Punjab

‘ਬਰਿੰਦਰ ਪਾਸਟਰ ਨੂੰ ਉਮਰ ਕੈਦ ਨਾਲ ਧਰਮ ਪਰਿਵਰਤਨ ਕਰਨ ਵਾਲਿਆ ਦੀਆਂ ਅੱਖਾਂ ਤੋਂ ਪਰਦਾ ਹਟੇਗਾ’

ਜਬਰ ਜਨਾਹ ਮਾਮਲੇ ਵਿੱਚ ਬਰਿੰਦਰ ਪਾਸਟਰ ਨੂੰ ਉਮਰ ਕੈਦ ਦੇ ਫੈਸਲੇ ਨਾਲ ਧਰਮ ਪਰਿਵਰਤਨ ਕਰਨ ਵਾਲਿਆ ਦੀਆਂ ਅੱਖਾਂ ਤੋਂ ਪਰਦਾ ਹਟੇਗਾ: ਸਿੱਖ ਤਾਲਮੇਲ ਕਮੇਟੀ

ਜਲੰਧਰ, (ਪਰਮਿੰਦਰ ਸਿੰਘ) – ਜਬਰ ਜਨਾਹ ਦੇ ਇੱਕ ਮਾਮਲੇ ਵਿੱਚ ਮੋਹਾਲੀ ਅਦਾਲਤ ਵੱਲੋਂ ਪਾਸਟਰ ਬਰਿੰਦਰ ਨੂੰ  ਉਮਰ ਕੈਦ ਦੇ ਫੈਸਲੇ ਨਾਲ, ਜਿੱਥੇ ਇਨਸਾਫ ਪਸੰਦ ਲੋਕਾਂ ਨੂੰ ਖੁਸ਼ੀ ਹੋਈ ਹੈ। ਉੱਥੇ ਕਾਨੂੰਨ ਵਿੱਚ ਲੋਕਾਂ ਦਾ ਵਿਸ਼ਵਾਸ ਹੋਰ ਵੀ ਵਧੇਗਾ। ਇਸ ਮਾਮਲੇ ਵਿੱਚ ਗੱਲਬਾਤ ਕਰਦਿਆਂ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਡਾ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ ਗੁਰਵਿੰਦਰ ਸਿੰਘ ਨਾਗੀ ਭੁਪਿੰਦਰ ਸਿੰਘ 6 ਜੂਨ ਤਜਿੰਦਰ ਸਿੰਘ ਸੰਤ ਨਗਰ, ਜਸਵੀਰ ਸਿੰਘ ਬੱਗਾ, ਗੁਰਵਿੰਦਰ ਸਿੰਘ ਸਿੱਧੂ ਅਤੇ ਗੁਰਦੀਪ ਸਿੰਘ ਕਾਲੀਆ ਕਲੋਨੀ ਨੇ ਕਿਹਾ ਹੈ। ਅੱਜ ਤੱਕ ਜਿੰਨੇ ਵੀ ਜਬਰ ਜਨਾਹ ਦੇ ਕੇਸ ਆਏ ਹਨ, ਉਹ ਭਾਵੇਂ ਆਸਾ ਰਾਮ ਦਾ ਹੋਵੇ, ਭਾਵੇਂ ਡੇਰਾ ਸਿਰਸਾ ਦੇ ਰਾਮ ਰਹੀਮ ਦਾ ਅਤੇ ਹੁਣ ਬਰਿੰਦਰ ਪਾਸਟਰ ਹੋਵੇ। ਸਭ ਆਪਣੇ ਆਪ ਨੂੰ ਦੇਵੀ ਸ਼ਕਤੀਆਂ ਦਾ ਮਾਲਕ ਦੱਸ  ਕੇ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਕੇ ਦੋਸ਼ੀ ਕਰਾਰ ਦਿੱਤੇ ਗਏ ਹਨ। ਇਹਨਾਂ ਲੋਕਾਂ ਕਰਕੇ ਲੋਕਾਂ ਦਾ ਧਰਮੀ ਪੁਰਖਾਂ ਤੋਂ ਵੀ ਵਿਸ਼ਵਾਸ ਉੱਠਣ ਲੱਗ ਪਿਆ ਸੀ। ਬਰਿੰਦਰ ਪਾਸਟਰ ਨੂੰ ਉਮਰ ਕੈਦ ਦੇ ਫੈਸਲੇ ਨਾਲ, ਜਿੱਥੇ ਆਪਣਾ ਮੂਲ ਧਰਮ ਛੱਡ ਕੇ ਅਜਿਹੇ ਲੋਕਾਂ ਤੋਂ ਪ੍ਰਭਾਵਿਤ ਹੋ ਕੇ ਧਰਮ ਪਰਿਵਰਤਨ ਕਰਨ ਵਾਲਿਆਂ ਝੂਠੀਆਂ ਗੱਲਾਂ ਦੀਆਂ ਅੱਖਾਂ ਤੋਂ  ਪੜਦਾ ਹਟੇਗਾ ।ਉੱਥੇ ਸੱਚ ਦੇ ਸੋਮੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤਾਂ ਲੜ ਲੱਗ ਕੇ ਆਪਣਾ ਜਨਮ ਸਫਲਾ ਕਰਨਗੀਆਂ । ਸਿੱਖ ਤਾਲਮੇਲ ਕਮੇਟੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦੀ  ਹੈ।