ਬਾਰਸੀਲੋਨਾ – ਬਾਰਸੀਲੋਨਾ ਦੇ ਕੋਚ ਜਾਵੀ ਹਰਨਾਂਡੇਜ ਯੁਵਾ ਟੀਮ ਦੇ ਸਾਬਕਾ ਡਾਇਰੈਕਟਰ ਖ਼ਿਲਾਫ਼ ਪਬਲਿਕ ਸਕੂਲ ਦੇ ਦਰਜਨਾਂ ਵਿਦਿਆਰਥੀਆਂ ਦੇ ਜਿਨਸੀ ਸ਼ੋਸ਼ਣ ਦਾ ਦੋਸ਼ ਲੱਗਣ ਨਾਲ ਹੈਰਾਨ ਹਨ। ਜਾਵੀ ਵੀ ਇਸ ਸਕੂਲ ਵਿਚ ਕੰਮ ਕਰ ਚੁੱਕੇ ਹਨ। ਉੱਤਰ-ਪੂਰਬੀ ਸਪੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਜਾਂਚ ਸ਼ੁਰੂ ਕਰ ਰਹੇ ਹਨ ਜਿਸ ਤੋਂ ਬਾਅਦ ਜਾਵੀ ਨੇ ਪ੍ਰਤੀਕਿਰਿਆ ਦਿੱਤੀ। ਏਆਰਏ ਅਖ਼ਬਾਰ ਦੀ ਇਸ ਖ਼ਬਰ ਤੋਂ ਬਾਅਦ ਜਾਂਚ ਸ਼ੁਰੂ ਹੋਈ ਹੈ ਜਿਸ ਮੁਤਾਬਕ 60 ਤੋਂ ਵੱਧ ਸਾਬਕਾ ਵਿਦਿਆਰਥੀਆਂ ਨੇ ਅਲਬਰਟ ਬੇਨੇਜੇਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ ਉਹ ਬਾਰਸੀਲੋਨਾ ਦੇ ਪਬਲਿਕ ਸਕੂਲ ਵਿਚ ਸਰੀਰਕ ਸਿੱਖਿਆ ਦੇ ਅਧਿਆਪਕ ਸਨ। ਏਆਰਏ ਨੇ ਹਾਲਾਂਕਿ ਕਿਹਾ ਕਿ ਬੇਨੇਜੇਸ ਨੇ ਕਿਸੇ ਵੀ ਗ਼ਲ ਕੰਮ ਤੋਂ ਇਨਕਾਰ ਕਰ ਦਿੱਤਾ ਹੈ।