BollywoodBreaking NewsLatest News

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ’ਤੇ ਇਨਕਮ ਟੈਕਸ ਦਾ ਛਾਪਾ

ਮੁੰਬਈ – ਇਨਕਮ ਟੈਕਸ ਵਿਭਾਗ ਨੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ‘ਤੇ ਛਾਪੇਮਾਰੀ ਕੀਤੀ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਇਸ ਸਮੇਂ ਸੋਨੂੰ ਦੇ ਮੁੰਬਈ ਦਫ਼ਤਰ ਵਿਚ ਉਨ੍ਹਾਂ ਦੀ ਇਕ ਜਾਇਦਾਦ ਦੀ ਅਕਾਊਂਟ ਬੁੱਕ ਵਿਚ ਗੜਬੜੀ ਹੋਣ ਦੇ ਦੋਸ਼ਾਂ ਤੋਂ ਬਾਅਦ ਜਾਇਦਾਦ ਦਾ ਸਰਵੇਖਣ ਕਰ ਰਹੀ ਹੈ। ਇਨਕਮ ਟੈਕਸ ਵਿਭਾਗ ਟੀਮਾਂ ਨੇ ਸੋਨੂੰ ਸੂਦ ਅਤੇ ਉਨ੍ਹਾਂ ਦੀਆਂ ਕੰਪਨੀਆਂ ਨਾਲ ਸਬੰਧਤ 6 ਥਾਵਾਂ ਦਾ ਸਰਵੇਖਣ ਕੀਤਾ ਹੈ।

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਦਫ਼ਤਰ ‘ਤੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ। ਰਿਪੋਰਟ ਮੁਤਾਬਕ ਆਈ. ਟੀ. ਟੀਮ ਅਜੇ ਸੋਨੂੰ ਦੇ ਮੁੰਬਈ ਸਥਿਤ ਦਫ਼ਤਰ ‘ਤੇ ਮੌਜੂਦ ਹੈ। ਉਸ ਦੀ ਇਕ ਪ੍ਰਾਪਰਟੀ ਦੀ ਅਕਾਊਂਟ ਬੁੱਕ ‘ਚ ਗੜਬੜੀ ਦੇ ਦੋਸ਼ਾਂ ਤੋਂ ਬਾਅਦ ਟੀਮ ਪ੍ਰਾਪਰਟੀ ਦਾ ਸਵਰੇਖਣ ਕਰ ਰਹੀ ਹੈ। ਆਈ. ਟੀ. ਦੀਆਂ ਟੀਮਾਂ ਨੇ ਸੋਨੂੰ ਸੂਦ ਤੇ ਉਸ ਦੀਆਂ ਕੰਪਨੀਆਂ ਨਾਲ ਜੁੜੀਆਂ 6 ਥਾਵਾਂ ‘ਤੇ ਸਰਵੇਖਣ ਕੀਤਾ ਹੈ।

ਦੱਸ ਦੇਈਏ ਕਿ ਇਹ ਸਰਵੇਖਣ ਉਦੋਂ ਕੀਤਾ ਜਾ ਰਿਹਾ ਹੈ, ਜਦੋਂ ਕੁਝ ਦਿਨ ਪਹਿਲਾਂ ਹੀ ਦਿੱਲੀ ਸਰਕਾਰ ਨੇ ਸੋਨੂੰ ਸੂਦ ਨੂੰ ਸਕੂਲੀ ਵਿਦਿਆਰਥੀਆਂ ਨਾਲ ਜੁੜੇ ਪ੍ਰੋਗਰਾਮ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਇਸ ਦੌਰਾਨ ਉਨ੍ਹਾਂ ਦੇ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵੀ ਚੱਲੀਆਂ ਸਨ ਪਰ ਸੋਨੂੰ ਨੇ ਖ਼ੁਦ ਕਿਹਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੀ ਸਿਆਸਤ ‘ਤੇ ਕੋਈ ਗੱਲ ਨਹੀਂ ਹੋਈ।

ਸੋਦੂ ਸੂਦ ਨੇ ਕੋਰੋਨਾ ਕਾਲ ਦੌਰਾਨ ਲਗਾਈ ਗਈ ਤਾਲਾਬੰਦੀ ਦੌਰਾਨ ਸਭ ਤੋਂ ਪਹਿਲਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਾਉਣ ਦੀ ਜ਼ਿੰਮੇਵਾਰੀ ਚੁੱਕੀ ਸੀ। ਇਸ ਤੋਂ ਬਾਅਦ ਉਹ ਲਗਾਤਾਰ ਦੇਸ਼ ਭਰ ਦੇ ਲੋਕਾਂ ਦੀ ਮਦਦ ਕਰਦੇ ਰਹੇ ਹਨ। ਕਈ ਸੂਬਾ ਸਰਕਾਰਾਂ ਨੇ ਸੋਨੂੰ ਨਾਲ ਕੰਮ ਕਰਨ ਲਈ ਹੱਥ ਮਿਲਾਇਆ ਹੈ, ਜਿਨ੍ਹਾਂ ‘ਚ ਪੰਜਾਬ ਤੇ ਦਿੱਲੀ ਸਰਕਾਰ ਸ਼ਾਮਲ ਹੈ। ਇਸ ਤੋਂ ਇਲਾਵਾ ਸੋਨੂੰ ਸੂਦ ਨੇ ਗੁਡਵਰਕ ਜੌਬ ਐਪ, ਸਕਾਲਰਸ਼ਿਪ ਪ੍ਰੋਗਰਾਮ ਵੀ ਚਲਾਏ ਹਨ। ਉਹ ਦੇਸ਼ ‘ਚ 16 ਸ਼ਹਿਰਾਂ ‘ਚ ਆਕਸੀਜਨ ਪਲਾਂਟ ਵੀ ਲਗਵਾ ਰਹੇ ਹਨ।

Related posts

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

36 ਬੱਚਿਆਂ ਦੀ ਮਾਂ, ਅੰਡਰ ਵਰਲਡ ਤੋਂ ਨਾ ਡਰਨ ਵਾਲੀ ਬਾਲੀਵੁੱਡ ਦੀ ‘ਡਿੰਪਲ ਗਰਲ’!

admin

ਅਰਿਜੀਤ ਸਿੰਘ ਨੇ ਫ਼ਿਲਮਾਂ ਲਈ ਗੀਤ ਗਾਉਣ ਤੋਂ ਲਿਆ ਸੰਨਿਆਸ

admin