ਆਓ ਅਸੀਂ ਆਪਣੇ ਘਰ ਵਾਪਸੀ ਕਰਕੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ। ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ ਵੱਖ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਅਪੀਲ ਕਰਦੇ ਹਾਂ। ਜੋ ਵੀ ਭੁੱਲਿਆ ਭਟਕਿਆ  ਭੈਣ ਭਰਾ ਘਰ ਵਾਪਸੀ ਕਰਨਾ ਚਾਹੁੰਦੇ। ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇ। ਆਪਣੇ ਗੱਲ ਲਾ ਕੇ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇ ।ਜਿਹੜਾ ਵੀ ਪਰਿਵਾਰ ਸਿੱਖ ਤਾਲਮੇਲ ਕਮੇਟੀ ਨਾਲ ਸੰਪਰਕ ਕਰਕੇ ਘਰ ਵਾਪਸੀ ਕਰਦੇ ਹਨ ।ਸਿੱਖ ਤਾਲਮੇਲ ਕਮੇਟੀ ਵੱਲੋਂ  ਉਹਨਾਂ  ਦਾ ਪੂਰਾ ਮਾਨ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਜੋਤ ਸਿੰਘ ਲੱਕੀ,ਗੁਰਵਿੰਦਰ ਸਿੰਘ ਸਿੱਧੂ ,ਅਮਨਦੀਪ ਸਿੰਘ ਬੱਗਾ, ਹਰਪਾਲ ਸਿੰਘ (ਪਾਲੀ ਚੱਡਾ)  ਹਰਪ੍ਰੀਤ ਸਿੰਘ ਰੋਬਿਨ,  ਸੰਨੀ ਉਬਰਾਏ, ਵਿੱਕੀ ਸਿੰਘ ਖਾਲਸਾ, ਅਰਵਿੰਦਰ ਸਿੰਘ ਬਬਲੂ, ਪ੍ਰਭਜੋਤ ਸਿੰਘ, ਲਖਬੀਰ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂ , ਪਲਵਿੰਦਰ ਸਿੰਘ ਬਾਬਾ,ਚੰਨੀ ਕਾਲੜਾ ,  ਮਨਵਿੰਦਰ ਸਿੰਘ ਭਾਟੀਆ , ਜਤਿੰਦਰ ਸਿੰਘ ਸੋਨੂ ,ਬਬਜੋਤ ਸਿੰਘ ਗੁਰਨਾਮ ਸਿੰਘ ,ਪਰਮਵੀਰ ਸਿੰਘ, ਤਰਲੋਚਨ ਸਿੰਘ ਭਸੀਨ ਆਦੀ ਹਾਜ਼ਰ ਸਨ।

Related posts

ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਛੇੜੀ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ !

admin

ਛੀਨਾ ਨੇ ਮਜੀਠੀਆ ਦੀ ਸੁਰੱਖਿਆ ਹਟਾਏ ਜਾਣ ’ਤੇ ਭਗਵੰਤ ਮਾਨ ਸਰਕਾਰ ਦੀ ਕੀਤੀ ਨਿਖੇਧੀ

admin

‘ਯੁੱਧ ਨਸ਼ਿਆਂ ਵਿਰੁੱਧ’ ਰਾਜਪਾਲ ਕਟਾਰੀਆ ਪੰਜਾਬ ’ਚ ਕੱਢਣਗੇ ਪੈਦਲ ਮਾਰਚ !

admin