹਿਤ ਜਿਥੋਂ ਮੌਜੂਦਾ ਵਿਧਾਇਕ ਹੈ, ਉੱਥੇ ਹੀ ਉਸ ਨੂੰ ਚੋਣ ਲੜਾਈ ਜਾਵੇਗੀ। ਸਿੱਧੂ ਨੂੰ ਕਿਹਾ ਕਿ ਮੇਰਾ ਮੁੱਖ ਮਕਸਦ ਪੰਜਾਬ ਅੰਦਰ ਨਵਾਂ ਪੰਜਾਬ ਮਾਡਲ ਲਾਗੂ ਕਰਨਾ ਅਤੇ ਨੌਜਵਾਨਾਂ ਦੇ ਰੁਜ਼ਗਾਰ, ਸਨਅਤਕਾਰਾਂ ਲਈ ਸਸਤੀ ਬਿਜਲੀ ਅਤੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੈ। ਉਨ੍ਹਾਂ ਕੇਜਰੀਵਾਲ ਤੇ ਵਿਅੰਗ ਕੱਸਦਿਆਂ ਕਿਹਾ ਕਿ ਕੇਜਰੀਵਾਲ ਝੂਠਾ ਬੰਦਾ ਹੈ ਜੋ ਦਿੱਲੀ ਦੇ ਲੋਕਾਂ ਵੱਲੋਂ ਨਕਾਰਿਆ ਗਿਆ ਹੈ ਅਤੇ ਹੁਣ ਪੰਜਾਬ ਵੱਲ ਆ ਗਿਆ ਹੈ। ਰੈਲੀ ਚ ਸਿਧੂ ਨੇ ਆਪਣੀ ਹੀ ਸਰਕਾਰ ਉਤੇ ਵੀ ਤੰਜ ਕੱਸੇ। ਰੈਲੀ ‘ਚ ਸਿੱਧੂ ਨੇ ਕਿਹਾ ਕਿ ਬਟਾਲਾ ਤੋਂ ਅਸ਼ਵਨੀ ਸੇਖੜੀ ਹੀ ਚੋਣ ਲੜੇਗਾ। ਸੇਖੜੀ ਨੇ ਰੈਲੀ ਦੀ ਸਫ਼ਲਤਾ ਤੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੌਕੇ ਕਾਂਗਰਸ ਦੀ ਉੱਚ ਲੀਡਰਸ਼ਿਪ ਗੈਰਹਾਜ਼ਰ ਰਹੀ ਅਤੇ ਜ਼ਿਲ੍ਹੇ ਦਾ ਕੋਈ ਵੀ ਕੈਬਨਿਟ ਮੰਤਰੀ ਰੈਲੀ ਚ ਸ਼ਾਮਲ ਨਹੀਂ ਹੋਇਆ।
previous post