Punjab

ਬਰਫ਼ਬਾਰੀ ਹੋਣ ਕਾਰਨ ਮਰੀ ਹਿੱਲ ਸਟੇਸ਼ਨ ’ਤੇ ਫਸੇ ਕਈ ਸੈਲਾਨੀਆਂ ਦੀ ਮੌਤ

ਅੰਮ੍ਰਿਤਸਰ – ਪਾਕਿਸਤਾਨ ਦੇ ਸ਼ਹਿਰ ਇਸਲਾਮਾਬਾਦ ਤੋਂ ਕੁਝ ਦੂਰੀ ’ਤੇ ਸਥਿਤ ਹਿੱਲ ਸਟੇਸ਼ਨ ਮਰੀ ਵਿਖੇ ਜ਼ਿਆਦਾਤਰ ਪੰਜਾਬੀ ਪਰਿਵਾਰ ਫਸੇ ਹੋਏ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਨਾਬ ਆਸਿਫ ਮਹਿਮੂਦ ਨੇ ਦੱਸਿਆ ਕਿ ਲਹਿੰਦੇ ਪੰਜਾਬ ਪਾਕਿਸਤਾਨ ਵਿਖੇ ਸਰਕਾਰੀ ਤੇ ਗ਼ੈਰ-ਸਰਕਾਰੀ ਦਫਤਰਾਂ ਵਿੱਚ ਛੁੱਟੀਆਂ ਹੋਣ ਕਾਰਨ ਪਾਕਿਸਤਾਨੀ ਪੰਜਾਬ ਦੇ ਲੋਕ ਪਰਿਵਾਰਾਂ, ਰਿਸ਼ਤੇਦਾਰਾਂ, ਸਾਕ-ਸਬੰਧੀਆਂ, ਦੋਸਤਾਂ-ਮਿੱਤਰਾਂ ਨਾਲ ਛੁੱਟੀਆਂ ਬਿਤਾਉਣ ਲਈ ਸੈਰ ਸਪਾਟਾ ਕਰਨ ਲਈ ਮਰੀ ਵਿਖੇ ਗਏ ਸਨ ਜਿੱਥੇ ਸ਼ਨਿਚਰਵਾਰ ਨੂੰ ਇਕਦਮ ਤੇਜ਼ ਬਰਫ਼ਬਾਰੀ ਹੋਣ ਕਾਰਨ ਸੈਂਕੜੇ ਲਹਿੰਦੇ ਪੰਜਾਬ ਦੇ ਮੁਸਲਿਮ ਪਰਿਵਾਰ ਫਸ ਗਏ। ਇਸ ਦੌਰਾਨ ਕਈਆਂ ਦੀ ਦਮ ਘੁੱਟਣ ਕਾਰਨ ਗੱਡੀਆਂ ਵਿਚ ਬੈਠਿਆਂ ਦੀ ਮੌਤ ਹੋ ਗਈ ਸੀ। ਇਸ ’ਤੇ ਵੱਡਾ ਐਕਸ਼ਨ ਲੈਂਦਿਆਂ ਜਿੱਥੇ ਪਾਕਿਸਤਾਨ ਸਰਕਾਰ ਨੇ ਮਰੀ ਨੂੰ ਜਾਣ ਵਾਲੇ ਲੋਕਾਂ ’ਤੇ ਪਾਬੰਦੀ ਲਗਾਈ ਹੋਈ ਹੈ, ਉੱਥੇ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਦੋ-ਤਿੰਨ ਦਿਨਾਂ ਦੇ ਵਿੱਚ-ਵਿੱਚ ਪਾਕਿਸਤਾਨ ਦੇ ਹਿੱਲ ਸਟੇਸ਼ਨ ਮਰੀ ਇਸਲਾਮਾਬਾਦ ਤੋਂ ਹੁੰਦੇ ਹੋਏ ਪਹੁੰਚੇ ਹਨ, ਉਨ੍ਹਾਂ ਵਿਚ ਜ਼ਿਆਦਾਤਰ ਲਹਿੰਦੇ ਪੰਜਾਬ ਦੇ ਮੁਸਲਿਮ ਪੰਜਾਬੀ ਪਰਿਵਾਰ ਹਨ। ਉਨ੍ਹਾਂ ਦੱਸਿਆ ਕਿ ਹੁਣ ਤਾਜ਼ਾ ਹਾਲਾਤ ਮਰੀ ਦੇ ਇਹ ਹਨ ਕਿ ਪਾਕਿਸਤਾਨ ਆਰਮੀ ਨੇ ਬਚਾਅ ਕਾਰਜਾਂ ਦੀ ਕਮਾਂਡ ਆਪਣੇ ਹੱਥ ਲੈ ਲਈ ਹੈ ਤੇ ਬਰਫ਼ਬਾਰੀ ਵਿੱਚ ਫਸੀਆਂ ਗੱਡੀਆਂ ਤੇ ਲੋਕਾਂ ਨੂੰ ਕੱਢ ਰਹੀ ਹੈ। ਜਨਾਬ ਆਸਿਫ ਨੇ ਦੱਸਿਆ ਕਿ ਲਹਿੰਦੇ ਪੰਜਾਬ ਦੇ ਮਰੀ ਵਿੱਚ ਫਸੇ ਮੁਸਲਮਾਨ ਪੰਜਾਬੀ ਪਰਿਵਾਰਾਂ ਨੂੰ ਸੁਰੱਖਿਅਤ ਰੱਖਣ ਲਈ ਆਕਸੀਜਨ ਦੇਣ ਦੇ ਨਾਲ-ਨਾਲ ਉਥੇ ਆਰਮੀ ਵੱਲੋਂ ਉਨ੍ਹਾਂ ਲਈ ਖਾਣ-ਪੀਣ ਦਾ ਸਾਮਾਨ ਤੇ ਮੈਡੀਕਲ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਜੋ ਪਰਿਵਾਰ ਲਾਹੌਰ, ਇਸਲਾਮਾਬਾਦ, ਕਰਾਚੀ ਆਦਿ ਸ਼ਹਿਰਾਂ ਦੇ ਸੁਰੱਖਿਅਤ ਬਚਾਏ ਗਏ ਹਨ, ਉਨ੍ਹਾਂ ਦਾ ਮੈਡੀਕਲ ਚੈੱਕਅੱਪ ਕਰਕੇ ਵਾਪਸ ਘਰਾਂ ਨੂੰ ਭੇਜਿਆ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਤਕ ਇੱਥੇ ਸੈਲਾਨੀਆਂ ਦੀ ਆਮਦ ’ਤੇ ਰੋਕ ਲਗਾਈ ਗਈ ਹੈ।

Related posts

ਸੁਰਜੀਤ ਪਾਤਰ ਦੀ ਯਾਦ ‘ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਬਣੇਗਾ ਏਆਈ ਸੈਂਟਰ !

admin

ਮਾਘੀ ਮੇਲੇ ‘ਤੇ ਵੱਖ-ਵੱਖ ਅਕਾਲੀ ਦਲਾਂ ਵਲੋਂ ਕਾਨਫਰੰਸਾਂ !

admin

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin