ਮੁੰਬਈ – ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਬਾਲੀਵੁੱਡ ਫਿਲਮ ‘ਵਨਵਾਸ’ ਦਾ ਟ੍ਰੇਲਰ ਮੁੰਬਈ ਵਿੱਚ ਬੀਤੇ ਦਿਨ ਲਾਂਚ ਕੀਤਾ ਗਿਆ। ਇਸ ਮੌਕੇ ਬਾਲੀਵੁੱਡ ਅਦਾਕਾਰ ਸੰਨੀ ਦਿਓਲ, ਰਣਜੀਤ, ਬਾਲੀਵੁੱਡ ਅਦਾਕਾਰ ਉਤਕਰਸ਼ ਸ਼ਰਮਾ, ਸਿਮਰਤ ਕੌਰ, ਨਾਨਾ ਪਾਟੇਕਰ, ਪਲੇਬੈਕ ਗਾਇਕਾ ਪਲਕ ਮੁੱਛਲ ਅਤੇ ਸੰਗੀਤ ਨਿਰਦੇਸ਼ਕ ਅਤੇ ਫਿਲਮ ਕੰਪੋਜ਼ਰ ਮਿਥੂਨ ਸਮਾਗਮ ਦੇ ਵਿੱਚ ਵਿਸ਼ੇਸ਼ ਖਿੱਚ ਦਾ ਕੇਂਦਰ ਬਣੇ ਰਹੇ।