ਮੁੰਬਈ- ਬਾਲੀਵੁੱਡ ਅਦਾਕਾਰ ਏਜਾਜ਼ ਖਾਨ ਨੂੰ ਮੁਬੰਈ ਦੇ ਖਾਰ ਥਾਣੇ ‘ਚ ਮਾਣਹਾਨੀ, ਨਫ਼ਰਤ ਭਰੇ ਭਾਸ਼ਣ ਅਤੇ ਮਨ੍ਹਾ ਕੀਤੇ ਆਦੇਸ਼ਾਂ ਦੀ ਉਲੰਘਣਾ ਦੇ ਦੋਸ਼ ‘ਚ ਉਸ ਵਿਰੁੱਧ ਕੇਸ ਦਰਜ ਕਰ ਉਸਨੂੰ ਗ੍ਰਿਫਤਾਰ ਕੀਤਾ ਗਿਆ ਹੈ।ਅਦਾਕਾਰ ਏਜਾਜ਼ ਖਾਨ ਨੇ ਹਾਲ ਹੀ ਵਿੱਚ ਇੱਕ ਫੇਸਬੁੱਕ ਲਾਈਵ ਗੱਲਬਾਤ ਵਿੱਚ ਕੁਝ ਵਿਵਾਦਪੂਰਨ ਟਿੱਪਣੀਆਂ ਕੀਤੀਆਂ ਸਨ। ਉਸਨੇ ਕਥਿਤ ਤੌਰ ‘ਤੇ ਫਿਰਕੂ ਬਿਆਨ ਦਿੱਤਾ,ਖਾਨ ਖਿਲਾਫ ਖਾਰ ਥਾਣਾ ਵਿੱਚ ਆਈਪੀਸੀ ਦੀ ਧਾਰਾ 153 ਏ, 121,117,188,501,504 ਅਤੇ 505 (2) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।